ਅੱਧੀ ਰਾਤ ਘਰ ਬਾਹਰੋਂ ਆ ਰਹੀਆਂ ਸੀ ਅਜੀਬ ਅਵਾਜਾਂ, ਬਾਹਰ ਜਾਕੇ ਦੇਖਿਆ ਤਾਂ ਉੱਡ ਗਏ ਹੋਸ਼

ਗੁਰਦਾਸਪੁਰ ਤੋਂ ਰਾਤ ਸਮੇਂ ਇਕ ਘਰ ਵਿਚ ਅੱਗ ਲੱਗ ਜਾਣ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ ਹੋਣ ਦੀ ਜਾਣਕਾਰੀ ਹਾਸਲ ਹੋਈ ਹੈ। ਘਰ ਦੇ ਮਾਲਕ 2 ਸਾਲ ਤੋਂ ਪਠਾਨਕੋਟ ਵਿਖੇ ਰਹਿ ਰਹੇ ਹਨ। ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇੱਕ ਵਿਅਕਤੀ ਨੇ ਦੱਸਿਆ ਹੈ ਕਿ ਉਹ ਰਾਤ ਨੂੰ ਢਾਈ ਤੋਂ ਪੌਣੇ 3 ਵਜੇ ਦੇ ਦਰਮਿਆਨ ਬਾਥਰੂਮ ਜਾਣ ਲਈ ਉੱਠਿਆ। ਜਦੋਂ ਉਹ ਦੁਬਾਰਾ ਆ ਕੇ ਲੰਮਾ ਪਿਆ ਤਾਂ ਉਸ ਨੂੰ ਠੱਕ ਠੱਕ ਦੀ ਆਵਾਜ਼ ਸੁਣਾਈ ਦਿੱਤੀ। ਇਹ ਅਵਾਜ਼ ਪਹਿਲਾਂ ਵੀ ਸੁਣਾਈ ਦਿੱਤੀ ਸੀ।

ਉਨ੍ਹਾਂ ਨੇ ਸੋਚਿਆ ਕਿ ਕੋਈ ਵਿਅਕਤੀ ਰਿਕਸ਼ੇ ਦਾ ਤਾਲਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਬਾਹਰ ਆ ਕੇ ਗੇਟ ਵਿੱਚ ਦੇਖਿਆ ਧੂੰਆਂ ਨਿਕਲ ਰਿਹਾ ਸੀ। ਉਹ ਗੇਟ ਖੋਲ੍ਹ ਕੇ ਬਾਹਰ ਆਏ ਅਤੇ ਆਵਾਜ਼ਾਂ ਦੇ ਕੇ ਨਾਲ ਵਾਲਿਆਂ ਨੂੰ ਜਗਾਇਆ। ਉਹ ਮਿਲ ਕੇ ਅੱਗ ਬੁਝਾਉਣ ਲੱਗੇ। ਤਾਰਾਂ ਸੜ ਗਈਆਂ ਸਨ। ਇਸ ਵਿਅਕਤੀ ਦਾ ਕਹਿਣਾ ਹੈ ਕਿ 3 ਵਜੇ ਤੱਕ ਜ਼ਿਆਦਾ ਲੋਕ ਇਕੱਠੇ ਨਹੀਂ ਸਨ ਹੋਏ।

ਉਨ੍ਹਾਂ ਨੇ ਗੁਆਂਢੀਆਂ ਨਾਲ ਮਿਲ ਕੇ ਅੱਗ ਤੇ ਕਾਬੂ ਪਾ ਲਿਆ। ਇਸ ਤੋਂ ਬਾਅਦ 4 ਵਜੇ ਫਾਇਰ ਬ੍ਰਿਗੇਡ ਪਹੁੰਚ ਗਈ। ਫਾਇਰ ਬ੍ਰਿਗੇਡ ਵਾਲਿਆਂ ਨੇ ਮੁਕੰਮਲ ਤੌਰ ਤੇ ਅੱਗ ਬੁਝਾ ਦਿੱਤੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਲੈਂਟਰ ਫਟ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੁਕਸਾਨ ਦਾ ਅੰਦਾਜ਼ਾ ਤਾਂ ਸਾਮਾਨ ਦੇ ਮਾਲਕ ਹੀ ਦੱਸ ਸਕਦੇ ਹਨ। ਮਕਾਨ ਮਾਲਕ ਨੌਜਵਾਨ ਦਾ ਕਹਿਣਾ ਹੈ ਕਿ ਉਹ ਪਠਾਨਕੋਟ ਵਿਖੇ ਆਪਣੇ ਨਾਨਕੇ ਰਹਿੰਦੇ ਹਨ। ਉਹ 2 ਸਾਲ ਪਹਿਲਾਂ ਇੱਥੋਂ ਚਲੇ ਗਏ ਸਨ। ਰਾਤ ਸਮੇਂ ਅੱਗ ਲੱਗ ਗਈ।

ਜਿਸ ਨੂੰ ਉਸ ਦੇ ਚਾਚੇ ਅਤੇ ਗੁਆਂਢੀਆਂ ਨੇ ਬੁਝਾਇਆ। ਨੌਜਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ 6 ਵਜੇ ਇਸ ਘਟਨਾ ਬਾਰੇ ਪਤਾ ਲੱਗਾ ਅਤੇ ਉਹ 7 ਵਜੇ ਇੱਥੇ ਪਹੁੰਚ ਗਏ। ਨੌਜਵਾਨ ਦੇ ਦੱਸਣ ਮੁਤਾਬਕ ਘਰ ਵਿੱਚ ਪਏ ਕੱਪਡ਼ੇ, ਸੋਫੇ, ਕੁਰਸੀਆਂ, ਬੈੱਡ, ਗੱਦੇ, ਭਾਂਡੇ ਅਤੇ ਹੋਰ ਘਰ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ ਹੈ। ਉਹ ਅਜੇ ਇੰਨੀ ਜਲਦੀ ਨੁਕਸਾਨੇ ਗਏ ਸਾਮਾਨ ਦੀ ਕੀਮਤ ਨਹੀਂ ਦੱਸ ਸਕਦੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ