ਲਓ ਜੀ ਹੋ ਗਿਆ ਉਹੀ ਕੰਮ ਜਿਸਦਾ ਡਰ ਸੀ ਇੰਨਾ ਜਿਆਦਾ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ

ਕੱਲ੍ਹ 3 ਦਸੰਬਰ ਤੋਂ ਮੋਬਾਈਲ ਦੀ ਵਰਤੋਂ ਕਰਨ ਵਾਲਿਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਕਿਉਂਕਿ ਮੋਬਾਇਲ ਕੰਪਨੀਆਂ ਕੱਲ ਤੋਂ ਆਪਣੀਆਂ ਸਰਵਿਸ ਦਰਾਂ ਵਿੱਚ ਵਾਧਾ ਕਰ ਰਹੀਆਂ ਹਨ। ਉਂਝ ਤਾਂ ਕਾਫੀ ਦੇਰ ਤੋਂ ਇਹ ਦੂਰ ਸੰਚਾਰ ਕੰਪਨੀਆਂ ਘਾਟੇ ਵਿੱਚ ਜਾਣ ਦੀ ਦੁਹਾਈ ਪਾ ਰਹੀਆਂ ਸਨ। ਪਰ ਸਰਵਿਸ ਦਰਾਂ ਵਿੱਚ ਇੰਨੇ ਵਾਧੇ ਦੀ ਉਮੀਦ ਨਹੀਂ ਸੀ। ਪਿਛਲੇ ਦਿਨਾਂ ਵਿੱਚ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਦੂਰ ਸੰਚਾਰ ਕੰਪਨੀਆਂ ਆਪਣੀ ਸਰਵਿਸ ਦਰਾਂ ਵਿੱਚ ਲੱਗਭੱਗ 20 ਫ਼ੀਸਦੀ ਦਾ ਵਾਧਾ ਕਰ ਸਕਦੀਆਂ ਹਨ।

ਦੂਰ ਸੰਚਾਰ ਕੰਪਨੀ ਵੋਡਾਫੋਨ ਆਈਡੀਆ ਵੱਲੋਂ ਸਰਵਿਸ ਤਰ੍ਹਾਂ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਦਰਾਂ 3 ਦਸੰਬਰ ਤੋਂ ਲਾਗੂ ਹੋ ਜਾਣਗੀਆਂ। ਇਸ ਕੰਪਨੀ ਨੇ ਸਰਵਿਸ ਦਰਾਂ ਵਿੱਚ 42 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਜਿਸ ਕਰਕੇ ਗ੍ਰਾਹਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਭਾਵੇਂ ਕੰਪਨੀ ਨੇ ਸਰਵਿਸ ਦਰਾਂ ਵਿੱਚ ਚਾਰ ਸਾਲ ਪਿੱਛੋਂ ਵਾਧਾ ਕੀਤਾ ਹੈ। ਪਰ ਇਹ ਵਾਧਾ ਬਹੁਤ ਜ਼ਿਆਦਾ ਕੀਤਾ ਗਿਆ ਹੈ। ਕੰਪਨੀ ਨੇ ਇੱਕ ਵਾਰ ਹੀ ਇਕੱਠੇ ਰੇਟ ਵਧਾ ਦਿੱਤੇ ਹਨ।

ਕੰਪਨੀ ਦੁਆਰਾ ਨੈੱਟਵਰਕ ਤੇ ਕੀਤੀ ਗਈ। ਕਾਲ ਤੇ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਵਸੂਲੀ ਕਰਨ ਦੀ ਗੱਲ ਵੀ ਆਖੀ ਗਈ ਹੈ। ਵੋਡਾਫੋਨ ਆਈਡੀਆ ਤੋਂ ਬਾਅਦ ਏਅਰਟੈੱਲ ਕੰਪਨੀ ਵੀ ਪਿੱਛੇ ਨਹੀਂ ਰਹੀ। ਏਅਰਟੈੱਲ ਵੱਲੋਂ ਵੀ ਆਪਣੀਆਂ ਸਰਵਿਸ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਕੰਪਨੀ ਵੱਲੋਂ 28 ਦਿਨ, 84 ਦਿਨ ਅਤੇ 365 ਦਿਨ ਦੀ ਵੈਲੇਡਿਟੀ ਵਾਲੇ ਰੀਚਾਰਜ ਪਲਾਨ ਮਾਰਕੀਟ ਵਿਚ ਲਿਆਂਦੇ ਜਾ ਰਹੇ ਹਨ।

ਕੰਪਨੀ ਦੁਆਰਾ ਅਨਲਿਮਟਿਡ ਸੇਵਾਵਾਂ ਦੇਣ ਵਾਲੇ ਪਲਾਂ ਦੀ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਏਅਰਟੈੱਲ ਕੰਪਨੀ ਨੇ ਸਰਵਿਸ ਦਰਾਂ ਵਿੱਚ 41.2 ਫੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਕੰਪਨੀ ਦਾ ਰੇਟ ਵੀ 3 ਦਸੰਬਰ ਤੋਂ ਹੀ ਲਾਗੂ ਹੋ ਰਿਹਾ ਹੈ। ਕੰਪਨੀ ਦੇ ਇੱਕ ਅਧਿਕਾਰੀ ਦੇ ਦੱਸਣ ਮੁਤਾਬਿਕ ਕੰਪਨੀ ਦੁਆਰਾ ਵਧਾਏ ਗਏ ਰੇਟਾਂ ਦੀ ਮਾਰਕੀਟ ਵਿੱਚ ਪ੍ਰਤੀਕਿਰਿਆ ਦੇਖਣ ਤੋਂ ਬਾਅਦ ਹੀ ਕੰਪਨੀ ਕੋਈ ਨਵੀਂ ਸੋਧ ਜਾਂ ਨਵੇਂ ਰੇਟਾਂ ਦੀ ਪੇਸ਼ਕਸ਼ ਕਰ ਸਕਦੀ ਹੈ।