ਇਸ ਸੋਹਣੀ ਕੁੜੀ ਨੇ ਮਿਸ ਇੰਡੀਆ ਬਣਕੇ ਰਚਿਆ ਇਤਿਹਾਸ, ਦੇਖੋ ਤਸਵੀਰਾਂ

3 ਜੁਲਾਈ ਨੂੰ ਮਹਾਰਾਸ਼ਟਰ ਦੇ ਮੁੰਬਈ ਇਲਾਕੇ ਵਿੱਚ ਜੀਓ ਕਨਵੈਨਸ਼ਨ ਸੈਂਟਰ ਵਿਚ ਮਿਸ ਇੰਡੀਆ 2022 ਦਾ ਗਰੈਂਡ ਫਿਨਾਲੇ ਹੋਇਆ। ਜਿਸ ਵਿੱਚ ਦੇਸ਼ ਨੂੰ ਫੈਮਿਨਾ ਮਿਸ ਇੰਡੀਆ 2022 ਮਿਲ ਗਈ। ਮਿਸ ਇੰਡੀਆ ਬਣਨ ਵਾਲੀ ਲੜਕੀ ਦਾ ਨਾਮ ਸਿਨੀ ਸ਼ੈਟੀ ਹੈ ਅਤੇ ਉਹ ਕਰਨਾਟਕ ਦੀ ਰਹਿਣ ਵਾਲੀ ਹੈ। 21 ਸਾਲ ਦੀ ਉਮਰ ਵਿਚ ਸਿਨੀ ਸ਼ੈਟੀ ਨੇ ਮਿਸ ਇੰਡੀਆ ਬਣਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ।

ਸਿਨੀ ਸ਼ੈਟੀ ਤੋਂ ਬਾਅਦ ਦੂਜੇ ਸਥਾਨ ਤੇ ਰਾਜਸਥਾਨ ਦੀ ਰੂਬਲ ਸ਼ੇਖਾਵਤ ਅਤੇ ਉੱਤਰ ਪ੍ਰਦੇਸ਼ ਦੀ ਸ਼ਿਨਾਤਾ ਚੌਹਾਨ ਰਹੀ। ਮਿਸ ਇੰਡੀਆ 2022 ਬਣਨ ਵਾਲੀ ਸਿਨੀ ਸ਼ੈਟੀ ਨੂੰ ਸਾਲ 2021 ਦੀ ਮਿਸ ਇੰਡੀਆ ਜੇਤੂ ਮਨਸਾ ਵਾਰਾਣਸੀ ਨੇ ਤਾਜ ਪਹਿਨਾਇਆ। ਮਿਸ ਇੰਡੀਆ ਦਾ ਖਿਤਾਬ ਮਿਲਣ ਤੇ ਸੀਨੀ ਸ਼ੈਟੀ ਦੇ ਚਿਹਰੇ ਤੇ ਖ਼ੁਸ਼ੀ ਛਾ ਗਈ ਅਤੇ ਉਸ ਨਾਲ ਮੁਕਾਬਲਾ ਕਰ ਰਹੀਆਂ ਦੂਜੀਆਂ ਕੁੜੀਆਂ ਨੇ ਸਿਨੀ ਸ਼ੈਟੀ ਨੂੰ ਮੁਬਾਰਕਾਂ ਦਿੱਤੀਆਂ।

ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਸਿਨੀ ਸ਼ੈੱਟੀ ਦਾ ਜਨਮ ਮੁੰਬਈ ਵਿਚ ਹੋਇਆ ਸੀ ਪਰ ਉਹ ਹੁਣ ਕਰਨਾਟਕ ਵਿਚ ਰਹਿ ਰਹੀ ਹੈ। ਇਸ ਸਮੇਂ ਸਿਨੀ ਸ਼ੈਟੀ ਚਾਰਟਰਡ ਫਾਈਨੈਂਸ਼ੀਅਲ ਐਨਾਲਿਸਟ ਦਾ ਕੋਰਸ ਕਰ ਰਹੀ ਹੈ। ਇਸ ਤੋਂ ਇਲਾਵਾ ਉਸ ਨੂੰ ਡਾਂਸਿੰਗ ਕਰਨਾ ਪਸੰਦ ਹੈ। ਇਸ ਪ੍ਰੋਗਰਾਮ ਵਿੱਚ ਮਲਾਇਕਾ ਅਰੋੜਾ, ਨੇਹਾ ਧੂਪੀਆ, ਮਨੀਸ਼ ਪਾਲ, ਡੀਨੋ ਮੋਰੀਆ, ਕ੍ਰਿਤੀ ਸੈਨਨ, ਰਾਜਕੁਮਾਰ ਰਾਓ ਅਤੇ ਹੋਰਨਾਂ ਕਈ ਨਾਮੀ ਚੇਹਰਿਆਂ ਨੇ ਹਾਜਰੀ ਲਗਵਾਈ।