ਵਿਆਹ ਚ ਲਾੜੀ ਰਹਿ ਗਈ ਲਾੜੇ ਨੂੰ ਉਡੀਕਦੀ ਪਰ ਲਾੜਾ ਕਰ ਗਿਆ ਹੋਰ ਹੀ ਕਾਂਡ

ਅੰਮ੍ਰਿਤਸਰ ਵਿੱਚ ਲੜਕੇ ਵਾਲਾ ਇੱਕ ਪਰਿਵਾਰ ਵਿਆਹ ਤੋਂ ਸਿਰਫ ਇਕ ਦਿਨ ਪਹਿਲਾਂ ਹੀ ਘਰ ਛੱਡ ਕੇ ਭੱਜ ਗਿਆ। ਜਦ ਕਿ ਲੜਕੀ ਦੇ ਪਰਿਵਾਰ ਵੱਲੋਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਹ ਬਰਾਤ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਨੇ ਸੁਲਤਾਨ ਵਿੰਡ ਰੋਡ ਪ੍ਰਾਚੀਨ ਸ਼ਿਵ ਮੰਦਰ ਵਿੱਚ ਵਿਆਹ ਦਾ ਪ੍ਰੋਗਰਾਮ ਕੀਤਾ ਹੋਇਆ ਸੀ। ਸਾਰਾ ਪ੍ਰਬੰਧ ਕੀਤਾ ਹੋਣ ਦੇ ਬਾਵਜੂਦ ਵੀ ਲੜਕੇ ਵਾਲਾ ਪਰਿਵਾਰ ਵਿਆਹ ਤੋਂ ਭੱਜ ਗਿਆ ਹੈ। ਪੁਲਿਸ ਕੋਲ ਇਹ ਮਾਮਲਾ ਵੀ ਪਹੁੰਚ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੜਕੀ ਹਰਪ੍ਰੀਤ ਨੇ ਦੱਸਿਆ ਹੈ ਕਿ ਚਾਰ ਸਾਲ ਪਹਿਲਾਂ ਲੜਕੇ ਮੋਹਿਤ ਦੀ ਭੈਣ ਪੱਲਵੀ ਨੇ ਉਨ੍ਹਾਂ ਦੋਵਾਂ ਨੂੰ ਆਪਸ ਵਿੱਚ ਮਿਲਾਇਆ ਸੀ। ਉਸ ਸਮੇਂ ਤੋਂ ਹੀ ਮੋਹਿਤ ਸਹਿਗਲ ਪੁੱਤਰ ਸੁਨੀਲ ਸਹਿਗਲ ਉਸ ਨੂੰ ਵਿਆਹ ਦਾ ਲਾਰਾ ਲਗਾ ਰਿਹਾ ਸੀ।

ਉਸ ਨੇ ਹਰਪ੍ਰੀਤ ਕੌਰ ਦੀਆਂ ਵੀਡੀਓਜ਼ ਵੀ ਬਣਾ ਲਈਆਂ। ਜਿਸ ਦਾ ਹਰਪ੍ਰੀਤ ਨੂੰ ਪਤਾ ਹੀ ਨਹੀਂ ਕਿ ਇਹ ਕਦੋਂ ਬਣਾਈਆਂ ਗਈਆਂ ਹਨ। ਮੋਹਿਤ ਉਸਨੂੰ ਵਿਆਹ ਦੇ ਲਾਰੇ ਲਗਾ ਕੇ ਸਮਾਂ ਲਗਾਉਂਦਾ ਰਿਹਾ। ਕਦੇ ਉਹ ਕਹਿੰਦਾ ਉਸ ਦੀ ਮਾਂ ਬੀਮਾਰ ਹੋ ਗਈ ਹੈ। ਕਦੇ ਆਖ ਦਿੰਦਾ ਕਿ ਉਸ ਦਾ ਪਿਤਾ ਬਿਮਾਰ ਹੈ। ਲਗਭਗ ਛੇ ਮਹੀਨੇ ਪਹਿਲਾਂ ਹਰਪ੍ਰੀਤ ਕੌਰ ਦੀ ਮਾਂ ਮੋਹਿਤ ਦੇ ਘਰ ਰਿਸ਼ਤੇ ਦੀ ਗੱਲ ਕਰਨ ਗਈ ਤਾਂ ਮੋਹਿਤ ਦੇ ਪਰਿਵਾਰ ਨੇ ਇਸ ਰਿਸ਼ਤੇ ਤੋਂ ਜਵਾਬ ਦੇ ਦਿੱਤਾ। ਇਸ ਤਰ੍ਹਾਂ ਉਨ੍ਹਾਂ ਦਾ ਮਾਮਲਾ ਥਾਣੇ ਪਹੁੰਚ ਗਿਆ। ਥਾਣੇ ਵਿੱਚ ਦੋਵੇਂ ਧਿਰਾਂ ਦਾ ਸਮਝੌਤਾ ਹੋ ਗਿਆ ਅਤੇ 30 ਨਵੰਬਰ ਨੂੰ ਵਿਆਹ ਹੋਣਾ ਨਿਸ਼ਚਿਤ ਕਰ ਦਿੱਤਾ ਗਿਆ।

ਹੁਣ ਇਹ ਪਰਿਵਾਰ ਘਰ ਤੋਂ ਹੀ ਭੱਜ ਗਿਆ ਹੈ। ਹਰਪ੍ਰੀਤ ਦੀ ਮਾਂ ਅਤੇ ਪਿਤਾ ਨੇ ਦੱਸਿਆ ਹੈ ਕਿ ਹੁਣ ਉਨ੍ਹਾਂ ਦੀ ਬੇ ਇੱ ਜ਼ ਤੀ ਹੋਈ ਹੈ। ਉਹ ਵਿਆਹ ਤੇ ਖਰਚਾ ਵੀ ਕਰ ਬੈਠੇ ਹਨ। ਇਸ ਤਰ੍ਹਾਂ ਵਿਆਹ ਤੋਂ ਇੱਕ ਦਿਨ ਪਹਿਲਾਂ ਅਜਿਹਾ ਵਾਪਰ ਜਾਣਾ ਉਨ੍ਹਾਂ ਲਈ ਬਹੁਤ ਦੁਖਦਾਈ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਅਫ਼ਸਰ ਦੇ ਦੱਸਣ ਅਨੁਸਾਰ ਇਹ ਵਿਆਹ 30 ਨਵੰਬਰ ਨੂੰ ਹੋਣਾ ਸੀ। ਪਰ ਸੁਨੀਲ ਸਹਿਗਲ ਦਾ ਪਰਿਵਾਰ ਕਿਧਰੇ ਆਸੇ ਪਾਸੇ ਹੋ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾ ਨੂੰ ਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ