ਇਸ ਜਨਾਨੀ ਨੇ ਕਰਤਾ ਵੱਡਾ ਕਾਰਾ, ਹੁਣ ਪੁਲਿਸ ਵੀ ਚੱਕ ਲੈ ਗਈ ਘਰ ਤੋਂ

ਸੋਸ਼ਲ ਮੀਡੀਆ ਉੱਤੇ ਇੱਕ ਔਰਤ ਦੀ ਆਡੀਓ ਵਾਇਰਲ ਹੋਈ ਸੀ। ਜਿਸ ਵਿੱਚ ਉਸਨੇ ਕਿਹਾ ਸੀ ਕਿ ਉਨ੍ਹਾਂ ਦੇ ਘਰ ਵਿਚ ਅਮਲ ਦੀ ਵਿਕਰੀ ਅਤੇ ਵਰਤੋਂ ਕਰਨ ਵਾਲੇ ਆਉਣਗੇ, ਜੇਕਰ ਉਨ੍ਹਾਂ ਨੂੰ ਕੋਈ ਰੋਕੇਗਾ ਤਾਂ ਉਨ੍ਹਾਂ ਦਾ ਚੰਗਾ ਨਹੀਂ ਹੋਵੇਗਾ। ਦੱਸ ਦਈਏ ਇਹ ਮਾਮਲਾ ਮੋਗੇ ਤੋਂ ਸਾਹਮਣੇ ਆਇਆ ਹੈ। ਇਸ ਸੰਬੰਧ ਵਿੱਚ ਔਰਤ ਨੇ ਮਾਫ਼ੀ ਮੰਗਦੇ ਹੋਏ ਕਿਹਾ ਹੈ ਕਿ ਉਨ੍ਹਾਂ ਕੋਲੋਂ ਗੁੱ ਸੇ ਵਿੱਚ ਗਲਤ ਸ਼ਬਦਾਵਲੀ ਵਰਤੀ ਗਈ। ਜਿਸ ਕਰਕੇ ਉਨ੍ਹਾਂ ਵੱਲੋਂ ਮੁ ਆ ਫ਼ੀ ਮੰਗੀ ਜਾ ਰਹੀ ਹੈ।

ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦਾ ਭਰਾ ਅਮਲ ਦੀ ਵਰਤੋਂ ਕਰਦਾ ਹੈ ਪਰ ਉਨ੍ਹਾਂ ਦੇ ਘਰ ਵਿਚ ਅਮਲ ਦੀ ਵਿਕਰੀ ਨਹੀਂ ਹੁੰਦੀ। ਔਰਤ ਦੇ ਕਹਿਣ ਅਨੁਸਾਰ ਪਿੰਡ ਦੇ ਇੱਕ ਲੜਕੇ ਨੇ ਉਨ੍ਹਾਂ ਨੂੰ ਫੋਨ ਕੀਤਾ ਪਹਿਲਾਂ ਤਾਂ ਵਧੀਆ ਗੱਲ ਹੋਈ। ਕੁੱਝ ਸਮੇਂ ਬਾਅਦ ਲੜਕੇ ਨੇ ਉਨ੍ਹਾਂ ਨੂੰ ਗੁੱ ਸਾ ਦਵਾਇਆ, ਜਿਸ ਕਾਰਨ ਉਨ੍ਹਾਂ ਨੇ ਗੁੱ ਸੇ ਵਿੱਚ ਅਜਿਹੇ ਸ਼ਬਦ ਬੋਲੇ। ਔਰਤ ਨੇ ਦੱਸਿਆ ਕਿ ਲੜਕੇ ਨੇ ਪਹਿਲਾਂ ਉਨ੍ਹਾਂ ਨੂੰ ਗਲਤ ਕਿਹਾ ਅਤੇ ਪਾਰਟੀਬਾਜੀ ਕਰਕੇ ਉਕਸਾਇਆ।

ਜਿਸ ਕਰਕੇ ਗੁੱ ਸੇ ਵਿੱਚ ਇਹ ਸਭ ਬੋਲਿਆ ਗਿਆ। ਇਸ ਕਰਕੇ ਉਨ੍ਹਾਂ ਵੱਲੋਂ ਮਾ ਫੀ ਮੰਗੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਅਮਲ ਦੀ ਵਿਕਰੀ ਵਿੱਚ ਉਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਔਰਤ ਦੀ ਆਡੀਓ ਵਾਇਰਲ ਹੋਈ ਸੀ। ਜਿਸ ਦੀ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ। ਦੌਰਾਨੇ ਜਾਂਚ ਪਤਾ ਲੱਗਾ ਕਿ ਇਹ ਔਰਤ ਵੀਰਪਾਲ ਕੌਰ ਪਤਨੀ ਸਤਪਾਲ ਸਿੰਘ ਸੱਤਾ ਵਾਸੀ ਕੋਟਲਾ ਮੇਹਰ ਸਿੰਘ ਵਾਲਾ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਆਡੀਓ 19 ਮਾਰਚ ਦੀ ਹੈ। ਜਿਸ ਵਿੱਚ ਔਰਤ ਦੀ ਆਪਣੇ ਪਿੰਡ ਦੇ ਹੀ ਲੜਕੇ ਜਗਦੀਪ ਸਿੰਘ ਨਾਲ ਫੋਨ ਤੇ ਗੱਲ਼ ਹੋ ਰਹੀ ਸੀ। ਉਨ੍ਹਾਂ ਨੇ ਔਰਤ ਦੇ ਖਿਲਾਫ ਅਮਲ ਦੀ ਵਰਤੋਂ ਅਤੇ ਵਿਕਰੀ ਕਰਨ ਵਾਲਿਆਂ ਨੂੰ ਪਨਾਹ ਦੇਣ ਦੇ ਮਾਮਲੇ ਚ ਮੁਕਮਦਾ ਦਰਜ ਕਰ ਦਿੱਤਾ ਹੈ। ਇਸ ਤੋਂ ਬਾਅਦ ਔਰਤ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛ ਗੱਛ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ