ਔਰਤ ਦੇ ਉਪਰੋਂ ਲੰਘ ਗਿਆ ਟਰੱਕ, ਝਾੜੂ ਨਾਲ ਇਕੱਠੀ ਕਰਨੀ ਪਈ ਲਾਸ਼

ਜਲੰਧਰ ਵਿਖੇ ਇਕ ਟਰੱਕ ਦੁਆਰਾ ਇਕ ਔਰਤ ਨੂੰ ਕੁਚਲ ਦਿੱਤੇ ਜਾਣ ਕਾਰਨ ਭ-ੜ-ਕੇ ਲੋਕਾਂ ਨੇ ਰਸਤਾ ਰੋਕ ਦਿੱਤਾ। ਇਹ ਹਾ-ਦ-ਸਾ ਸਵੇਰੇ 6-45 ਵਜੇ ਚਿਪਚਿਪ ਚੌਕ ਨੇੜੇ ਵਾਪਰਿਆ ਦੱਸਿਆ ਜਾਂਦਾ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਦੌੜ ਗਿਆ। ਪੁਲੀਸ ਨੇ ਜਲਦੀ ਮਾਮਲਾ ਟ੍ਰੇਸ ਕਰਨ ਦਾ ਭਰੋਸਾ ਦਿੱਤਾ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਟਰੱਕ ਨੇ ਔਰਤ ਨੂੰ ਕੁਚਲਿਆ ਹੈ। ਟਰੱਕ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਨ੍ਹਾਂ ਦੀ ਕੋਠੀ ਅੱਗੇ ਕੈਮਰੇ ਲੱਗੇ ਹਨ ਉਹ ਕਹਿ ਰਹੇ ਹਨ ਕਿ ਕੈਮਰੇ ਖ਼ਰਾਬ ਹਨ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਇੱਥੇ ਨੇੜੇ ਹੀ ਖੜ੍ਹੇ ਸਨ। ਉਹ ਫਟਾਫਟ ਇਥੇ ਪਹੁੰਚ ਗਏ। ਇਸ ਵਿਅਕਤੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਤੋਂ ਤੁਰੰਤ ਬਾਅਦ ਉਹ ਇਥੇ ਪਹੁੰਚੇ ਹਨ। ਉਹ ਆਪਣੀ ਐਕਟਿਵਾ ਲੈ ਕੇ ਟਰੱਕ ਦਾ ਪਤਾ ਕਰਨ ਲਈ ਕਪੂਰਥਲਾ ਵੱਲ ਵੀ ਗਏ ਪਰ ਪਤਾ ਨਹੀਂ ਲੱਗ ਸਕਿਆ ਕਿ ਟਰੱਕ ਕਿਸ ਪਾਸੇ ਗਿਆ ਹੈ? ਇਕ ਅਧਿਕਾਰੀ ਦਾ ਕਹਿਣਾ ਹੈ ਕਿ ਸਵੇਰੇ 6-45 ਵਜੇ ਇਕ ਟਰੱਕ ਦੁਆਰਾ ਇਕ ਔਰਤ ਨੂੰ ਕੁਚਲ ਦਿੱਤਾ ਗਿਆ। ਜਿਸ ਕਰ ਕੇ ਰੋਡ ਜਾਮ ਕੀਤਾ ਗਿਆ ਸੀ।

ਉਹ ਮੌਕੇ ਤੇ ਪਹੁੰਚੇ ਹਨ। ਇਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ 2 ਪੁਲਿਸ ਮੁਲਾਜ਼ਮਾਂ ਦੀ ਗਲਤੀ ਹੈ। ਇਨ੍ਹਾਂ ਨੇ ਟਰੱਕ ਜਾਂਦਾ ਦੇਖ ਕੇ ਵੀ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਤੇ ਸਖਤ ਕਾਰਵਾਈ ਦੇ ਆਦੇਸ਼ ਕਰ ਦਿੱਤੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਟਰੱਕ ਚਾਲਕ ਨੂੰ ਜਲਦੀ ਕਾਬੂ ਕਰ ਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਇਤਲਾਹ ਮਿਲੀ ਸੀ ਕਿ ਚਿਪ ਚਿਪ ਚੌਕ ਨੇੜੇ ਹਾ-ਦ-ਸਾ ਵਾਪਰਿਆ ਹੈ।

ਜਿਸ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਕਾਰਵਾਈ ਲਈ ਮੌਕੇ ਤੇ ਪਹੁੰਚੇ ਹਨ। ਮ੍ਰਿਤਕ ਦੇਹ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਵਾਹਨ ਚਾਲਕ ਵਾਹਨ ਭਜਾ ਕੇ ਲੈ ਗਿਆ ਹੈ। ਉਹ ਮ੍ਰਿਤਕਾ ਦੇ ਪਰਿਵਾਰ ਨਾਲ ਗੱਲਬਾਤ ਕਰ ਰਹੇ ਹਨ। ਉਹ ਫੁੱਟਬਾਲ ਚੌਕ ਤੋਂ ਚਿਪਚਿਪ ਚੌਕ ਨੂੰ ਜਾ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਜਲਦੀ ਟਰੇਸ ਹੋ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ