ਓਵਰਟੇਕ ਦੇ ਚੱਕਰ ਚ ਉੱਜੜਿਆ ਹੱਸਦਾ ਖੇਡਦਾ ਪਰਿਵਾਰ, ਭਾਖੜਾ ਨਹਿਰ ਚ ਡਿੱਗੀ ਤੇਜ਼ ਰਫ਼ਤਾਰ ਕਾਰ

ਕੁਰੂਕਸ਼ੇਤਰ ਦੇ ਪਿੰਡ ਝਾਂਸਾ ਦੇ ਨਾਲ ਲੱਗਦੀ ਨਿਰਵਾਣਾ ਬ੍ਰਾਂਚ ਨਹਿਰ ਵਿੱਚ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮੋੜ ਕੱਟਣ ਲੱਗੀ ਇੱਕ ਕਾਰ ਨਹਿਰ ਵਿੱਚ ਜਾ ਡਿੱਗੀ। ਜਿਸ ਕਾਰਨ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਚਾਰ ਮੈਂਬਰ ਨਹਿਰ ਵਿਚ ਡੁੱਬ ਗਏ। ਇਹ ਹਾਦਸਾ ਦੇਖਣ ਉਪਰੰਤ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਡਰਾਈਵਰ ਸੀਟ ਤੇ ਬੈਠੇ ਇਕ ਵਿਅਕਤੀ ਦੀ ਮ੍ਰਿਤਕ ਦੇਹ ਨਹਿਰ ਵਿਚੋਂ ਬਾਹਰ ਕੱਢੀ ਗਈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਕਾਰ ਤੇਜ਼ ਰਫ਼ਤਾਰ ਵਿੱਚ ਸੀ। ਜਿਸ ਵਿੱਚ 4 ਲੋਕ ਸਵਾਰ ਸਨ। ਜਿਵੇਂ ਹੀ ਤੇਜ਼ ਰਫ਼ਤਾਰ ਕਾਰ ਭਾਖੜਾ ਨਹਿਰ ਤੇ ਬਣੇ ਪੁੱਲ ਦਾ ਮੋੜ ਕੱਟਣ ਲੱਗੀ ਤਾਂ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਜਿਸ ਕਾਰਨ ਕਾਰ ਵਿੱਚ ਬੈਠੇ ਚਾਰੋ ਵਿਅਕਤੀ ਨਹਿਰ ਵਿਚ ਡੁੱਬ ਗਏ। ਜਿਵੇਂ ਹੀ ਲੋਕਾਂ ਨੇ ਇਹ ਹਾਦਸਾ ਹੁੰਦਾ ਵੇਖਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਅਤੇ ਹਰਿਆਣਾ ਦੇ ਗੋਤਾਖੋਰਾਂ ਦੀ ਟੀਮ ਮੌਕੇ ਤੇ ਘਟਨਾ ਸਥਾਨ ਉਤੇ ਪਹੁੰਚੀ। ਜਿਨ੍ਹਾਂ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ।

ਕਾਰ ਚਾਲਕ ਨੂੰ ਵੀ ਮ੍ਰਿਤਕ ਹਾਲਤ ਵਿੱਚ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਬਾਕੀ ਮੈਂਬਰਾਂ ਦੀ ਭਾਲ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸ ਦੇਈਏ ਇਹ ਹਾ-ਦ-ਸਾ ਅੰਬਾਲਾ ਜਿਲ੍ਹਾ ਦੇ ਪਿੰਡ ਕਾਠਗੜ੍ਹ ਦੇ ਰਹਿਣ ਵਾਲੇ ਸਤਪਾਲ ਸਿੰਘ ਨਾਲ ਵਾਪਰਿਆ। ਇਹ ਹਾ-ਦ-ਸਾ ਉਦੋਂ ਵਾਪਰਿਆ, ਜਦੋਂ ਸਤਿਪਾਲ ਸਿੰਘ ਆਪਣੇ ਪੂਰੇ ਪਰਿਵਾਰ ਨਾਲ ਪਿੰਡ ਝਾਂਸਾ ਨੂੰ ਆ ਰਿਹਾ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰ ਦੇ ਨਹਿਰ ਵਿਚ ਡਿੱਗਣ ਪਿੱਛੇ ਕੀ ਕਾਰਨ ਹੈ, ਇਸ ਦਾ ਵੀ ਪਤਾ ਲਗਾਇਆ ਜਾ ਰਿਹਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ