ਅਨੰਦਪੁਰ ਸਾਹਿਬ ਜਾ ਰਹੇ ਸੀ ਗੱਡੀ ਲੈ ਕੇ, ਰਸਤੇ ਚ 5 ਜਣਿਆਂ ਨਾਲ ਵਾਪਰ ਗਿਆ ਭਾਣਾ

ਜ਼ਿਲ੍ਹਾ ਜਲੰਧਰ ਦੇ ਕਸਬਾ ਫਗਵਾੜਾ ਦੇ ਥਾਣਾ ਸਦਰ ਅਧੀਨ ਵਾਪਰੇ ਸੜਕ ਹਾਦਸੇ ਵਿੱਚ ਇਕ ਜਾਨ ਜਾਣ ਅਤੇ 5 ਵਿਅਕਤੀਆਂ ਦੇ ਸੱਟਾਂ ਲੱਗ ਜਾਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਇਹ ਹਾਦਸਾ ਇਕ ਗੱਡੀ ਅਤੇ ਆਰਮੀ ਦੇ ਟੈਂਕਰ ਵਿਚਕਾਰ ਵਾਪਰਿਆ ਹੈ। ਗੱਡੀ ਵਿੱਚ ਸਵਾਰ ਲੋਕ ਜਲੰਧਰ ਵਾਲੇ ਪਾਸੇ ਤੋਂ ਆਨੰਦਪੁਰ ਸਾਹਿਬ ਨੂੰ ਜਾ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਰਾਤ 8-30 ਵਜੇ ਇੱਕ ਗੱਡੀ ਅਤੇ ਆਰਮੀ ਦੇ ਟੈਂਕਰ ਵਿਚਕਾਰ ਹਾਦਸਾ ਵਾਪਰਿਆ ਹੈ। ਗੱਡੀ ਵਿੱਚ ਸਵਾਰ ਲੋਕ ਹਲਕਾ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ। ਜੋ ਕਿ ਆਨੰਦਪੁਰ ਸਾਹਿਬ ਜਾ ਰਹੇ ਸਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਗੱਡੀ ਵਿੱਚ 3 ਮਰਦ ਅਤੇ 3 ਔਰਤਾਂ ਸਵਾਰ ਸਨ। ਜਿਨ੍ਹਾਂ ਦੇ ਨਾਮ ਨਿਰੰਜਣ ਸਿੰਘ, ਗੁਰਮੀਤ ਕੌਰ, ਹਰਜੀਤ ਕੌਰ, ਨਵਜੋਤ ਕੌਰ, ਗੁਰਸੇਵਕ ਸਿੰਘ ਅਤੇ ਨਛੱਤਰ ਸਿੰਘ ਹਨ। ਇਨ੍ਹਾਂ ਵਿੱਚੋਂ ਨਿਰੰਜਣ ਸਿੰਘ ਦੀ ਜਾਨ ਜਾ ਚੁੱਕੀ ਹੈ।

ਜਦਕਿ ਬਾਕੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਥਾਣਾ ਸਦਰ ਅਧੀਨ ਇਲਾਕੇ ਵਿੱਚੋਂ ਰਾਤ ਦੇ 8-45 ਵਜੇ ਇਕ ਸੜਕ ਹਾਦਸੇ ਦੀ ਲਪੇਟ ਵਿਚ ਆਉਣ ਕਾਰਨ ਉਨ੍ਹਾਂ ਕੋਲ 6 ਮੈਂਬਰ ਲਿਆਂਦੇ ਗਏ ਸਨ। ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ

ਕਿ ਇਨ੍ਹਾਂ ਵਿਚੋਂ ਇਕ ਮਰਦ ਮੈਂਬਰ ਦੀ ਜਾਨ ਜਾ ਚੁੱਕੀ ਸੀ। ਬਾਕੀਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਮਾਹਿਰ ਡਾਕਟਰ ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦੇ ਰਹੇ ਹਨ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਕਾਰ ਸਵਾਰ ਆਪਣੀ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਹੀ ਹਾਦਸੇ ਦੀ ਲਪੇਟ ਵਿੱਚ ਆ ਗਏ। ਮ੍ਰਿਤਕ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ