ਅੰਡੇ ਖਾਣ ਵਾਲੇ ਜਰੂਰ ਪੜ੍ਹਨ, ਸਿਹਤਮੰਦ ਸ਼ਰੀਰ ਲਈ ਜਰੂਰ ਖਾਓ ਅੰਡੇ

ਚੰਗੀ ਸਿਹਤ ਰੱਖਣ ਲਈ ਚੰਗੀ ਖ਼ਰਾਕ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਕਰਕੇ ਸਾਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ ਖਾਣਾ ਹੀ ਖਾਣਾ ਚਾਹੀਦਾ ਹੈ। ਜਿਵੇਂ ਕਿ ਆਂਡੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਆਂਡੇ ਵਿੱਚ ਵਿਟਾਮਿਨ, ਫਾਸਫੋਰਸ, ਕੈਲਸ਼ੀਅਮ, ਜ਼ਿੰਕ, ਬੀ 5, ਬੀ 12, ਬੀ 2, ਡੀ, ਈ, ਕੇ, ਅਤੇ ਕਈ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਅੰਡੇ ਵਿੱਚ 70 ਕੈਲੋਰੀ, 6 ਕੈਲੋਰੀ, 6 ਗ੍ਰਾਮ ਪ੍ਰੋਟੀਨ ਅਤੇ 5 ਗ੍ਰਾਮ ਹੈਲਦੀ ਫੈਟ ਵੀ ਹੁੰਦੀ ਹੈ। ਇਹ ਸਾਰੇ ਪੌਸ਼ਟਿਕ ਤੱਤ ਸਰੀਰ ਨੂੰ ਤੰਦਰੁਸਤ ਅਤੇ ਬੀਮਾਰੀਆਂ ਤੋਂ ਬਚਾਅ ਕੇ ਰੱਖਦੇ ਹਨ। ਇਸ ਕਰਕੇ ਰੋਜ਼ਾਨਾ ਸਵੇਰੇ ਆਂਡੇ ਖਾਣੇ ਚਾਹੀਦੇ ਹਨ। ਆਂਡੇ ਖਾਣ ਨਾਲ ਸਰੀਰ ਨੂੰ ਹੋਰ ਕੀ ਕੀ ਫਾਇਦੇ ਹੁੰਦੇ ਹਨ, ਉਹ ਇਸ ਪ੍ਰਕਾਰ ਹਨ :-

ਸਿਹਤਮੰਦ ਦਿਮਾਗ :- ਕੋਲੀਨ ਇੱਕ ਨਿਊਟ੍ਰੀਐਂਟਸ ਹੈ ਜੋ ਦਿਮਾਗ ਨੂੰ ਸਿਗਨਲ ਦੇਣ ਦਾ ਕੰਮ ਕਰਦਾ ਹੈ। ਅੰਡੇ ਵਿੱਚ ਕੋਲੀਨ ਦੀ ਮਾਤਰਾ ਜਿਆਦਾ ਹੁੰਦੀ ਹੈ। ਆਂਡਾ ਖਾਣ ਨਾਲ ਦਿਮਾਗ ਦਾ ਸੰਤੁਲਨ ਠੀਕ ਰਹਿੰਦਾ ਹੈ ਅਤੇ ਯਾਦਾਸ਼ਤ ਵੀ ਵਧਦੀ ਹੈ। ਦਿਮਾਗ ਨੂੰ ਤੇਜ ਰੱਖਣ ਲਈ ਰੋਜ਼ਾਨਾ ਅੰਡਾ ਖਾਣਾ ਚਾਹੀਦਾ ਹੈ। ਰੋਜ਼ਾਨਾ ਅੰਡਾ ਖਾਣ ਨਾਲ ਸਰੀਰ ਨੂੰ ਆਇਰਨ ਦੀ ਕਮੀ ਨਹੀਂ ਰਹਿੰਦੀ , ਕਿਉੰਕਿ ਆਂਡੇ ਦੇ ਪੀਲੇ ਵਾਲੇ ਹਿੱਸੇ ਵਿੱਚ ਸਭ ਤੋਂ ਜਿਆਦਾ ਆਇਰਨ ਮੌਜੂਦ ਹੁੰਦਾ ਹੈ।

ਆਂਡਾ ਦੰਦਾਂ ਅਤੇ ਹੱਡੀਆਂ ਲਈ ਵੀ ਫਾਇਦੇਮੰਦ ਹੈ, ਕਿਉਂਕਿ ਆਂਡੇ ਵਿਚ ਵਿਟਾਮਿਨ ਡੀ ਅਤੇ ਪ੍ਰੋਟੀਨ ਦੀ ਭਰਮਾਰ ਹੁੰਦੀ ਹੈ। ਇਸ ਕਰਕੇ ਜਿਹਨਾਂ ਲੋਕਾਂ ਦੇ ਹੱਥਾਂ ਪੈਰਾਂ ਅਤੇ ਸਰੀਰ ਵਿਚ ਦਰਦ ਰਹਿੰਦਾ ਹੈ ਤਾਂ ਉਨ੍ਹਾਂ ਨੂੰ ਰੋਜ਼ਾਨਾਂ ਆਂਡਾ ਖਾਣਾ ਚਾਹੀਦਾ ਹੈ। ਆਂਡਾ ਸਿਹਤਮੰਦ ਦਿਲ ਲਈ ਵੀ ਬਹੁਤ ਹੀ ਲਾਭਦਾਇਕ ਹੈ। ਰੋਜ਼ਾਨਾ 2 ਅੰਡੇ ਖਾਣ ਨਾਲ ਬੈਡ ਕੋਲੈਸਟਰੋਲ ਦੀ ਮਾਤਰਾ ਘਟ ਜਾਂਦੀ ਹੈ। ਇਸ ਨਾਲ ਗੁੱਡ ਕੋਲੈਸਟਰੋਲ ਸਰੀਰ ਵਿੱਚ ਵਧਣ ਨਾਲ ਦਿਲ ਸਬੰਧੀ ਕੋਈ ਵੀ ਸਮੱਸਿਆ ਨਹੀਂ ਆਉਂਦੀ।

ਅੰਡੇ ਵਿੱਚ ਲੁਈਟੇਨ , ਜੈਕਸਾਥਿਨ ਵਰਗੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ਅੱਖਾਂ ਦੇ ਰੈਟਿਨਾ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਜੇਕਰ ਤੁਹਾਡੀ ਅੱਖਾਂ ਦੀ ਰੌਸ਼ਨੀ ਘੱਟ ਹੋ ਰਹੀ ਹੈ ਤਾਂ ਅੰਡਾ ਖਾਣਾ ਸ਼ੁਰੂ ਕਰ ਦਿਓ। ਇਸ ਤੋਂ ਇਲਾਵਾ ਮੋਟਾਪਾ ਘੱਟ ਕਰਨ ਅਤੇ ਬ੍ਰੈਸਟ ਕੈਂਸਰ ਵਰਗੇ ਭਿਆਨਕ ਰੋਗ ਤੋਂ ਬਚਣ ਲਈ ਰੋਜ਼ਾਨਾ ਅੰਡੇ ਖਾਣੇ ਚਾਹੀਦੇ ਹਨ। ਅੰਡੇ ਵਿੱਚ ਮੌਜੂਦ ਫੋਲਿਕ ਐਸਿਡ ਅਤੇ ਵਿਟਾਮਿਨ ਬੀ-12 ਬ੍ਰੈਸਟ ਕੈਂਸਰ ਤੋਂ ਬਚਾਉਂਦਾ ਹੈ।