ਅਚਾਨਕ ਫਟ ਗਿਆ ਕੈਮੀਕਲ ਟੈਂਕ, 3 ਵਰਕਰਾਂ ਦੀ ਹੋਈ ਮੋਤ

ਗੋਆ ਦੇ ਸ਼ਹਿਰ ਮੁੜਗਾਓਂ ਦੇ ਬਿਰਲਾ ਪਿੰਡ ਸਥਿਤ ਜਵਾਹਰੀ ਐਗਰੋ ਕੈਮੀਕਲ ਨਾਮ ਦੀ ਫੈਕਟਰੀ ਵਿਚ ਧ ਮਾ ਕਾ ਹੋਣ ਕਾਰਨ 3 ਜਾਨਾਂ ਚਲੀਆਂ ਗਈਆਂ ਹਨ। ਜਿਨ੍ਹਾਂ ਵਿਚੋਂ ਇਕ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਲਸੀਆਂ ਕਲਾਂ ਦਾ ਨੌਜਵਾਨ ਜਸਕਰਨ ਸਿੰਘ ਪੁੱਤਰ ਗੁਰਦੀਪ ਸਿੰਘ ਸੀ। ਉਸ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਪਹੁੰਚੀ ਹੈ। ਇਸੇ ਪਿੰਡ ਦੇ ਜਸਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਹ ਹੀ ਮ੍ਰਿਤਕ ਦੇਹ ਲੈ ਕੇ ਆਇਆ ਹੈ। ਉਹ ਜਸਕਰਨ ਸਿੰਘ ਦੇ ਨਾਲ ਹੀ ਕੰਮ ਕਰਦਾ ਸੀ।

ਜਸਕਰਨ ਸਿੰਘ ਉਕਤ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਡੇਢ ਮਹੀਨਾ ਪਹਿਲਾਂ ਉਸ ਨੇ ਜਸਪ੍ਰੀਤ ਸਿੰਘ ਨੂੰ ਵੀ ਬੁਲਾ ਲਿਆ ਸੀ। ਇਸ ਫੈਕਟਰੀ ਵਿੱਚ ਯੂਰੀਆ ਖਾਦ ਬਣਦੀ ਹੈ। ਜਸਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਕੁਝ ਸਮੇਂ ਲਈ ਇਹ ਪਲਾਂਟ ਬੰਦ ਹੋ ਗਿਆ ਸੀ। ਜਦੋਂ ਕੰਪਨੀ ਨੇ ਸੁਪਰਵਾਈਜ਼ਰ ਨੂੰ ਕੰਮ ਕਰਨ ਦਾ ਪਰਮਿਟ ਦਿੱਤਾ ਤਾਂ ਸੁਪਰਵਾਈਜ਼ਰ ਨੇ ਜਸਕਰਨ ਅਤੇ ਉਸ ਦੇ 2 ਹੋਰ ਸਾਥੀਆਂ ਨੂੰ ਕੈਮੀਕਲਜ਼ ਟੈਂਕ ਦੇ ਨਟ ਕੱਟਣ ਲਈ ਕਿਹਾ ਜੋ ਖੁੱਲ੍ਹ ਨਹੀਂ ਸੀ ਰਹੇ। ਜਸਪ੍ਰੀਤ ਸਿੰਘ ਦਾ ਕਹਿਣਾ ਹੈ

ਕਿ ਜਦੋਂ ਕਟਿੰਗ ਸੈੱਟ ਚਲਾਉਣ ਲਈ ਲਾਈਟਰ ਚਲਾਇਆ ਗਿਆ ਤਾਂ ਇਕਦਮ ਟੈਂਕ ਫਟ ਗਿਆ। ਜਿਸ ਨਾਲ ਜਸਕਰਨ ਸਿੰਘ, ਕਟਿੰਗ ਸੈੱਟ ਚਲਾਉਣ ਵਾਲਾ ਬਿਹਾਰ ਦਾ ਵਿਅਕਤੀ ਅਤੇ ਬੰਗਾਲ ਦਾ ਰਹਿਣ ਵਾਲਾ ਸੁਪਰਵਾਈਜ਼ਰ ਤਿੰਨੇ ਹੀ ਇਸ ਦੀ ਲਪੇਟ ਵਿੱਚ ਆ ਕੇ ਅੱਖਾਂ ਮੀਟ ਗਏ। ਜਸਪ੍ਰੀਤ ਸਿੰਘ ਨੇ ਮੰਗ ਕੀਤੀ ਹੈ ਕਿ ਕੰਪਨੀ ਨੂੰ ਚਾਹੀਦਾ ਹੈ ਕਿ ਜਸਕਰਨ ਸਿੰਘ ਦੇ ਪਰਿਵਾਰ ਦੀ ਮੰਗ ਪੂਰੀ ਕੀਤੀ ਜਾਵੇ। ਇਹ ਬਹੁਤ ਜ਼ਿਆਦਾ ਗ਼ਰੀਬ ਪਰਿਵਾਰ ਹੈ। ਮਿ੍ਤਕ ਜਸਕਰਨ ਸਿੰਘ ਦੇ ਪਰਿਵਾਰ ਦੀ ਮੈਂਬਰ ਹਰਜਿੰਦਰ ਕੌਰ ਨੇ ਦੱਸਿਆ ਹੈ ਕਿ ਘਰ ਦੀ ਗ਼ਰੀਬੀ ਕਾਰਨ ਜਸਕਰਨ ਸਿੰਘ ਗੋਆ ਵਿੱਚ ਕੰਮ ਕਰਨ ਗਿਆ ਸੀ।

4 ਤਰੀਕ ਨੂੰ ਉਸ ਦੀ ਉੱਥੇ ਹੀ ਜਾਨ ਚਲੀ ਗਈ ਹੈ। ਹੁਣ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਹੈ। ਹਰਜਿੰਦਰ ਕੌਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਮ੍ਰਿਤਕ ਜਸਕਰਨ ਸਿੰਘ ਦੇ ਭਰਾ ਸੁਖਚੈਨ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਜਸਕਰਨ ਸਿੰਘ ਕੰਮ ਕਰਨ ਲਈ ਗਿਆ ਸੀ। ਉਥੇ ਵਾਪਰੇ ਹਾਦਸੇ ਵਿੱਚ 3 ਵਿਅਕਤੀਆਂ ਦੀ ਜਾਨ ਗਈ ਹੈ। ਜਸਕਰਨ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਰਿਵਾਰ ਕੋਲ ਪਿੰਡ ਪਹੁੰਚੀ ਹੈ। ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਉਹ ਬਹੁਤ ਗ਼ਰੀਬ ਹਨ। ਉਸ ਦੀ ਮੰਗ ਹੈ ਕਿ ਸਰਕਾਰ ਅਤੇ ਕੰਪਨੀ ਵੱਲੋਂ ਉਨ੍ਹਾਂ ਦੀ ਮੱਦਦ ਕੀਤੀ ਜਾਵੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ