ਇਸ ਬੰਦੇ ਨੇ ਚੱਕਰਾਂ ਚ ਪਾਇਆ ਸਾਰਾ ਸ਼ਹਿਰ, ਲੋਕਾਂ ਦੇ ਨਾਲ ਨਾਲ ਅਫਸਰਾਂ ਦੇ ਵੀ ਸੁੱਕੇ ਸਾਹ

ਕਈ ਬੰਦੇ ਜਾਣੇ ਅਣਜਾਣੇ ਵਿੱਚ ਅਜਿਹਾ ਕੰਮ ਕਰਦੇ ਹਨ ਕਿ ਉਹ ਬਾਕੀ ਲੋਕਾਂ ਨੂੰ ਵੀ ਚੱਕਰ ਵਿੱਚ ਪਾ ਦਿੰਦੇ ਹਨ। ਅੰਮ੍ਰਿਤਸਰ ਵਿਚ ਇਕ ਵਿਅਕਤੀ ਨੇ ਕੁਝ ਅਜਿਹਾ ਹੀ ਕੀਤਾ। ਹਕੀਮਾਂ ਗੇਟ ਵਿਖੇ ਉਹ ਸਵੇਰੇ ਸਵੇਰੇ ਹਾਈ ਵੋਲਟੇਜ ਬਿਜਲੀ ਦੇ ਖੰਭੇ ਉੱਤੇ ਲਗਭਗ 100 ਫੁੱਟ ਉਚਾਈ ਤੇ ਜਾ ਚੜ੍ਹਿਆ। ਦੁਕਾਨਦਾਰਾਂ ਅਤੇ ਹੋਰ ਰਾਹਗੀਰਾਂ ਨੇ ਉਸ ਨੂੰ 8 ਵਜੇ ਖੰਭੇ ਉੱਤੇ ਚੜ੍ਹਿਆ ਦੇਖਿਆ ਤਾਂ ਰੌਲਾ ਪਾ ਦਿੱਤਾ। ਦੇਖਦੇ ਹੀ ਦੇਖਦੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ।

ਪੁਲਿਸ ਨੂੰ ਇਤਲਾਹ ਦਿੱਤੀ ਗਈ। ਪੁਲਿਸ ਅਤੇ ਫਾਇਰ ਬ੍ਰਿਗੇਡ ਵਾਲੇ ਵੀ ਮੌਕੇ ਤੇ ਪਹੁੰਚ ਗਏ। ਸਭ ਤੋਂ ਪਹਿਲਾਂ ਪੁਲਿਸ ਨੇ ਬਿਜਲੀ ਦੀ ਸਪਲਾਈ ਬੰਦ ਕਰਵਾਈ ਅਤੇ ਫਿਰ ਇਸ ਵਿਅਕਤੀ ਨੂੰ ਥੱਲੇ ਉਤਾਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ। ਕੁਝ ਵਿਅਕਤੀ ਬਿਜਲੀ ਦੇ ਖੰਭੇ ਉੱਤੇ ਵੀ ਚੜ੍ਹੇ। ਅਖੀਰ ਕਾਫ਼ੀ ਜੱਦੋ ਜਹਿਦ ਮਗਰੋਂ ਸਮਝਾ ਬੁਝਾ ਕੇ ਇਸ ਵਿਅਕਤੀ ਨੂੰ ਥੱਲੇ ਉਤਾਰ ਲਿਆ ਗਿਆ। ਜਿੰਨੀ ਉਚਾਈ ਉੱਤੇ ਉਹ ਪਹੁੰਚ ਗਿਆ ਸੀ, ਉੱਥੇ ਤਕ ਕਿਸੇ ਦੀ ਆਵਾਜ਼ ਵੀ ਨਹੀਂ ਸੀ ਜਾਂਦੀ।

ਉਸ ਦੀ ਇਸ ਹਰਕਤ ਕਾਰਨ ਇਸ ਇਲਾਕੇ ਦੇ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪਿਆ। ਉਸ ਦੇ ਥੱਲੇ ਉਤਰ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ। ਇਹ ਵਿਅਕਤੀ ਬਿਜਲੀ ਦੇ ਖੰਭੇ ਤੇ ਕਿਉਂ ਚੜ੍ਹਿਆ? ਕੀ ਉਸ ਦੀ ਦਿਮਾਗੀ ਹਾਲਤ ਠੀਕ ਸੀ? ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ? ਅਜੇ ਇਸ ਬਾਰੇ ਸਪਸ਼ਟ ਨਹੀਂ ਹੋ ਸਕਿਆ। ਅਜੇ ਤਾਂ ਪੁਲਿਸ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਇਹ ਵਿਅਕਤੀ ਕੌਣ ਹੈ ਅਤੇ ਕਿੱਥੋਂ ਦਾ ਰਹਿਣ ਵਾਲਾ ਹੈ? ਪੁਲਿਸ ਇਸ ਸਭ ਕੁਝ ਨੂੰ ਜਾਨਣ ਲਈ ਇਸ ਵਿਅਕਤੀ ਤੋਂ ਪੁੱਛ ਗਿੱਛ ਕਰ ਰਹੀ ਹੈ।

ਇਸ ਵਿਅਕਤੀ ਨੇ ਕਾਫੀ ਦੇਰ ਪੁਲਿਸ ਅਤੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਚੱਕਰ ਵਿੱਚ ਪਾਈ ਰੱਖਿਆ। ਆਉਂਦੇ ਜਾਂਦੇ ਲੋਕਾਂ ਦੇ ਖਡ਼੍ਹਨ ਕਾਰਨ ਵੀ ਇੱਥੇ ਕਾਫ਼ੀ ਭੀੜ ਹੋ ਗਈ। ਇਸ ਵਿਅਕਤੀ ਦੇ ਖੰਭੇ ਉੱਤੇ ਚੜ੍ਹਨ ਬਾਰੇ ਹਰ ਵਿਅਕਤੀ ਆਪਣੇ ਵਲੋਂ ਵੱਖ ਵੱਖ ਅੰਦਾਜ਼ੇ ਲਗਾ ਰਿਹਾ ਸੀ। ਕਈ ਵਿਅਕਤੀਆਂ ਦਾ ਮੰਨਣਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਖੰਭੇ ਦੇ ਆਲੇ ਦੁਆਲੇ ਕੰਡੇਦਾਰ ਤਾਰ ਲਪੇਟ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ