ਆਸਟ੍ਰੇਲੀਆ ਦਾ ਵੀਜ਼ਾ ਲੱਗਿਆ ਸਮਝ ਮੁੰਡਾ ਚੜ ਗਿਆ ਜਹਾਜ, ਫੇਰ ਮੁੰਡੇ ਨਾਲ ਜੋ ਹੋਇਆ ਟੱਬਰ ਦੇ ਪੈਰਾਂ ਹੇਠੋਂ ਨਿਕਲੀ ਜ਼ਮੀਨ

ਏਜੰਟਾਂ ਦੁਆਰਾ ਵਿਦੇਸ਼ ਭੇਜਣ ਦੇ ਨਾਮ ਤੇ ਵੱਡੇ ਧੋ ਖੇ ਕੀਤੇ ਜਾਂਦੇ ਹਨ। ਉਹ ਪਹਿਲਾਂ ਤਾਂ ਨੌਜਵਾਨਾਂ ਨੂੰ ਸਬਜ਼ਬਾਗ ਦਿਖਾਉਂਦੇ ਹਨ ਅਤੇ ਫਿਰ ਅੱਧ ਵਿਚਕਾਰ ਛੱਡ ਦਿੰਦੇ ਹਨ। ਕਈ ਨੌਜਵਾਨ ਵਿਦੇਸ਼ੀ ਜੇਲ੍ਹਾਂ ਵਿੱਚ ਰੁਲਦੇ ਹਨ। ਇਹ ਕਹਾਣੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੌਲੋਵਾਲ ਦੇ ਹਰਜਿੰਦਰ ਕੁਮਾਰ ਦੀ। ਜੋ ਏਜੰਟ ਦੁਆਰਾ 2 ਨੰਬਰ ਵਿੱਚ ਭੇਜੇ ਜਾਣ ਕਾਰਨ ਹਾਂਗਕਾਂਗ ਵਿਚ ਫੜਿਆ ਗਿਆ ਅਤੇ ਕਈ ਸਾਲ ਜੇਲ੍ਹ ਵਿਚ ਬੰਦ ਰਿਹਾ। ਹੁਣ ਉਸ ਦਾ ਹਾਂਗਕਾਂਗ ਵਿੱਚ ਹੀ ਦੇਹਾਂਤ ਹੋ ਗਿਆ ਹੈ।

ਪਰਿਵਾਰ ਉਸ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਸਰਕਾਰ ਅੱਗੇ ਗੁਹਾਰ ਲਾ ਰਿਹਾ ਹੈ। ਮ੍ਰਿਤਕ ਹਰਜਿੰਦਰ ਕੁਮਾਰ ਦੇ ਛੋਟੇ ਭਰਾ ਹਰਦੀਪ ਕੁਮਾਰ ਨੇ ਦੱਸਿਆ ਹੈ ਕਿ ਹਰਜਿੰਦਰ ਕੁਮਾਰ 2013 ਵਿਚ ਜਲੰਧਰ ਦੇ ਇਕ ਏਜੰਟ ਰਾਹੀਂ ਆਸਟ੍ਰੇਲੀਆ ਗਿਆ ਸੀ। ਜਦੋਂ ਜਾਂਦੇ ਵਕਤ ਉਹ ਹਾਂਗਕਾਂਗ ਠਹਿਰੇ ਤਾਂ ਉੱਥੇ ਉਸ ਨੂੰ ਪੁਲਿਸ ਨੇ ਫੜ ਲਿਆ ਕਿਉਂਕਿ ਏਜੰਟ ਨੇ ਉਸ ਨੂੰ 2 ਨੰਬਰ ਵਿਚ ਭੇਜ ਦਿੱਤਾ ਸੀ। ਕੁਝ ਸਮੇਂ ਮਗਰੋਂ ਉਸ ਦੇ ਸਾਥੀਆਂ ਨੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਹਰਦੀਪ ਕੁਮਾਰ ਦੇ ਦੱਸਣ ਮੁਤਾਬਕ ਜਦੋਂ ਪਰਿਵਾਰ ਜਲੰਧਰ ਵਿਖੇ ਏਜੰਟ ਕੋਲ ਗਿਆ ਤਾਂ ਏਜੰਟ ਵੀ ਆਪਣਾ ਦਫਤਰ ਛੱਡ ਕੇ ਜਾ ਚੁੱਕਾ ਸੀ। 4-5 ਸਾਲ ਜੇਲ੍ਹ ਵਿੱਚ ਰਹਿਣ ਮਗਰੋਂ ਹਰਜਿੰਦਰ ਕੁਮਾਰ ਨੂੰ ਛੱਡਿਆ ਗਿਆ। ਉਸ ਤੋਂ ਬਾਅਦ ਉਸ ਨੇ ਪਰਿਵਾਰ ਨਾਲ ਸੰਪਰਕ ਕੀਤਾ। ਉਹ ਕਦੇ ਕਦਾਈਂ ਪਰਿਵਾਰ ਨੂੰ ਫੋਨ ਕਰ ਲੈਂਦਾ ਸੀ। ਹਰਦੀਪ ਕੁਮਾਰ ਦਾ ਕਹਿਣਾ ਹੈ ਕਿ ਕੁਝ ਸਮੇੰ ਤੋਂ ਉਸ ਦਾ ਫੋਨ ਨਹੀਂ ਸੀ ਆਇਆ। ਹੁਣ ਡਾਕਟਰ ਨੇ ਫੋਨ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਸਿਹਤ ਖ਼ਰਾਬ ਹੋਣ ਕਾਰਨ ਹਰਜਿੰਦਰ ਕੁਮਾਰ ਹਸਪਤਾਲ ਵਿੱਚ ਭਰਤੀ ਸੀ।

ਉਸ ਦੀ ਜਾਨ ਜਾ ਚੁੱਕੀ ਹੈ। ਹਰਦੀਪ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੇ ਆਰਥਕ ਹਾਲਾਤ ਬਹੁਤ ਖ਼ਰਾਬ ਹਨ। 4 ਸਾਲ ਪਹਿਲਾਂ ਉਨ੍ਹਾਂ ਦਾ ਪਿਤਾ ਵੀ ਇਸ ਦੁਨੀਆਂ ਤੋਂ ਜਾ ਚੁੱਕਾ ਹੈ। ਮਿ੍ਤਕ ਦੀਆਂ 2 ਧੀਆਂ ਅਤੇ ਇਕ ਪੁੱਤਰ ਹੈ। ਪਰਿਵਾਰ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਹਲਕੇ ਦੇ ਵਿਧਾਇਕ ਨੂੰ ਵੀ ਮਿਲ ਚੁੱਕਾ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੀ ਮੰਗ ਹੈ ਕਿ ਹਰਜਿੰਦਰ ਕੁਮਾਰ ਦੀ ਮ੍ਰਿਤਕ ਦੇਹ ਭਾਰਤ ਮੰਗਵਾਈ ਜਾਵੇ। ਪਿੰਡ ਦੇ ਸਰਪੰਚ ਰਣਜੀਤ ਖੋਖਰ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਤਨੀ ਮਜ਼ਦੂਰੀ ਕਰਕੇ ਪਰਿਵਾਰ ਪਾਲ ਰਹੀ ਹੈ। ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮੰਦੀ ਹੈ।

ਪਤਨੀ ਨੂੰ ਆਪਣੇ ਪਤੀ ਦੇ ਵਾਪਸ ਆਉਣ ਦੀ ਜੋ ਉਮੀਦ ਸੀ ਉਹ ਵੀ ਟੁੱ ਟ ਚੁੱਕੀ ਹੈ। ਸਰਪੰਚ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਹਾਂਗਕਾਂਗ ਵਿਚ ਪਈ ਹੈ। ਉਹ ਇਸ ਸਬੰਧ ਵਿਚ ਹਲਕਾ ਵਧਾਇਕ ਕੋਲ ਗਏ ਸਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੀ ਸਰਕਾਰ ਅੱਗੇ ਮੰਗ ਹੈ ਕਿ ਹਰਜਿੰਦਰ ਕੁਮਾਰ ਦੀ ਮ੍ਰਿਤਕ ਦੇਹ ਭਾਰਤ ਮੰਗਵਾਈ ਜਾਵੇ। ਮ੍ਰਿਤਕ ਹਰਜਿੰਦਰ ਕੁਮਾਰ ਦੀ ਮਾਤਾ ਹਰਮੇਲ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਰੋਜ਼ੀ ਕਮਾਉਣ ਲਈ ਵਿਦੇਸ਼ ਗਿਆ ਸੀ। ਸਿਹਤ ਖ਼ਰਾਬ ਹੋ ਜਾਣ ਕਾਰਨ ਉਹ ਉੱਥੇ ਹੀ ਅੱਖਾਂ ਮੀਟ ਗਿਆ। ਬਜ਼ੁਰਗ ਮਾਤਾ ਚਾਹੁੰਦੀ ਹੈ ਕਿ ਉਸ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਮੰਗਵਾਈ ਜਾਵੇ।