ਇਹ ਹਨ ਭਾਰਤ ਚ ਸਭ ਤੋਂ ਜਿਆਦਾ ਵਿਕਣ ਵਾਲੀਆਂ 10 ਕਾਰਾਂ

ਜੇਕਰ ਤੁਸੀਂ ਵੀ ਨਵੀਂ ਕਾਰ ਲੈਣ ਬਾਰੇ ਸੋਚ ਰਹੇ ਹੋ ਤਾਂ ਇਥੇ ਅਸੀਂ ਤੁਹਾਨੂੰ ਭਾਰਤ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਅਤੇ ਉਨ੍ਹਾਂ ਦੀ ਵਿਸ਼ੇਸ਼ਤਾ ਵਾਰੇ ਦੱਸ ਰਹੇ ਹਾਂ। ਵਿਕਰੀ ਦੇ ਮਾਮਲੇ ਵਿਚ ਮਰੂਤੀ ਸੁਜ਼ੂਕੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਬਣੀ ਹੋਈ ਹੈ। ਦੱਸ ਦਈਏ ਮਾਰੂਤੀ ਦੀ ਸਭ ਤੋਂ ਮਸ਼ਹੂਰ ਹੈਚਬੈਕ ਵੈਗਨਆਰ ਪਿਛਲੇ ਕੁਝ ਮਹੀਨਿਆਂ ਤੋਂ ਭਾਰਤੀ ਗਾਹਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਜੋ ਪਿਛਲੇ ਮਹੀਨੇ 19,190 ਯੂਨਿਟਾਂ ਵਿਕਰੀ ਦੇ ਨਾਲ ਵੈਗਨਆਰ ਦੀ ਵਿਕਰੀ ਪਿਛਲੇ ਮਹੀਨੇ 16,814 ਯੂਨਿਟਾਂ ਦੀ ਵਿਕਰੀ ਪਾਰ ਕਰ ਗਈ ਹੈ।

ਮਾਰੂਤੀ ਸਵਿਫ਼ਟ , ਮਰੂਤੀ ਸਵਿਫਟ ਉਹ ਕਾਰ ਹੈ ਜੋ ਟਾਟਾ ਨੈਕਸਨ ਨੂੰ ਪਛਾੜਨ ਵਿੱਚ ਕਾਮਯਾਬ ਰਹੀ। ਕੋਵਿਡ ਸਮੇਂ ਵੀ ਸਵਿਫ਼ਟ ਦੀ ਵਿਕਰੀ 17, 227 ਯੂਨਿਟ ਹੋਈ ਸੀ। ਮਾਰੂਤੀ ਨੇ ਪਿਛਲੇ ਮਹੀਨੇ 16,213 ਯੂਨਿਟ ਵੇਚੇ ਸਨ । ਇਸ ਸਾਲ ਵੀ ਮਈ ਤੋਂ ਹੁਣ ਤੱਕ ਇਸ ਵਿੱਚ 2,000 ਯੂਨਿਟ ਦਾ ਵਾਧਾ ਹੋਇਆ ਹੈ।

ਮਾਰੂਤੀ ਬਲੇਨੋ , ਬਲੇਨੋ ਵੀ ਟਾਟਾ ਨੈਕਸਨ ਨੂੰ ਪਛਾੜਨ ਵਿੱਚ ਕਾਮਯਾਬ ਰਹੀ। ਬਲੇਨੋ ਦੀ ਵਿਕਰੀ ਜੂਨ ਮਹੀਨੇ ਵਿੱਚ 16,103 ਯੂਨਿਟ ਹੋਈ। ਹੁਣ ਤੀਜੇ ਨੰਬਰ ਤੇ ਰਹੀ ਬਲੇਨੋ ਦੀ ਵਿਕਰੀ ਦੇ ਅੰਕੜਿਆਂ ਵਿੱਚ ਵਾਧਾ ਹੋਇਆ ਹੈ ਜੋ ਮਈ ਵਿੱਚ 13,970 ਯੂਨਿਟਸ ਦੇ ਮੁਕਾਬਲੇ ਵੱਧ ਗਏ ਹਨ।

ਜੇਕਰ ਗੱਲ ਕਰੀਏ ਟਾਟਾ ਨੈਕਸਨ ਦੀ ਤਾਂ ਟਾਟਾ ਦੀ ਪ੍ਰਸਿੱਧ ਸਬਕੰਪੈਕਟ ਐੱਸ ਯੂ ਵੀ ਜੂਨ ਦੀ ਨੰਬਰ ਇੱਕ ਕਾਰ ਬਣੀ ਹੋਈ ਸੀ। ਇਸ ਸਾਲ ਮਈ ਦੇ ਮੁਕਾਬਲੇ ਇਸ ਦੀ ਵਿਕਰੀ ਵਿਚ ਮਾਮੂਲੀ ਗਿਰਾਵਟ ਆਈ ਹੈ। ਇਸ ਦੀਆਂ ਪਿਛਲੇ ਮਹੀਨੇ 14,295 ਇਕਾਈਆਂ ਵੇਚੀਆਂ ਗਈਆਂ ਜੋ ਮਈ ਵਿੱਚ 14 614 ਇਕਾਈਆਂ ਸਨ। ਹੁੰਡਈ ਕ੍ਰੇਟਾ ਦੀ ਫਲੈਗਸ਼ਿਪ ਕੰਪੈਕਟ ਐੱਸ ਯੂ ਵੀ ਕ੍ਰੇਟਾ ਪੰਜਵੇਂ ਨੰਬਰ ਉੱਤੇ ਕਾਇਮ ਹੈ। ਕੋਰੀਆਈ ਕਾਰ ਨਿਰਮਾਤਾ ਨੇ ਮਈ ਵਿੱਚ 10,973 ਯੂਨਿਟਾਂ ਤੋਂ 13,790 ਐੱਸ ਯੂ ਵੀ ਵੇਚੀਆਂ । ਹੁੰਡਈ ਕ੍ਰੇਟਾ ਦੀ ਵਿਕਰੀ ਵਿੱਚ ਪਿਛਲੇ ਸਾਲ ਜੂਨ ਮਹੀਨੇ ਦੇ ਮੁਕਾਬਲੇ ਜ਼ਿਆਦਾ ਵਾਧਾ ਹੋਇਆ ਹੈ। ਕ੍ਰੇਟਾ ਭਾਰਤ ਕੰਪੈਕਟ ਐੱਸ ਯੂ ਵੀ ਸੈਗਮੈਂਟ ਵਿੱਚ ਸਭ ਤੋਂ ਅੱਗੇ ਹੈ।

ਮਾਰੂਤੀ ਆਲਟੋ ਲੋਕਾਂ ਦੀ ਸਭ ਤੋਂ ਪਸੰਦੀਦਾਰ ਖ਼ਰੀਦੀ ਜਾਣ ਵਾਲੀ ਕਾਰਾਂ ਵਿੱਚੋਂ ਇੱਕ ਹੈ। ਪਿਛਲੇ ਮਹੀਨੇ ਮਰੂਤੀ ਆਲਟੋ ਦੀ ਵਿਕਰੀ ਹੁੰਡਈ ਕ੍ਰੇਟਾ ਦੇ ਬਰਾਬਰ ਸੀ। ਇਸ ਸਾਲ ਮਈ ਤੋਂ ਹੁਣ ਤੱਕ ਆਲਟੋ ਦੀ ਵਿਕਰੀ ਵਿੱਚ 850 ਤੋਂ ਜਿਆਦਾ ਯੂਨਿਟਸ ਦਾ ਵਾਧਾ ਹੋਇਆ ਹੈ। ਗੱਲ ਕਰਦੇ ਹਾਂ ਮਾਰੂਤੀ ਡਿਜ਼ਾਇਰ ਦੀ , ਮਾਰੂਤੀ ਡਿਜ਼ਾਇਰ ਭਾਰਤ ਵਿੱਚ ਹਰ ਮਹੀਨੇ ਵਿਕੀਆਂ ਜਾਣ ਵਾਲੀਆਂ 10 ਕਾਰਾਂ ਵਿੱਚ ਸ਼ਾਮਿਲ ਹੋਣ ਵਾਲੀ ਇੱਕੋ ਇੱਕ ਸਬਕੰਪੈਕਟ ਸੇਡਾਨ ਹੈ। ਪਿਛਲੇ ਮਹੀਨੇ ਡਿਜਾਇਰ ਦੀ ਦੀਆਂ 12,597 ਇਕਾਈਆਂ ਵਿਕੀਆਂ ਸੀ ਜੋ ਮਈ ਵਿੱਚ ਵੇਚੀਆਂ ਗਈਆਂ 11,603 ਇਕਾਈਆਂ ਤੋਂ ਵੱਧ ਹਨ। ਮਾਰੂਤੀ ਅਰਟਿਗਾ ਲਾਂਚ ਹੋਣ ਤੋਂ ਬਾਅਦ ਇਸਦੀ ਵਿਕਰੀ ਵਿੱਚ ਗਿਰਾਵਟ ਆਈ ਸੀ। ਜੂਨ ਵਿੱਚ ਅਰਟਿਗਾ ਦੀਆਂ 10423 ਇਕਾਈਆਂ ਵੇਚੀਆਂ ਗਈਆਂ, ਜੋ ਪਿਛਲੇ ਸਾਲ 12,226 ਇਕਾਈਆਂ ਸਨ। ਇਸ ਸਾਲ ਲਾਂਚ ਮਹੀਨੇ ਚ 14,889 ਯੂਨਿਟਸ ਵਿਕੇ ਸਨ।

ਟਾਟਾ ਪੰਚ , ਪੰਚ ਐੱਸ ਯੂ ਵੀ ਨੇ ਪਿਛਲੇ ਮਹੀਨੇ 10,414 ਯੂਨਿਟ ਵੇਚੇ ਹਨ। ਪੰਚ ਨੂੰ ਪਿਛਲੇ ਸਾਲ ਦੇ ਆਖੀਰ ਵਿੱਚ ਲਾਂਚ ਕੀਤਾ ਗਿਆ ਸੀ। ਹੁੰਡਈ venue , ਨਵੀਂ ਪੀੜ੍ਹੀ ਦੀ ਹੁੰਡਈ ਵੈਨਿਊ ਕਾਰ ਹਾਲ ਵਿੱਚ ਹੀ ਲਾਂਚ ਕੀਤੀ ਗਈ ਹੈ। ਸਬਕੰਪੈਕਟ ਐੱਸ ਯੂ ਵੀ ਨੇ ਟਾਪ 10 ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਜੂਨ ਵਿੱਚ ਹੁੰਡਈ ਨੇ ਪੁਰਾਣੀ ਪੀੜ੍ਹੀ ਵੈਨਿਊ ਦੀਆਂ 10,321 ਯੂਨਿਟਾਂ ਵੇਚੀਆਂ ਸਨ।