ਆਇਲੀ ਸਕਿਨ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਇਹ ਦੇਸੀ ਨੁਸਖਾ

ਗਰਮੀਆਂ ਅਤੇ ਪ੍ਰਦੂਸ਼ਣ ਚਿਹਰੇ ਦੀ ਰੰਗਤ ਖਰਾਬ ਕਰ ਦਿੰਦੇ ਹਨ। ਧੂੜ੍ਹ ਮਿੱਟੀ ਕਾਰਨ ਚਿਹਰੇ ਦਾ ਨਿਖਾਰ ਫਿੱਕਾ ਪੈ ਜਾਂਦਾ ਹੈ। ਇਸ ਨਾਲ ਚਮੜੀ ਬੇਜਾਨ , ਰੁੱਖੀ ਅਤੇ ਆਇਲੀ ਹੋ ਜਾਂਦੀ ਹੈ। ਜਿਸ ਕਰਕੇ ਚਿਹਰੇ ਤੇ ਦਾਗ਼ ਧੱਬੇ ਅਤੇ ਕਿੱਲ ਮੁਹਾਸੇ ਨਿਕਲਣ ਦੀ ਸਮੱਸਿਆ ਆ ਜਾਂਦੀ ਹੈ। ਇਸ ਕਾਰਨ ਤੁਹਾਡੇ ਚਿਹਰੇ ਦੀ ਸੁੰਦਰਤਾ ਘੱਟ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਫੇਸ ਪੈਕ ਦੱਸਾਂਗੇ ਜਿਨ੍ਹਾਂ ਨੂੰ ਲਗਾਉਣ ਨਾਲ ਤੁਸੀਂ ਆਇਲੀ ਸਕਿਨ ਤੋਂ ਛੁਟਕਾਰਾ ਪਾ ਸਕਦੇ ਹੋ।

ਤੇਲ ਯੁਕਤ ਚਮੜੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਿੰਬੂ ਅਤੇ ਅੰਡੇ ਦੇ ਪੈਕ ਦੀ ਵਰਤੋਂ ਕਰ ਸਕਦੇ ਹੋ। ਅੰਡੇ ਦਾ ਸਫੇਦ ਭਾਗ ਚਮੜੀ ਦੇ ਰੋਮ ਛਿਦ੍ਰਾਂ ਨੂੰ ਕੱਸਣ ਦਾ ਕੰਮ ਕਰਦਾ ਹੈ। ਨਿੰਬੂ ਵਿੱਚ ਬਲੀਚਿੰਗ ਅਤੇ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਹ ਚਿਹਰੇ ਤੋਂ ਤੇਲ ਨੂੰ ਸੋਖ ਲੈਂਦੇ ਹਨ ਅਤੇ ਚਿਹਰੇ ਦੀ ਰੰਗਤ ਨਿਖਾਰਨ ਵਿਚ ਸਹਾਇਕ ਹੁੰਦੇ ਹਨ। ਇਸ ਨੂੰ ਲਗਾਉਣ ਲਈ ਅੰਡੇ ਦੇ ਸਫੈਦ ਹਿੱਸੇ ਨੂੰ ਨਿੰਬੂ ਦੇ ਰਸ ਵਿੱਚ ਮਿਲਾ ਲਉ ਅਤੇ 20-25 ਮਿੰਟ ਲਈ ਚਿਹਰੇ ਤੇ ਲੱਗਾ ਰਹਿਣ ਦਿਓ

ਅਤੇ ਸਾਦੇ ਪਾਣੀ ਨਾਲ ਚਿਹਰਾ ਧੋ ਲਵੋ। ਮੁਲਤਾਨੀ ਮਿੱਟੀ ਸ਼ਹਿਦ ਅਤੇ ਦਹੀਂ ਦਾ ਫੇਸ ਪੈਕ ਲਗਾਉਣ ਨਾਲ ਚਿਹਰੇ ਤੇ ਤੇਲ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਮੁਲਤਾਨੀ ਮਿੱਟੀ ਵਿਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਇਸ ਤੋਂ ਬਾਅਦ ਪੇਸਟ ਵਿਚ ਦਹੀਂ ਮਿਲਾਓ। ਇਸ ਪੈਕ ਨੂੰ ਚਿਹਰੇ ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਓ। ਚਿਹਰੇ ਦੀ ਰੰਗਤ ਵੀ ਨਿਖਰ ਜਾਂਦੀ ਹੈ ਅਤੇ ਚਿਹਰੇ ਤੋਂ ਆਇਲ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਸੇਬ ਦੇ ਸਿਰਕੇ ਦੀ ਵਰਤੋਂ ਵੀ ਚਿਹਰੇ ਤੋਂ ਤੇਲ ਹਟਾਉਣ ਲਈ ਕੀਤੀ ਜਾਂਦੀ ਹੈ। ਦੋ ਚੱਮਚ ਐਪਲ ਸਾਈਡਰ ਵਿਨੇਗਰ ਲੈ ਕੇ ਉਸ ਨੂੰ ਪਾਣੀ ਵਿੱਚ ਘੋਲ ਲਓ ਫਿਰ ਇਸ ਨੂੰ ਰੂੰ ਦੀ ਮਦਦ ਨਾਲ ਚਿਹਰੇ ਤੇ ਲਗਾਓ ਅਤੇ 15 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਵੋ।