ਅੰਮ੍ਰਿਤਸਰ ਚ ਇਸ ਜਗ੍ਹਾ ਹੋ ਗਿਆ ਹੰਗਾਮਾ, ਦੁਕਾਨਦਾਰਾਂ ਦੇ ਹੱਕ ਚ ਆ ਗਏ ਲੋਕ

ਗੁਰੂ ਕੀ ਨਗਰੀ, ਅੰਮ੍ਰਿਤਸਰ ਵਿਖੇ ਕੇਸਰੀ ਬਾਲ ਮਾਰਕੀਟ ਵਿੱਚ 2 ਧਿਰਾਂ ਵਿੱਚ ਹੰਗਾਮਾ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਹ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਉੱਤੇ ਸਥਿਤ ਹੈ। ਜਿੱਥੇ ਕੁਝ ਲੋਕ ਰੇਹੜੀਆਂ ਲਗਾ ਕੇ ਆਪਣਾ ਕਾਰੋਬਾਰ ਕਰਦੇ ਹਨ। ਇਨ੍ਹਾਂ ਦੁਕਾਨਦਾਰਾਂ ਕੋਲ ਜੋ ਸਾਮਾਨ ਹੈ, ਉਸ ਵਿਚ ਰੁਮਾਲਾ ਸਾਹਿਬ ਵੀ ਸ਼ਾਮਲ ਹਨ। ਇਸ ਤੋਂ ਬਿਨਾਂ ਕੁਝ ਹੋਰ ਧਾਰਮਿਕ ਚਿੰਨ੍ਹ ਇੱਥੇ ਦੇਖੇ ਜਾ ਸਕਦੇ ਹਨ।

ਪਹਿਲਾਂ ਤਾਂ ਇਹ ਵਿ-ਵਾ-ਦ ਦੁਕਾਨਦਾਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਵਿਚਕਾਰ ਸ਼ੁਰੂ ਹੋਇਆ ਪਰ ਫੇਰ ਇਸ ਵਿਚ ਸੰਗਤ ਵੀ ਸ਼ਾਮਲ ਹੋ ਗਈ। ਅਸਲ ਵਿਚ ਨਗਰ ਨਿਗਮ ਦੇ ਮੁਲਾਜ਼ਮ ਇਸ ਵਿਰਾਸਤੀ ਮਾਰਗ ਤੋਂ ਰੇਹਡ਼ੀਆਂ ਹਟਾਉਣ ਆਏ ਸਨ। ਉਹ ਇੱਕ ਟਰੱਕ ਲੈ ਕੇ ਆਏ ਅਤੇ ਦੁਕਾਨਦਾਰਾਂ ਦਾ ਸਾਮਾਨ ਚੁੱਕ ਕੇ ਟਰੱਕ ਵਿੱਚ ਰੱਖਣ ਲੱਗੇ। ਜਿਸ ਕਰ ਕੇ ਦੁਕਾਨਦਾਰ ਆਪਣਾ ਰੁਜ਼ਗਾਰ ਖੁੱਸਦਾ ਦੇਖ ਮੁਲਾਜ਼ਮਾਂ ਦੇ ਇਸ ਵਤੀਰੇ ਤੋਂ ਨਾ-ਰਾ-ਜ਼ ਸਨ। ਇਸ ਦੌਰਾਨ ਹੀ ਜਦੋਂ ਮੁਲਾਜ਼ਮ ਰੇਹੜੀਆਂ ਤੋਂ ਸਾਮਾਨ ਚੁੱਕ ਕੇ ਟਰੱਕ ਵਿੱਚ ਰੱਖ ਰਹੇ ਸਨ ਤਾਂ ਕਿਹਾ ਜਾ ਰਿਹਾ ਹੈ ਕਿ ਉਹ ਰੁਮਾਲਾ ਸਾਹਿਬ ਜ਼ਮੀਨ ਉੱਤੇ ਡਿੱਗ ਪਏ।

ਜਿਸ ਨੂੰ ਦੇਖ ਕੇ ਮੌਕੇ ਤੇ ਹਾਜ਼ਰ ਸਿੱਖ ਸੰਗਤ ਭੜਕ ਗਈ। ਦੋਵੇਂ ਧਿਰਾਂ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ। ਦੂਜੇ ਪਾਸੇ ਦੁਕਾਨਦਾਰਾਂ ਦਾ ਦੋਸ਼ ਹੈ ਕਿ ਨਿਗਮ ਮੁਲਾਜ਼ਮ ਹੁਣ ਤੱਕ ਉਨ੍ਹਾਂ ਤੋਂ ਪੈਸੇ ਲੈਂਦਾ ਰਿਹਾ ਹੈ। ਉਹ ਪੈਸੇ ਇਕੱਠੇ ਕਰਕੇ ਦਿੰਦੇ ਸਨ ਪਰ ਹੁਣ ਜਦੋਂ ਉਨ੍ਹਾਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਤਾਂ ਨਿਗਮ ਦੇ ਮੁਲਾਜ਼ਮ ਕਾਰਵਾਈ ਕਰਨ ਲਈ ਆ ਪਹੁੰਚੇ। ਦੁਕਾਨਦਾਰਾਂ ਦਾ ਤਰਕ ਹੈ ਕਿ ਪਿਛਲੇ ਲਗਭਗ 40 ਸਾਲਾਂ ਤੋਂ ਉਹ ਇੱਥੇ ਦੁਕਾਨਦਾਰੀ ਕਰਦੇ ਆ ਰਹੇ ਹਨ। ਹੁਣ ਨਗਰ ਨਿਗਮ ਵਾਲੇ ਉਨ੍ਹਾਂ ਨੂੰ ਆਪਣਾ ਪਰਿਵਾਰ ਨਹੀਂ ਪਾਲਣ ਦੇ ਰਹੇ।

ਉਨ੍ਹਾਂ ਦਾ ਰੁਜ਼ਗਾਰ ਬੰਦ ਕੀਤਾ ਜਾ ਰਿਹਾ ਹੈ। ਘਟਨਾ ਦੀ ਖ਼ਬਰ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਜਿਸ ਵਿੱਚ ਮਹਿਲਾ ਪੁਲਿਸ ਅਧਿਕਾਰੀ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਬਣਦੀ ਕਾਰਵਾਈ ਦਾ ਭਰੋਸਾ ਵੀ ਦਿੱਤਾ। ਹੁਣ ਪੁਲਿਸ ਇਸ ਮਾਮਲੇ ਨੂੰ ਕਿਵੇਂ ਨਜਿੱਠਦੀ ਹੈ? ਇਹ ਦੇਖਣ ਵਾਲੀ ਗੱਲ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ