ਇਸੇ ਕੁੜੀ ਦੇ ਹੋ ਰਹੇ ਨੇ ਸਾਰੇ ਮੁਲਕ ਚ ਚਰਚੇ, ਹਰ ਕੋਈ ਕਰ ਰਿਹਾ ਸਲਾਮਾਂ

ਅੱਜ ਕੱਲ੍ਹ ਕੋਈ ਅਜਿਹਾ ਖੇਤਰ ਨਹੀਂ ਰਿਹਾ, ਜਿੱਥੇ ਸਿਰਫ਼ ਮਰਦਾਂ ਦਾ ਹੀ ਬੋਲਬਾਲਾ ਹੋਵੇ। ਹੁਣ ਤਾਂ ਹਰ ਕੰਮ ਵਿੱਚ ਔਰਤਾਂ ਦੁਆਰਾ ਮਰਦਾਂ ਨੂੰ ਪਛਾੜਿਆ ਜਾ ਰਿਹਾ ਹੈ। ਦੋ ਪਹੀਆ ਵਾਹਨ, 3 ਪਹੀਆ ਵਾਹਨ ਅਤੇ ਰੇਲ ਗੱਡੀਆਂ ਤਾਂ ਇੱਕ ਪਾਸੇ ਰਹੀਆਂ ਹੁਣ ਤਾਂ ਔਰਤਾਂ ਹਵਾਈ ਜਹਾਜ਼ ਤੱਕ ਚਲਾਉਂਦੀਆਂ ਹਨ। ਕਈ ਮੁਲਕਾਂ ਵਿੱਚ ਔਰਤਾਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤਕ ਦੇ ਅਹੁਦਿਆਂ ਤਕ ਪਹੁੰਚ ਚੁੱਕੀਆਂ ਹਨ। ਅੱਜ ਅਸੀਂ ਗੱਲ ਕਰ ਰਹੇ ਹਾਂ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਨਾਹਨ ਦੇ ਬਰਮਾ ਪਾਪੜੀ ਦੀ ਹੇਮਲਤਾ ਦੀ।

ਜੋ ਕਿ ਪਿਕਅੱਪ ਕਾਰ ਚਲਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਹੈ। ਹੇਮਲਤਾ ਨੇ ਸਮਾਜ ਲਈ ਇਕ ਮਿਸਾਲ ਪੇਸ਼ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹੇਮਲਤਾ 3-4 ਸਾਲ ਤੋਂ ਇਸ ਖੇਤਰ ਵਿੱਚ ਮਿਹਨਤ ਕਰ ਰਹੀ ਹੈ। ਸਾਨੂੰ ਹੇਮ ਲਤਾ ਦੀ ਹਿੰਮਤ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਜਿਨ੍ਹਾਂ ਨੇ ਪਹਿਲਾਂ ਕਾਰ ਚਲਾਉਣੀ ਸਿੱਖੀ ਅਤੇ ਫੇਰ ਡਰਾਈਵਰੀ ਨੂੰ ਹੀ ਰੁਜ਼ਗਾਰ ਬਣਾ ਲਿਆ। ਹੁਣ ਹੇਮ ਲਤਾ ਕੋਲ ਆਪਣੀ ਕਾਰ ਹੈ। ਡੇਢ ਸਾਲ ਤੋਂ ਹੇਮਲਤਾ ਦੁਆਰਾ ਆਪਣੀ ਕਾਰ ਚਲਾ ਕੇ ਆਪਣੇ

ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ। ਹੇਮਲਤਾ ਨੇ ਹਿੰਮਤ ਦਿਖਾਉਂਦੇ ਹੋਏ ਸਰਕਾਰੀ ਨੌਕਰੀ ਦੀ ਝਾਕ ਨਹੀਂ ਰੱਖੀ ਸਗੋਂ ਹਾਲਾਤਾਂ ਨਾਲ ਜੂਝਣਾ ਸਿੱਖਿਆ ਹੈ। ਜੇਕਰ ਸਾਰੀਆਂ ਹੀ ਔਰਤਾਂ ਹੇਮ ਲਤਾ ਵਾਂਗ ਹੀ ਹਿੰਮਤ ਕਰਨ ਤਾਂ ਉਹ ਸਵੈ ਨਿਰਭਰ ਹੋ ਸਕਦੀਆਂ ਹਨ। ਫੇਰ ਉਨ੍ਹਾਂ ਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਹੀਂ ਰਹੇਗੀ। ਹੇਮਲਤਾ ਸਾਡੇ ਸਮਾਜ ਲਈ ਪ੍ਰੇਰਨਾ ਸਰੋਤ ਬਣੀ ਹੈ।