ਪੰਜਾਬ ਦੇ ਛੋਟੇ ਜਿਹੇ ਪਿੰਡ ਦੀ ਕੁੜੀ ਨੇ ਇਟਲੀ ਚ ਕਰ ਦਿੱਤੀ ਕਮਾਲ ਪਿੰਡ ਚ ਵੰਡੇ ਜਾ ਰਹੇ ਨੇ ਲੱਡੂ

ਹੁਸ਼ਿਆਰਪੁਰ ਦੇ ਪਿੰਡ ਫਗਲਾਣਾ ਨਾਲ ਸਬੰਧਿਤ ਇੱਕ ਲੜਕੀ ਜੋਤੀ ਤੰਬੜ ਨੂੰ ਇਟਲੀ ਵਿੱਚ ਸਰਕਾਰੀ ਵਕੀਲ ਬਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੇ ਸਰਕਾਰੀ ਵਕੀਲ ਬਣਨ ਨਾਲ ਉਨ੍ਹਾਂ ਦੇ ਪਿੰਡ ਵਿੱਚ ਅਤੇ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਸਬੰਧੀਆਂ ਦੇ ਘਰਾਂ ਵਿੱਚ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ। ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ। ਉਹ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਬੇਟੀ ਨੂੰ ਇਟਲੀ ਵਿੱਚ ਸਰਕਾਰੀ ਵਕੀਲ ਬਣਨ ਦਾ ਮੌਕਾ ਮਿਲਿਆ ਹੈ। ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਲਈ ਉਨ੍ਹਾਂ ਦੇ ਪਿੰਡ ਫਲਾਣੇ ਲਈ ਅਤੇ ਪੰਜਾਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇੱਕ ਔਰਤ ਦੇ ਦੱਸਣ ਅਨੁਸਾਰ ਜੋਤੀ 1997-98 ਵਿੱਚ ਪੰਜਾਬ ਆਈ ਸੀ।

ਉਹ ਇਟਲੀ ਵਿੱਚ ਹੀ ਪੜ੍ਹੀ ਹੈ ਅਤੇ ਆਪਣੇ ਪਰਿਵਾਰ ਨਾਲ ਉੱਥੇ ਹੀ ਰਹਿੰਦੀ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਜੋਤੀ ਤੰਬੜ ਦੇ ਪਿਤਾ ਕਰਮਜੀਤ ਸਿੰਘ ਮਾਤਾ ਜਤਿੰਦਰ ਕੌਰ ਇੱਕ ਭੈਣ ਆਰਤੀ ਤੰਬੜ ਅਤੇ ਭਰਾ ਰਣਬੀਰ ਸਿੰਘ ਤੰਬੜ ਸ਼ਾਮਲ ਹਨ। ਉਨ੍ਹਾਂ ਨੂੰ ਬਹੁਤ ਮਾਣ ਹੈ ਕਿ ਉਨ੍ਹਾਂ ਦੀ ਬੇਟੀ ਇਟਲੀ ਵਿੱਚ ਸਰਕਾਰੀ ਵਕੀਲ ਬਣੀ ਹੈ। ਇਕ ਹੋਰ ਲੜਕੀ ਨੇ ਵੀ ਜੋਤੀ ਤੰਬੜ ਦੇ ਸਰਕਾਰੀ ਵਕੀਲ ਬਣਨ ਤੇ ਖੁਸ਼ੀ ਜਾਹਰ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜੋਤੀ ਉਨ੍ਹਾਂ ਦੀ ਭੈਣ ਹੈ ਅਤੇ ਕਦੇ ਕਦੇ ਉਨ੍ਹਾਂ ਦੀ ਗੱਲ ਹੋ ਜਾਂਦੀ ਹੈ। ਜਗਦੀਪ ਨਾਮ ਦੀ ਲੜਕੀ ਨੇ ਦੱਸਿਆ ਹੈ ਕਿ ਜੋਤੀ ਪੜ੍ਹਨ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ। ਉਨ੍ਹਾਂ ਨੂੰ ਐਡਵੋਕੇਟ ਲਾਈਨ ਵਿੱਚ ਦਿਲਚਸਪੀ ਸੀ ਅਤੇ

ਉਨ੍ਹਾਂ ਨੇ ਉਸੇ ਹੀ ਲਾਈਨ ਨੂੰ ਚੁਣਿਆ ਅਤੇ ਸਫਲਤਾ ਹਾਸਿਲ ਕੀਤੀ। ਜੋਤੀ ਤੰਬੜ ਦੇ ਮਾਮਾ ਜੀ ਦੇ ਦੱਸਣ ਅਨੁਸਾਰ ਜੋਤੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਜਦੋਂ ਉਸ ਦਾ ਰਿਜ਼ਲਟ ਆਉਂਦਾ ਸੀ ਤਾਂ ਕਈ ਮਹੀਨਿਆਂ ਤੱਕ ਕਾਲਜ ਦੇ ਬੋਰਡ ਤੇ ਉਸ ਦਾ ਨਾਮ ਲਿਖਿਆ ਰਹਿੰਦਾ ਸੀ। ਕਿਉਂਕਿ ਉਹ ਟਾਪਰ ਹੁੰਦੀ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਕਿਉਂਕਿ ਪਹਿਲੀ ਵਾਰ ਕੋਈ ਭਾਰਤੀ ਲੜਕੀ ਇਟਲੀ ਵਿੱਚ ਸਰਕਾਰੀ ਵਕੀਲ ਬਣੀ ਹੈ। ਜੋਤੀ ਦੇ ਦੋਵੇਂ ਛੋਟੇ ਭੈਣ ਭਰਾ ਪੜ੍ਹ ਰਹੇ ਹਨ। ਜਦ ਕਿ ਉਨ੍ਹਾਂ ਦੇ ਪਿਤਾ ਜੀ ਕਾਫੀ ਦੇਰ ਤੋਂ ਕਿਸੇ ਫੈਕਟਰੀ ਵਿੱਚ ਕੰਮ ਕਰਦੇ ਹਨ। ਜੋਤੀ ਦੇ ਮਾਤਾ ਜੀ ਘਰ ਵਿੱਚ ਹੀ ਰਹਿੰਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ