ਇਟਲੀ ਦੀ ਇਹ ਕੰਪਨੀ ਭਾਰਤ ਚ ਲਿਆ ਰਹੀ ਕਮਾਲ ਦੇ ਘੈਂਟ ਮੋਟਰਸਾਈਕਲ

ਇਟਲੀ ਦੀ ਮਸ਼ਹੂਰ ਮੋਟਰਸਾਈਕਲ ਕੰਪਨੀ ਮੋਟੋ ਮੋਰਿਨੀ ਦੁਬਾਰਾ ਭਾਰਤ ਵਿਚ ਆਪਣਾ ਕਾਰੋਬਾਰ ਕਰਨ ਦੀ ਤਿਆਰੀ ਵਿੱਚ ਹੈ। ਇਹ ਕੰਪਨੀ 1937 ਵਿਚ ਹੋਂਦ ਵਿਚ ਆਈ ਸੀ। ਇਸ ਦੇ ਮਾਲਕ ਅਲਫੋਂਸੋ ਮੋਰਿਨੀ ਸਨ। ਇਸ ਕੰਪਨੀ ਦੁਆਰਾ 50 ਅਤੇ 60 ਦੇ ਦਹਾਕੇ ਦੌਰਾਨ ਹਲਕੇ ਤੇਜ਼ ਰੇਸਿੰਗ ਬਾਈਕ ਬਾਜ਼ਾਰ ਵਿੱਚ ਉਤਾਰੇ ਗਏ ਸਨ। ਹੁਣ ਇਸ ਕੰਪਨੀ ਦੇ ਆਦਿਸ਼ਵਰ ਆਟੋ ਰਾਈਡ ਇੰਡੀਆ ਪ੍ਰਾਈਵੇਟ ਲਿਮਟਿਡ AARI ਨਾਲ ਮਿਲ ਕੇ ਭਾਰਤ ਵਿੱਚ ਕਾਰੋਬਾਰ ਕਰਨ ਦਾ ਪ੍ਰੋਗਰਾਮ ਬਣਾਇਆ ਹੈ।

ਕੰਪਨੀ ਦੁਆਰਾ ਭਾਰਤ ਵਿੱਚ 4 ਉਤਪਾਦ ਲਾਂਚ ਕੀਤੇ ਜਾਣਗੇ। ਜਿਨ੍ਹਾਂ ਨੂੰ ਇਟਲੀ ਵਿੱਚ ਡਿਜ਼ਾਈਨ ਕੀਤਾ ਗਿਆ ਹੈ। ਬਰਾਂਡ ਦੀ ਉਤਪਾਦ ਰੇਂਜ ਵਿੱਚ ਟੂਰਰ, ਐਡਵੈਂਚਰ ਟੂਰਰ, ਰੈਟਰੋ ਸਟਰੀਟ ਅਤੇ ਸਕਰੈਂਬਲਡ ਮੋਟਰਸਾਈਕਲ ਆਉਂਦੇ ਹਨ। ਭਾਰਤ ਵਿੱਚ ਲਾਂਚ ਕੀਤੇ ਜਾਣ ਵਾਲੇ ਮਾਡਲ X-cape 650, X-cape 650X, Cimezzo 650 Retro Street ਅਤੇ Cimezzo 650 Scrambler ਦੱਸੇ ਜਾਂਦੇ ਹਨ। ਇਨ੍ਹਾਂ ਮੋਟਰਸਾਈਕਲਾਂ ਦੇ ਡਿਜ਼ਾਈਨ ਅਤੇ ਲੋਕ ਬਹੁਤ ਵਧੀਆ ਹੈ। ਇਹ ਤਾਕਤਵਰ ਮੋਟਰਸਾਈਕਲ ਹਨ ਅਤੇ ਇਸ ਤੋਂ ਪਹਿਲਾਂ ਯੂਰਪ ਵਿਚ ਇਹ ਜਨਤਾ ਦੁਆਰਾ ਪਰਖੇ ਜਾ ਚੁੱਕੇ ਹਨ।

ਐਕਸ-ਕੇਪ 650 ਟੂਰਰ ਅਤੇ ਐਡਵੈਂਚਰ ਟੂਰਰ ਸਟਾਈਲ ਵਿੱਚ ਆਉਂਦਾ ਹੈ। ਇਸ ਦਾ ਇੰਜਣ 8250 rpm ਤੇ 54 Nm ਦਾ ਟਾਰਕ ਪੈਦਾ ਕਰਦਾ ਹੈ। Cimezzo 650 ਰੇਂਜ ਇਕ ਰੈਟਰੋ ਸਟਰੀਟ ਵਰਜ਼ਨ ਅਤੇ ਇਕ ਸਕਰੈਂਬਲਰ ਸਟਾਈਲ ਵਿੱਚ ਆਉਂਦਾ ਹੈ। ਇਸ ਦਾ ਇੰਜਣ 8250 rpm ਤੇ 55 hp ਦੀ ਪਾਵਰ ਅਤੇ 7000 rpm ਤੇ 54 Nm ਦਾ ਟਾਰਕ ਪੈਦਾ ਕਰਦਾ ਹੈ।