ਇਸ ਪਿੰਡ ਵਿੱਚ ਹੋਇਆ ਵੱਡਾ ਕਹਿਰ, ਬੇਜ਼ੁਬਾਨਾਂ ਦੀ ਹੋਈ ਦਿਲ ਦਹਿਲਾਊ ਮੋਤ

ਕਪੂਰਥਲਾ ਦੇ ਤਲਵੰਡੀ ਚੌਧਰੀਆਂ ਹਲਕੇ ਦੇ ਪਿੰਡ ਸਰਾਏ ਜੱਟਾਂ ਦੇ ਰਹਿਣ ਵਾਲੇ ਚਰਨ ਦਾਸ ਅਤੇ ਬਲਦੇਵ ਰਾਜ ਦੀਆਂ 45 ਬੱਕਰੀਆਂ ਦੀ ਜਾਨ ਜਾਣ ਦੇ ਮਾਮਲੇ ਕਾਰਨ ਪਸ਼ੂਆਂ ਦੇ ਡਾਕਟਰ ਅਤੇ ਹਲਕਾ ਪਟਵਾਰੀ ਮੌਕੇ ਤੇ ਪਹੁੰਚੇ ਹਨ। ਬਜ਼ੁਰਗ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਦੀਆਂ ਲਗਭਗ 50 ਬੱਕਰੀਆਂ ਦੀ ਜਾਨ ਚਲੀ ਗਈ ਹੈ। ਉਹ ਬਹੁਤ ਗ਼ਰੀਬ ਹਨ ਅਤੇ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਸਨ। ਮੌਕੇ ਤੇ ਪਹੁੰਚੇ ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਗ਼ਰੀਬ ਪਰਿਵਾਰ ਬੱਕਰੀਆਂ ਪਾਲਕੇ ਗੁਜ਼ਾਰਾ ਕਰਦਾ ਸੀ।

ਬੱਕਰੀਆਂ ਦੇ ਮਾਲਕ ਨੇ ਇਨ੍ਹਾਂ ਨੂੰ ਚਰਾਉਂਦੇ ਵਕਤ ਕਿਸੇ ਖ਼ਾਲ ਵਿਚੋਂ ਪਾਣੀ ਪਿਲਾਇਆ। ਜਿਸ ਨਾਲ ਬੱਕਰੀਆਂ ਦੀ ਹਾਲਤ ਖ਼ਰਾਬ ਹੋ ਗਈ। ਫੋਨ ਸੁਣਨ ਤੋਂ ਬਾਅਦ ਜਦੋਂ ਉਹ ਘਟਨਾ ਸਥਾਨ ਤੇ ਪਹੁੰਚੇ ਤਾਂ 10-15 ਬੱਕਰੀਆਂ ਡਿੱਗੀਆਂ ਪਈਆਂ ਸਨ। ਜਦੋਂ ਤਕ ਉਨ੍ਹਾਂ ਨੇ ਤਲਵੰਡੀ ਚੌਧਰੀਆਂ ਤੋਂ ਦਵਾਈ ਮੰਗਵਾਈ ਉਦੋਂ ਤਕ ਕਾਫ਼ੀ ਜ਼ਿਆਦਾ ਬੱਕਰੀਆਂ ਡਿੱਗ ਪਈਆਂ। ਲਗਭਗ 50 ਬੱਕਰੀਆਂ ਦਮ ਤੋੜ ਚੁੱਕੀਆਂ ਹਨ। ਡਾਕਟਰ ਦੇ ਦੱਸਣ ਮੁਤਾਬਕ ਜੇਕਰ ਉਗਾਲੀ ਕਰਨ ਵਾਲੇ ਜਾਨਵਰਾਂ

ਦੇ ਪੇਟ ਵਿੱਚ ਕੋਈ ਹਲਕੀ ਤੋਂ ਹਲਕੀ ਗ਼ਲਤ ਚੀਜ਼ ਵੀ ਚਲੀ ਜਾਵੇ ਤਾਂ ਵੀ ਉਹ ਸੌਖੀ ਬਾਹਰ ਨਹੀਂ ਨਿਕਲਦੀ। ਜਿਸ ਦੀ ਵਜ੍ਹਾ ਨਾਲ ਪਸ਼ੂ ਦੇ ਅੰਦਰੋਂ ਅੰਗ ਨੁਕਸਾਨੇ ਜਾਂਦੇ ਹਨ। ਪਿੰਡ ਸਰਾਏ ਜੱਟਾਂ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਚਰਨ ਦਾਸ ਅਤੇ ਬਲਦੇਵ ਸਿੰਘ ਦੀਆਂ 50 ਬੱਕਰੀਆਂ ਨੇ ਖਾਲ ਵਿੱਚੋਂ ਪਾਣੀ ਪੀਤਾ ਸੀ। ਜਿਸ ਨਾਲ 45 ਬੱਕਰੀਆਂ ਦੀ ਜਾਨ ਚਲੀ ਗਈ ਹੈ ਅਤੇ 5 ਦੀ ਹਾਲਤ ਬਹੁਤ ਖ਼ਰਾਬ ਹੈ। ਇਨ੍ਹਾਂ ਦੇ ਤੰਦਰੁਸਤ ਹੋਣ ਦੀ ਕੋਈ ਪੱਕੀ ਉਮੀਦ ਨਹੀਂ ਹੈ।

ਸਾਬਕਾ ਸਰਪੰਚ ਦੇ ਦੱਸਣ ਮੁਤਾਬਕ ਪਟਵਾਰੀ ਅਤੇ ਪਸ਼ੂਆਂ ਦੇ ਡਾਕਟਰ ਮੌਕੇ ਤੇ ਪਹੁੰਚ ਚੁੱਕੇ ਹਨ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਜਲੰਧਰ ਭੇਜੀ ਜਾਵੇਗੀ। ਤਹਿਸੀਲਦਾਰ ਨੂੰ ਵੀ ਰਿਪੋਰਟ ਭੇਜੀ ਜਾਵੇਗੀ। ਸਾਬਕਾ ਸਰਪੰਚ ਨੇ ਪ੍ਰਤੀ ਬੱਕਰੀ 15 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੇ ਪਟਵਾਰੀ ਨੇ ਦੱਸਿਆ ਹੈ ਕਿ ਖਾਲ ਵਿਚੋਂ ਬੱਕਰੀਆਂ ਦੇ ਪਾਣੀ ਪੀਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਪਸ਼ੂਆਂ ਦੇ ਡਾਕਟਰਾਂ ਨੇ 45 ਬੱਕਰੀਆਂ ਦੀ ਜਾਨ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਅਤੇ ਮੁਆਵਜ਼ੇ ਲਈ ਵੀ ਕਹਿਣਗੇ।

ਬੱਕਰੀਆਂ ਦੇ ਮਾਲਕ ਬਜ਼ੁਰਗ ਵਿਅਕਤੀ ਨੇ ਦੱਸਿਆ ਹੈ ਕਿ ਉਹ ਗ਼ਰੀਬ ਵਿਅਕਤੀ ਹਨ ਅਤੇ ਬੱਕਰੀਆਂ ਪਾਲਕੇ ਗੁਜ਼ਾਰਾ ਕਰਦੇ ਸਨ। ਉਨ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਬਜ਼ੁਰਗ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਤਲਵੰਡੀ ਚੌਧਰੀ ਦੇ ਨਾਇਬ ਤਹਿਸੀਲਦਾਰ ਦਾ ਕਹਿਣਾ ਹੈ ਕਿ ਪਟਵਾਰੀਆਂ ਨੂੰ ਘਟਨਾ ਸਥਾਨ ਤੇ ਭੇਜਿਆ ਗਿਆ ਸੀ। ਡਾਕਟਰ ਵੀ ਮੌਕੇ ਤੇ ਪਹੁੰਚੇ ਹਨ। 45 ਬੱਕਰੀਆਂ ਦੀ ਜਾਨ ਗਈ ਹੈ। ਜਾਨ ਜਾਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਮੁਆਵਜ਼ੇ ਲਈ ਵੀ ਰਿਪੋਰਟ ਭੇਜੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ