ਇਸ ਪਾਸੇ ਸੋਣ ਨਾਲ ਤੁਹਾਡੀ ਸਿਹਤ ਤੇ ਪੈ ਸਕਦਾ ਹੈ ਡੂੰਘਾ ਅਸਰ

ਅਸੀਂ ਸਾਰੇ ਜਾਣਦੇ ਹਾਂ ਕਿ ਨੀਂਦ ਸਾਡੇ ਸਰੀਰ ਲਈ ਬਹੁਤ ਹੀ ਮਹੱਤਵਪੂਰਨ ਹੈ ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਸੌਣ ਦੀ ਸਥਿਤੀ ਵੀ ਸਰੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਕਰਕੇ ਲੋਕ ਕਿਸੇ ਵੀ ਸਥਿਤੀ ਵਿੱਚ ਸੌਂਦੇ ਹਨ। ਵੱਖ ਵੱਖ ਪਾਸੇ ਨੂੰ ਸੌਣਾ ਵੀ ਸਾਡੇ ਸਰੀਰ ਲਈ ਸਹੀ ਜਾਂ ਗ਼ਲਤ ਹੋ ਸਕਦਾ ਹੈ। ਇਸ ਕਰਕੇ ਸਾਨੂੰ ਸਹੀ ਪਾਸੇ ਹੀ ਸੌਣਾ ਚਾਹੀਦਾ ਹੈ ਤਾਂ ਜੋ ਸਾਡੇ ਸਰੀਰ ਉੱਤੇ ਕੋਈ ਮਾੜਾ ਪ੍ਰਭਾਵ ਪਵੇ।

ਸਾਡੇ ਸੌਣ ਦੀ ਸਥਿਤੀ ਵੀ ਸਾਨੂੰ ਕਈ ਤਰ੍ਹਾਂ ਦੇ ਰੋ ਗਾਂ ਤੋਂ ਬਚਾ ਸਕਦੀ ਹੈ, ਜਿਵੇਂ ਕਿ ਪਾਚਨ ਕਿਰਿਆ, ਦਿਲ ਦੇ ਰੋਗ, ਜੋੜਾਂ ਦਾ ਦਰਦ ਆਦਿ ਸਹੀ ਸਥਿਤੀ ਵਿੱਚ ਸੌਣ ਨਾਲ ਕਈ ਰੋਗ ਠੀਕ ਹੋ ਸਕਦੇ ਹਨ। ਜਾਣਦੇ ਹਾਂ ਕਿ ਕਿਸ ਸਥਿਤੀ ਵਿੱਚ ਸੌਣਾ ਸਾਡੇ ਸਰੀਰ ਲਈ ਫਾਇਦੇਮੰਦ ਹੈ। ਹੈਲਥ ਲਾਇਨ ਦੇ ਅਨੁਸਾਰ ਖੋਜ ਵਿਚ ਸਾਬਤ ਹੋਇਆ ਹੈ ਕਿ ਜੇਕਰ ਤੁਸੀਂ ਇੱਕ ਪਾਸੇ ਸੌਂਦੇ ਹੋ ਤਾਂ ਤੁਹਾਡੇ ਸੌਣ ਦੀ ਸਥਿਤੀ ਬਿਲਕੁਲ ਸਹੀ ਹੈ। ਜਿਸ ਨਾਲ ਤੁਹਾਡੇ ਸਰੀਰ ਵਿਚ ਹੋਣ ਵਾਲਾ ਦਰਦ, ਕਮਰ ਦੇ ਹੇਠਲੇ ਹਿੱਸੇ ਦਾ ਦਰਦ ਘੱਟ ਜਾਂਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਖੱਬੇ ਪਾਸੇ ਸੌਂਦੇ ਹੋ ਤਾਂ ਇਹ ਸਥਿਤੀ ਤੁਹਾਡੇ ਸੌਣ ਲਈ ਬਹੁਤ ਹੀ ਵਧੀਆ ਮੰਨੀ ਜਾਂਦੀ ਹੈ। ਖੱਬੇ ਪਾਸੇ ਨੂੰ ਸੌਣ ਨਾਲ ਸਰੀਰ ਨੂੰ ਅਰਾਮ ਵੀ ਮਿਲਦਾ ਹੈ ਅਤੇ ਇਸ ਪਾਸੇ ਸੌਂਣ ਨਾਲ ਸਰੀਰ ਵਿੱਚ ਵੱਖ-ਵੱਖ ਤਰ੍ਹਾਂ ਦੇ ਫਾਇਦੇ ਵੀ ਦੇਖਣ ਨੂੰ ਮਿਲਦੇ ਹਨ। ਜਿਵੇਂ ਕਿ ਖੱਬੇ ਪਾਸੇ ਸੌਣ ਨਾਲ ਪੇਟ ਵਿੱਚ ਸੁਧਾਰ ਆਉਂਦਾ ਹੈ। ਪੇਟ ਨਾਲ ਜੁੜੀ ਹਰ ਤਰ੍ਹਾਂ ਦੀ ਸਮੱਸਿਆ ਖੱਬੇ ਪਾਸੇ ਸੌਣ ਨਾਲ ਦੂਰ ਹੋ ਜਾਂਦੀ ਹੈ। ਪਾਚਣ ਕਿਰਿਆ ਵਿਚ ਵੀ ਸੁਧਾਰ ਆਉਂਦਾ ਹੈ।

ਖੱਬੇ ਪਾਸੇ ਸੌਣ ਨਾਲ ਪੇਟ ਦੀ ਜਲਨ, ਕਬਜ਼ ਅਤੇ ਪੇਟ ਫੁੱਲਣ ਵਰਗੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਦੇ ਨਾਲ ਹੀ ਗਠੀਆ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਇਸ ਪਾਸੇ ਸੌਣ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਦਾ ਬੀ ਪੀ ਵੀ ਘੱਟ ਰੱਖਣ ਲਈ ਲਾਭਦਾਇਕ ਹੈ। ਖੱਬੇ ਪਾਸੇ ਸੌਣ ਨਾਲ ਹਾਰਟ ਅਟੈਕ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਦਾ ਵੀ ਖਤਰਾ ਘੱਟ ਕੀਤਾ ਜਾ ਸਕਦਾ ਹੈ।