ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਪੈ ਗਿਆ ਵੱਡੇ ਅਫਸਰ ਨਾਲ ਪੇਚਾ, ਪੁਲਿਸ ਨੇ ਕਰ ਦਿੱਤੀ ਵੱਡੀ ਕਾਰਵਾਈ

ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੇ ਬਦਲਾਅ ਦੇ ਨਾਮ ਤੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਇਸ ਪਾਰਟੀ ਨੂੰ 117 ਵਿੱਚੋਂ 92 ਸੀਟਾਂ ਤੇ ਜਿੱਤ ਹਾਸਲ ਹੋਈ ਹੈ। ਆਮ ਆਦਮੀ ਪਾਰਟੀ ਨੇ ਜਨਤਾ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ। ਇਸ ਸਮੇਂ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਥਾਣਾ ਪਾਇਲ ਦੇ ਐੱਸ ਐੱਚ ਓ ਵਿਚਕਾਰ ਮਾਮਲਾ ਉਲਝ ਗਿਆ ਹੈ।

ਥਾਣਾ ਮੁਖੀ ਨੇ ਹਲਕਾ ਵਿਧਾਇਕ ਤੇ ਗ਼ਲਤ ਸ਼ਬਦਾਵਲੀ ਵਰਤਣ ਦੇ ਦੋਸ਼ ਲਗਾਏ ਹਨ। ਥਾਣਾ ਮੁਖੀ ਨੇ ਇਸ ਸੰਬੰਧ ਵਿਚ ਵਿਧਾਇਕ ਪ੍ਰਤੀ ਡੀਡੀਆਰ ਵੀ ਲਿਖ ਦਿੱਤੀ ਹੈ। ਜਿਸ ਤੋਂ ਬਾਅਦ ਇਸ ਗੱਲ ਦਾ ਮੀਡੀਆ ਵਿੱਚ ਰੌਲਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਥਾਣਾ ਮੁਖੀ ਨੂੰ ਵਿਧਾਇਕ ਨੇ ਫੋਨ ਕੀਤਾ ਸੀ। ਫੋਨ ਦੌਰਾਨ ਵਿਧਾਇਕ ਨੇ ਥਾਣਾ ਮੁਖੀ ਨੂੰ ਜੋ ਕੁਝ ਕਿਹਾ ਉਸ ਦੇ ਆਧਾਰ ਤੇ ਹੀ ਥਾਣਾ ਮੁਖੀ ਨੇ ਡੀਡੀਆਰ ਲਿਖੀ ਹੈ। ਥਾਣਾ ਮੁਖੀ ਦਾ ਦੋਸ਼ ਹੈ ਕਿ ਵਿਧਾਇਕ ਨੇ ਉਨ੍ਹਾਂ ਨੂੰ ਗਲਤ ਸ਼ਬਦਾਵਲੀ ਵਰਤੀ ਹੈ।

ਹਾਲਾਂਕਿ ਅਜੇ ਤਕ ਇਸ ਮਾਮਲੇ ਦੀ ਕੋਈ ਆਡੀਓ ਜਾਂ ਵੀਡੀਓ ਸੋਸ਼ਲ ਮੀਡੀਆ ਤੇ ਪ੍ਰਾਪਤ ਨਹੀਂ ਹੋਈ। ਥਾਣਾ ਮੁਖੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਕਿਸੇ ਵੀ ਸੀਨੀਅਰ ਪੁਲਿਸ ਅਧਿਕਾਰੀ ਨੇ ਅਜੇ ਤੱਕ ਇਸ ਸੰਬੰਧ ਵਿਚ ਖੁੱਲਕੇ ਕੋਈ ਬਿਆਨ ਨਹੀਂ ਦਿੱਤਾ। ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਕੀ ਰੁਖ਼ ਅਖ਼ਤਿਆਰ ਕਰਦਾ ਹੈ? ਇਹ ਤਾਂ ਸਮਾਂ ਹੀ ਦੱਸੇਗਾ। ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਇਸ ਮਾਮਲੇ ਸਬੰਧੀ ਵੱਖ ਵੱਖ ਕੁਮੈਂਟ ਕੀਤੇ ਜਾ ਰਹੇ ਹਨ।