ਅੱਧੀ ਰਾਤ ਨੂੰ ਮੁੰਡਾ ਕਰ ਗਿਆ ਵੱਡਾ ਕਾਂਡ, ਜਦ ਦੇਖੇ ਕੈਮਰੇ ਤਾ ਸਭ ਦੇ ਉੱਡ ਗਏ ਹੋਸ਼

ਕਈ ਵਿਅਕਤੀ ਕੁਝ ਅਜਿਹੀਆਂ ਹਰਕਤਾਂ ਕਰ ਦਿੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਤਾਂ ਭਾਵੇਂ ਕੋਈ ਲਾਭ ਨਾ ਹੋਵੇ ਪਰ ਦੂਜੀ ਧਿਰ ਦਾ ਜ਼ਰੂਰ ਨੁਕਸਾਨ ਹੋ ਜਾਂਦਾ ਹੈ। ਅਜਿਹੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣਾ ਸੌਖਾ ਨਹੀਂ। ਜਲੰਧਰ ਵਿੱਚ ਕਿਸੇ ਨਾਮਲੂਮ ਵਿਅਕਤੀ ਦੁਆਰਾ ਰਾਤ ਸਮੇਂ ਸੜਕ ਤੇ ਖੜ੍ਹੀਆਂ 6 ਗੱਡੀਆਂ ਦੇ ਮਗਰਲੇ ਸ਼ੀਸ਼ੇ ਤੋੜ ਦੇਣ ਦੀ ਜਾਣਕਾਰੀ ਮਿਲੀ ਹੈ। ਇੱਥੇ ਕਿਸੇ ਨੇ ਮਕਾਨ ਬਣਾਉਣ ਲਈ ਇੱਟਾਂ ਰੱਖੀਆਂ ਹੋਈਆਂ ਸਨ। ਇਨ੍ਹਾਂ ਇੱਟਾਂ ਦੀ ਵਰਤੋਂ ਕਰਕੇ ਹੀ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ।

ਗੱਡੀਆਂ ਵਿਚੋਂ ਕੋਈ ਸਾਮਾਨ ਨਹੀਂ ਚੁੱਕਿਆ ਗਿਆ। ਘਟਨਾ ਲਈ ਜ਼ਿੰਮੇਵਾਰ ਵਿਅਕਤੀ ਦਾ ਪਤਾ ਲਗਾਉਣ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ।ਰਾਹੁਲ ਸ਼ਰਮਾ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ 5-6 ਦੋਸਤ ਇੱਥੇ ਗੱਡੀਆਂ ਖੜ੍ਹੀਆਂ ਕਰਦੇ ਹਨ। ਜਦੋਂ ਸਵੇਰੇ ਲਗਭਗ 5-30 ਵਜੇ ਉਹ ਗੱਡੀ ਸਾਫ ਕਰਨ ਲਈ ਆਏ ਤਾਂ ਸ਼ੀਸ਼ੇ ਟੁੱਟੇ ਪਏ ਸਨ। ਉਨ੍ਹਾਂ ਨੇ ਸਾਰਿਆਂ ਨੂੰ ਬੁਲਾ ਕੇ ਇਸ ਬਾਰੇ ਦੱਸਿਆ। ਇੱਥੇ 6 ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ।

ਰਾਹੁਲ ਸ਼ਰਮਾ ਦਾ ਕਹਿਣਾ ਹੈ ਕਿ ਇੱਥੇ ਉਨ੍ਹਾਂ ਦੀਆਂ ਇੱਟਾਂ ਪਈਆਂ ਹਨ। ਇੱਟਾਂ ਦੀ ਮਦਦ ਨਾਲ ਹੀ ਸ਼ੀਸ਼ੇ ਤੋੜੇ ਗਏ ਹਨ। ਬੈਂਕ ਦਾ ਸੀ.ਸੀ.ਟੀ.ਵੀ ਦੇਖਿਆ ਹੈ। ਇਕ ਬੰਦੇ ਨੇ ਪਹਿਲਾਂ ਇੱਥੇ ਗੱਡੀਆਂ ਤੋੜੀਆਂ। ਫੇਰ ਸਰਾਭਾ ਨਗਰ ਚਲਾ ਗਿਆ। ਗੱਡੀਆਂ ਵਿਚੋਂ ਕੋਈ ਸਾਮਾਨ ਨਹੀਂ ਚੁੱਕਿਆ ਗਿਆ। ਮਾਮਲੇ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ। ਪੁਲਿਸ ਮੌਕਾ ਦੇਖਣ ਪਹੁੰਚੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸਵੇਰੇ ਇਸ ਮਾਮਲੇ ਦੀ ਇਤਲਾਹ ਮਿਲੀ ਸੀ

ਕਿ ਸੰਤੋਖਪੁਰਾ ਸੁਖਦੇਵ ਕਰਿਆਨਾ ਸਟੋਰ ਨੇਡ਼ੇ ਰੋਡ ਤੇ ਖੜ੍ਹੀਆਂ ਕੁਝ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਪੁਲਿਸ ਨੇ ਜਾ ਕੇ ਮੌਕਾ ਦੇਖਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਰੰ ਜਿ ਸ਼ ਵਾਲੀ ਗੱਲ ਨਹੀਂ ਜਾਪਦੀ। ਜੇਕਰ ਅਜਿਹਾ ਹੁੰਦਾ ਤਾਂ ਕਿਸੇ ਇੱਕ ਗੱਡੀ ਦੇ ਸ਼ੀਸ਼ੇ ਭੰ ਨੇ ਜਾਂਦੇ ਪਰ ਇੱਥੇ ਤਾਂ ਸਾਰੀਆਂ ਹੀ 6 ਗੱਡੀਆਂ ਦੇ ਮਗਰਲੇ ਸ਼ੀਸ਼ੇ ਤੋੜੇ ਗਏ ਹਨ। ਇਹ ਕਿਸੇ ਸ਼ ਰਾ ਰ ਤੀ ਅਨਸਰ ਦਾ ਕੰਮ ਹੈ। ਬੈਂਕ ਖੁੱਲ੍ਹਣ ਤੇ ਬੈਂਕ ਦਾ ਸੀ.ਸੀ.ਟੀ.ਵੀ ਚੈੱਕ ਕੀਤਾ ਜਾਵੇਗਾ। ਉਨ੍ਹਾਂ ਨੇ ਦਰਖਾਸਤ ਲੈ ਲਈ ਹੈ। ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।