ਅੰਮ੍ਰਿਤਸਰ ਪੁਲਿਸ ਨੂੰ ਪਈਆਂ ਭਾਜੜਾਂ, ਦਿਨ ਦਿਹਾੜੇ ਬੈਂਕ ਚ ਹੋ ਗਿਆ ਵੱਡਾ ਕਾਂਡ

ਗ਼ਲਤ ਅਨਸਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਦਿਨ ਦਿਹਾੜੇ ਘਟਨਾਵਾਂ ਨੂੰ ਅੰਜਾਮ ਦੇਣ ਲੱਗੇ ਹਨ। ਉਨ੍ਹਾਂ ਨੂੰ ਪੁਲਿਸ ਦੀ ਕੋਈ ਪ੍ਰਵਾਹ ਨਹੀਂ ਰਹੀ। 4 ਵਿਅਕਤੀ ਸੈਂਟਰਲ ਬੈਂਕ ਆਫ ਇੰਡੀਆ ਅੰਮ੍ਰਿਤਸਰ ਤੋਂ ਦਿਨ ਦੇ 11-30 ਵਜੇ 5 ਲੱਖ ਰੁਪਏ ਤੋਂ ਵੱਧ ਰਕਮ ਹਥਿਆ ਕੇ ਲੈ ਗਏ। ਪੁਲਿਸ ਇਨ੍ਹਾਂ ਨੂੰ ਫੜਨ ਲਈ ਯਤਨ ਕਰ ਰਹੀ ਹੈ। ਰਵੀ ਕੁਮਾਰ ਨਾਮ ਦੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਉਹ ਬੈਂਕ ਦੇ ਸਾਹਮਣੇ ਬੈਠਾ ਸੀ। ਉਸ ਨੇ ਬੈਂਕਾਂ ਵਿੱਚੋਂ 4 ਵਿਅਕਤੀ ਨਿਕਲਦੇ ਦੇਖੇ।

ਇੱਕ ਆਪਣੇ ਹੱਥ ਵਿੱਚ ਫੜੀ ਗ ਨ ਲਹਿਰਾ ਰਿਹਾ ਸੀ। ਰਵੀ ਦਾ ਕਹਿਣਾ ਹੈ ਕਿ ਉਹ ਪਤਾ ਕਰਨ ਲਈ ਬੈਂਕ ਦੇ ਅੰਦਰ ਗਿਆ। ਅੰਦਰ ਵੀ ਇੱਕ ਵਿਅਕਤੀ ਪ ਸ ਤੋ ਲ ਲੈ ਕੇ ਖੜ੍ਹਾ ਸੀ। ਇਸ ਵਿਅਕਤੀ ਨੇ ਹੋਰ ਗਾਹਕਾਂ ਵਾਂਗ ਉਸ ਨੂੰ ਵੀ ਇਕ ਸਾਈਡ ਤੇ ਖੜ੍ਹਾ ਕਰ ਲਿਆ। ਰਵੀ ਦੇ ਦੱਸਣ ਮੁਤਾਬਕ ਉਹ ਇਨ੍ਹਾਂ ਵਿਅਕਤੀਆਂ ਦੇ ਚਿਹਰੇ ਵੱਲ ਨਹੀਂ ਦੇਖ ਸਕਿਆ ਕੇ ਨੰਗੇ ਸਨ ਜਾਂ ਢਕੇ ਹੋਏ। ਵਿਜੇ ਮਹਿਰਾ ਨਾਮ ਦੇ ਅਧਿਕਾਰੀ ਨੇ ਦੱਸਿਆ ਹੈ

ਕਿ ਸਵੇਰੇ 11-30 ਵਜੇ 4 ਵਿਅਕਤੀ ਬੈਂਕ ਵਿੱਚੋਂ ਲਗਭਗ ਪੌਣੇ 6 ਲੱਖ ਰੁਪਏ ਹਥਿਆ ਕੇ ਲੈ ਗਏ ਹਨ। ਇਨ੍ਹਾਂ ਵਿਅਕਤੀਆਂ ਦੇ ਮਾਸਕ ਲੱਗੇ ਹੋਏ ਸਨ। ਇਹ ਗਾਹਕ ਦੇ ਰੂਪ ਵਿੱਚ ਆਏ ਅਤੇ ਘਟਨਾ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਗਏ। ਵਿਜੇ ਮਹਿਰਾ ਦਾ ਕਹਿਣਾ ਹੈ ਕਿ ਪੁਲਿਸ ਕਾਰਵਾਈ ਕਰ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ। ਸੈਂਟਰਲ ਬੈਂਕ ਆਫ ਇੰਡੀਆ ਵਿੱਚ 4 ਬੰਦੇ ਆਏ ਅਤੇ 5 ਲੱਖ ਰੁਪਏ ਤੋਂ ਵੱਧ ਦੀ ਰਕਮ ਲੈ ਕੇ ਚਲੇ ਗਏ।

ਇਹ ਵਿਅਕਤੀ ਮੋਨੇ ਸਨ ਅਤੇ ਇਨ੍ਹਾਂ ਨੇ ਮਾਸਕ ਲਗਾਏ ਹੋਏ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਪੜਤਾਲ ਕਰ ਰਹੇ ਹਨ। ਉਨ੍ਹਾਂ ਦੇ ਹੱਥ ਕੁਝ ਸੁਰਾਗ ਲੱਗੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਵਿਅਕਤੀ ਫੜ ਲਏ ਜਾਣਗੇ। ਇੱਥੇ ਦੱਸਣਾ ਬਣਦਾ ਹੈ ਕਿ ਗਲਤ ਅਨਸਰਾਂ ਦੁਆਰਾ ਬੈਂਕ ਵਿੱਚੋਂ ਨਕਦੀ ਲਿਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਹਿਲਾਂ ਵੀ ਸੂਬੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ