ਇਸ ਪਿੰਡ ਚ ਵਾਪਰਿਆ ਵੱਡਾ ਭਾਣਾ, ਗੁਰਦੁਆਰਾ ਸਾਹਿਬ ਦੇ ਸਰੋਵਰ ਚ ਡੁੱਬੇ 3 ਮਾਸੂਮ ਬੱਚੇ

ਜਲਾਲਾਬਾਦ ਦੇ ਇਕ ਪਿੰਡ ਤੋਂ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ 3 ਬੱਚਿਆਂ ਦੀ ਡੁੱਬਣ ਨਾਲ ਜਾਨ ਚਲੇ ਜਾਣ ਦੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਹੈ। ਬੱਚੇ ਇਕ ਹੀ ਪਰਿਵਾਰ ਨਾਲ ਸਬੰਧਤ ਸਨ। ਇੱਕ ਨੌਜਵਾਨ ਨੇ ਦੱਸਿਆ ਹੈ ਕਿ ਇਨ੍ਹਾਂ ਬੱਚਿਆਂ ਦੀ ਮਾਂ ਅਤੇ ਹੋਰ ਦਰੋਗੇ ਦੀ ਟੈਂਕੀ ਕੋਲ ਝੋਨਾ ਲਾ ਰਹੇ ਸੀ। ਉਹ ਆਪਣੇ ਖੇਤ ਵਿੱਚ ਪਨੀਰੀ ਸੁੱਟ ਕੇ ਆ ਰਿਹਾ ਸੀ। ਉੱਥੇ ਰੌਲਾ ਪਿਆ ਰਿਹਾ ਸੀ ਕਿ ਸ਼ੇਰ ਮੁਹੰਮਦ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ ਬੱਚੇ ਡੁੱਬ ਗਏ ਹਨ।

ਉਹ ਗੁਰਦੁਆਰੇ ਪਹੁੰਚੇ। ਤਿੰਨੇ ਬੱਚਿਆਂ ਨੂੰ ਬਾਹਰ ਕੱਢਿਆ ਹੋਇਆ ਸੀ। ਨੌਜਵਾਨ ਦੇ ਦੱਸਣ ਮੁਤਾਬਕ ਬੱਚਿਆਂ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਬੱਚਿਆਂ ਨੂੰ ਮੋਟਰਸਾਈਕਲ ਤੇ ਬਿਠਾ ਕੇ ਪੀਰ ਮੁਹੰਮਦ ਲਿਆਂਦਾ ਗਿਆ। ਇੱਥੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਜਲਾਲਾਬਾਦ ਭੇਜ ਦਿੱਤਾ ਗਿਆ। ਜਲਾਲਾਬਾਦ ਵਿਖੇ ਡਾਕਟਰਾਂ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਨੇ ਦੱਸਿਆ ਹੈ ਕਿ ਸੁਣਨ ਵਿੱਚ ਆਇਆ ਹੈ, 5 ਬੱਚੇ ਸਨ। ਇਨ੍ਹਾਂ ਵਿਚੋਂ 3 ਡੁੱਬ ਗਏ ਅਤੇ 2 ਬਾਹਰ ਨਿਕਲ ਆਏ।

ਉੱਥੇ ਵੀ ਡਾਕਟਰ ਬੁਲਾਇਆ ਗਿਆ ਸੀ ਅਤੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਜਿਨ੍ਹਾਂ ਨੇ ਬੱਚੇ ਬਾਹਰ ਕੱਢੇ ਸਨ, ਫਿਰ ਉਹ ਦਰੋਗੇ ਗਏ। ਇਸ ਤੋਂ ਬਾਅਦ ਪਰਿਵਾਰ ਵਾਲੇ ਗੁਰਦੁਆਰਾ ਸਾਹਿਬ ਪੁੱਜੇ। ਇਸ ਨੌਜਵਾਨ ਦੇ ਦੱਸਣ ਮੁਤਾਬਕ ਮੁੰਡੇ ਦੀ ਉਮਰ 12 ਸਾਲ ਅਤੇ ਕੁੜੀਆਂ ਦੀ ਉਮਰ ਲਗਭਗ 10 ਸਾਲ ਹੈ। ਜਸਬੀਰ ਸਿੰਘ ਨੇ ਦੱਸਿਆ ਹੈ ਕਿ ਮੱਸਿਆ ਹੋਣ ਕਾਰਨ ਬੱਚੇ 9 ਵਜੇ ਸਰੋਵਰ ਵਿੱਚ ਨਹਾਉਣ ਚਲੇ ਗਏ। ਇਨ੍ਹਾਂ ਵਿਚ ਇਕ ਉਨ੍ਹਾਂ ਦਾ ਪੁੱਤਰ ਅਤੇ 2 ਭਾਣਜੀਆਂ ਸਨ।

ਤਿੰਨੇ ਬੱਚਿਆਂ ਦੀ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ 3 ਬੱਚਿਆਂ ਦੀ ਸਰੋਵਰ ਵਿਚ ਨਹਾਉਂਦੇ ਸਮੇਂ ਡੁੱਬਣ ਕਰਕੇ ਜਾਨ ਚਲੀ ਗਈ ਹੈ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਵੱਲੋਂ ਜੋ ਬਿਆਨ ਦਰਜ ਕਰਵਾਏ ਜਾਣਗੇ, ਉਨ੍ਹਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।