ਫਿਲਮ ਦੇਖ ਮੁੰਡੇ ਨੇ ਲਾ ਦਿੱਤੀ ਸਕੀਮ ਘਰ ਆਕੇ ਤਿਆਰ ਕਰਨ ਲੱਗ ਪਿਆ ਬੰਬੂਕਾਟ ਤੇ

ਸੰਗਰੂਰ ਦੇ ਪਿੰਡ ਮਹਿਲਾਂ ਵਿੱਚ ਇੱਕ ਨੌਜਵਾਨ ਬਿਕਰਮਜੀਤ ਨੇ ਅਨੋਖਾ ਕਾ ਰ ਨਾ ਮਾ ਕਰਕੇ ਦਿਖਾਇਆ ਹੈ। ਉਸ ਨੇ ਇੱਕ ਸਾਈਕਲ ਤਿਆਰ ਕੀਤਾ ਹੈ। ਜਿਸ ਦੇ ਟਾਇਰ ਕਾਫ਼ੀ ਚੌੜੇ ਹਨ। ਉਸ ਨੇ ਇਸ ਸਾਈਕਲ ਦਾ ਨਾਮ ਬੰਬੂਕਾਟ ਰੱਖਿਆ ਹੈ। ਉਸ ਦੁਆਰਾ ਤਿਆਰ ਕੀਤੇ ਗਏ ਸਾਈਕਲ ਦੇ ਚਾਰੇ ਪਾਸੇ ਚਰਚੇ ਹੋ ਰਹੇ ਹਨ। ਜਦੋਂ ਉਹ ਇਸ ਨਵੀਂ ਕਿਸਮ ਦੇ ਸਾਈਕਲ ਨੂੰ ਲੈ ਕੇ ਸੜਕ ਤੇ ਨਿਕਲਦਾ ਹੈ ਤਾਂ ਲੋਕ ਰੁਕ ਰੁਕ ਕੇ ਉਸ ਨੂੰ ਦੇਖਣ ਲੱਗ ਜਾਂਦੇ ਹਨ। ਇਸ ਸਾਈਕਲ ਨੂੰ ਤਿਆਰ ਕਰਨ ਵਿੱਚ ਉਸ ਨੂੰ ਲੱਗਭੱਗ ਡੇਢ ਮਹੀਨੇ ਦਾ ਸਮਾਂ ਲੱਗ ਗਿਆ ਅਤੇ 13 ਹਜ਼ਾਰ ਰੁਪਏ ਖ਼ਰਚਾ ਵੀ ਆ ਗਿਆ। ਨੇੜੇ ਨੇੜੇ ਦੇ ਪਿੰਡਾਂ ਵਿੱਚ ਵਿਕਰਮਜੀਤ ਦੁਆਰਾ ਬਣਾਏ ਗਏ ਸਾਈਕਲ ਦੀਆਂ ਲੋਕ ਗੱਲਾਂ ਕਰਦੇ ਹਨ।

ਕਹਿੰਦੇ ਹਨ ਪੰਜਾਬੀਆਂ ਦੇ ਸ਼ੌਕ ਅਵੱਲੇ ਵੈਸੇ ਵੀ ਪੰਜਾਬੀਆਂ ਨੂੰ ਸ਼ੌਕੀਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਹੁਣ ਅਜਿਹਾ ਹੀ ਸ਼ੌਕ ਪਾਲਿਆ ਹੈ। ਸੰਗਰੂਰ ਦੇ ਪਿੰਡ ਮਹਿਲਾ ਦੇ ਨੌਜਵਾਨ ਬਿਕਰਮਜੀਤ ਨੇ ਜਦੋਂ ਉਸ ਨੇ ਐਮੀ ਵਿਰਕ ਦੀ ਪੰਜਾਬੀ ਫਿਲਮ ਬੰਬੂਕਾਟ ਦੇਖੀ ਤਾਂ ਉਸ ਦੇ ਮਨ ਵਿੱਚ ਵੀ ਕੁਝ ਵੱਖਰਾ ਕਰਨ ਦਾ ਵਿਚਾਰ ਆਇਆ। ਉਹ ਫੇਰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਜੁੱਟ ਗਿਆ ਅਤੇ ਇੱਕ ਦਿਨ ਉਹ ਆਪਣੇ ਮਕਸਦ ਵਿਚ ਸਫਲ ਵੀ ਹੋ ਗਿਆ। ਹੁਣ ਲੋਕ ਉਸ ਦੇ ਹੁਨਰ ਦੀਆਂ ਤਰੀਫਾਂ ਕਰ ਰਹੇ ਹਨ। ਵਿਕਰਮਜੀਤ ਨੇ ਦੱਸਿਆ ਹੈ ਕਿ ਉਸ ਨੇ ਬੰਬੂਕਾਟ ਫਿਲਮ ਤੋਂ ਪ੍ਰਭਾਵਿਤ ਹੋ ਕੇ ਆਪਣਾ ਕੰਮ ਆਰੰਭਿਆ ਹੈ।

ਉਸ ਦਾ ਬਜਟ ਛੋਟਾ ਸੀ ਪਰ ਉਸ ਦੇ ਮਨ ਵਿੱਚ ਕੁਝ ਨਵਾਂ ਕਰਨ ਦੀ ਰੀਝ ਸੀ। ਉਸ ਨੇ ਸਾਈਕਲ ਦਾ ਨਾਮ ਵੀ ਬੰਬੂ ਕਾਟ ਰੱਖਿਆ ਹੈ। ਇਸ ਦੀ ਸਾਰੀ ਬਾਡੀ ਲੋਹੇ ਦੀ ਹੈ। ਜਦੋਂ ਇਸ ਵਿੱਚ ਟਾਇਰ ਪਾਉਣ ਦੀ ਵਾਰੀ ਆਈ ਤਾਂ ਕਦੇ ਉਸ ਨੂੰ ਬਹੁਤ ਜ਼ਿਆਦਾ ਚੌੜੇ ਟਾਇਰ ਮਿਲ ਜਾਂਦੇ ਸਨ ਅਤੇ ਕਦੇ ਘੱਟ ਚੌੜਾਈ ਵਾਲੇ ਜਿਸ ਕਰਕੇ ਸਮਾਂ ਜ਼ਿਆਦਾ ਲੱਗਾ। ਉਹ ਚਾਹੁੰਦਾ ਸੀ ਕਿ ਸਾਈਕਲ ਹਲਕਾ ਤਿਆਰ ਹੋਵੇ ਇਸ ਲਈ ਜਿਹੜੇ ਟਾਇਰ ਪਾਏ ਹਨ। ਉਨ੍ਹਾਂ ਨਾਲ ਇਹ ਬਿਲਕੁਲ ਹਲਕਾ ਚੱਲਦਾ ਹੈ। ਇਸ ਤੇ 13 ਹਜ਼ਾਰ ਰੁਪਏ ਦਾ ਖਰਚਾ ਆ ਚੁੱਕਾ ਹੈ। ਵਿਕਰਮਜੀਤ ਦੇ ਹੁਨਰ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ