ਆਪਣੇ ਟਰੈਕਟਰ ਤੇ ਚੱਲਦੇ ਗਾਣੇ ਬੰਦ ਕਰਨ ਗਿਆ ਵਿਅਕਤੀ, ਹੋਇਆ ਗਾਇਬ ਸਵੇਰੇ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼

ਗੁਰਦਾਸਪੁਰ ਦੇ ਪਿੰਡ ਖਹਿਰਾ ਕਲਾਂ ਵਿਚ 50 ਸਾਲਾ ਵਿਅਕਤੀ ਪ੍ਰਭਦਿਆਲ ਸਿੰਘ ਦੀ ਜਾਨ ਜਾਣ ਦਾ ਮਾਮਲਾ ਬੁਝਾਰਤ ਬਣਿਆ ਹੋਇਆ ਹੈ। ਉਸ ਦੀ ਮਿ੍ਤਕ ਦੇਹ ਘਰ ਦੇ ਅੱਗੇ ਬਣੇ ਛੱਪਡ਼ ਵਿਚੋਂ ਬਰਾਮਦ ਹੋਈ ਹੈ। ਪੁਲਿਸ ਮਾਮਲੇ ਦੀ ਪਡ਼ਤਾਲ ਕਰ ਰਹੀ ਹੈ। ਮਿ੍ਤਕ ਪ੍ਰਭ ਦਿਆਲ ਸਿੰਘ ਦੇ ਭਰਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਭਰਾ ਦੀ ਜਾਨ ਲਈ ਗਈ ਹੈ। ਪਿੰਡ ਖਹਿਰਾ ਕਲਾਂ ਵਿਚ ਹੀ 3-4 ਮਹੀਨੇ ਪਹਿਲਾਂ ਉਨ੍ਹਾਂ ਦਾ ਉਨ੍ਹਾਂ ਦੇ ਸ਼ਰੀਕੇ ਵਿੱਚੋਂ ਹੀ ਕਿਸੇ ਨਾਲ ਟਕਰਾਅ ਹੋਇਆ ਸੀ।

ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੇ ਗੇਟ ਅਤੇ ਮੀਟਰ ਦਾ ਨੁਕਸਾਨ ਕਰ ਦਿੱਤਾ ਸੀ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ ਹੋਈ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਪ੍ਰਭਦਿਆਲ ਸਿੰਘ ਰਾਤ ਦੇ 11 ਵਜੇ ਮੰਡੀ ਵਿੱਚ ਦਾਣੇ ਸੁੱਟ ਕੇ ਆਇਆ ਸੀ। ਉਸ ਨੇ ਆਪਣੀ ਧੀ ਨੂੰ ਰੋਟੀ ਬਣਾਉਣ ਲਈ ਕਿਹਾ ਅਤੇ ਆਪ ਆਪਣੇ ਟਰੈਕਟਰ ਕੋਲ ਚਲਾ ਗਿਆ ਜਿਸ ਤੇ ਡੈੱਕ ਲੱਗਾ ਹੋਇਆ ਸੀ।

ਇਸ ਤੋਂ ਬਾਅਦ ਪ੍ਰਭਦਿਆਲ ਸਿੰਘ ਦਾ ਕੁਝ ਪਤਾ ਨਹੀਂ ਲੱਗਾ। ਪ੍ਰਭ ਦਿਆਲ ਸਿੰਘ ਦੇ ਭਰਾ ਦੇ ਦੱਸਣ ਮੁਤਾਬਕ ਸਵੇਰੇ ਉਨ੍ਹਾਂ ਨੇ ਪ੍ਰਭਦਿਆਲ ਸਿੰਘ ਦੀ ਭਾਲ ਕੀਤੀ। ਉਸ ਦੇ ਨਾ ਮਿਲਣ ਤੇ ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ। ਦੁਪਹਿਰ ਸਮੇਂ ਉਨ੍ਹਾਂ ਨੂੰ ਛੱਪੜ ਵਿੱਚ ਪ੍ਰਭਦਿਆਲ ਸਿੰਘ ਦੀ ਮਿ੍ਤਕ ਦੇਹ ਦਿਖਾਈ ਦਿੱਤੀ। ਉਨ੍ਹਾਂ ਦੀ ਮੰਗ ਹੈ ਕਿ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਿ੍ਤਕ ਪ੍ਰਭਦਿਆਲ ਸਿੰਘ ਦੀ ਧੀ ਆਪਣੇ ਰਿਸ਼ਤੇਦਾਰਾਂ ਸਮੇਤ ਥਾਣੇ ਆਈ ਸੀ।

ਉਸ ਨੇ ਲਿਖਾਇਆ ਹੈ ਕਿ ਰਾਤ 11 ਵਜੇ ਤੋਂ ਉਸ ਦਾ ਪਿਤਾ ਲਾਪਤਾ ਹੈ। ਉਹ ਰਾਤ 11 ਵਜੇ ਮੰਡੀ ਵਿੱਚ ਦਾਣੇ ਲੈ ਕੇ ਆਇਆ ਸੀ। ਆਪੇ ਆ ਕੇ ਰੋਟੀ ਬਣਾਉਣ ਦੀ ਮੰਗ ਕੀਤੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੀ ਧੀ ਦਾ ਕਹਿਣਾ ਹੈ ਕਿ ਉਹ ਰੋਟੀ ਬਣਾਉਣ ਲੱਗੀ ਅਤੇ ਰੋਟੀ ਬਣਾ ਕੇ ਬਾਹਰ ਦੇਖਿਆ ਉਸ ਦਾ ਪਿਤਾ ਕਿਤੇ ਨਹੀਂ ਸੀ। ਜਦੋਂ ਕੁਝ ਦੇਰ ਲੱਭਣ ਬਾਅਦ ਵੀ ਉਹ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਦੁਪਹਿਰ 12 ਵਜੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਨ੍ਹਾਂ ਦਾ ਪਿਤਾ ਲਾਪਤਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਥਾਣਿਆਂ ਨੂੰ ਪ੍ਰਭਦਿਆਲ ਦੇ ਲਾਪਤਾ ਹੋਣ ਦਾ ਮੈਸੇਜ ਕਰ ਦਿੱਤਾ। 3-4 ਵਜੇ ਉਨ੍ਹਾਂ ਨੂੰ ਪ੍ਰਭ ਦਿਆਲ ਸਿੰਘ ਦੇ ਪਿੰਡ ਖਹਿਰਾ ਕਲਾਂ ਤੋਂ ਫੋਨ ਆਇਆ ਕਿ ਪ੍ਰਭ ਦਿਆਲ ਸਿੰਘ ਦੀ ਮ੍ਰਿਤਕ ਦੇਹ ਛੱਪੜ ਵਿੱਚੋਂ ਮਿਲੀ ਹੈ। ਛੱਪੜ ਘਰ ਦੇ ਬਿਲਕੁਲ ਸਾਹਮਣੇ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 174 ਦੀ ਕਾਰਵਾਈ ਕੀਤੀ ਹੈ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ