ਔਰਤ ਨੇ ਭਰੀ ਬੱਸ ਚ ਪਾ ਦਿੱਤੇ ਖਿਲਾਰੇ, ਕੰਡਕਟਰ ਅਤੇ ਡਰਾਈਵਰ ਨਾਲ ਦੇਖੋ ਕੀ ਬਣਿਆ

ਸਰਕਾਰੀ ਬੱਸ ਵਿੱਚ ਇਕ ਔਰਤ ਸਵਾਰੀ ਅਤੇ ਬੱਸ ਦੇ ਕੰਡਕਟਰ ਵਿਚਕਾਰ ਪੈਦਾ ਹੋਇਆ ਵਿਵਾਦ ਤੂਲ ਫੜ ਗਿਆ ਹੈ। ਜਿਸ ਦੇ ਚੱਲਦੇ ਰੋਡਵੇਜ਼ ਮੁਲਾਜ਼ਮਾਂ ਨੇ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਗਾ ਦਿੱਤਾ। ਉਨ੍ਹਾਂ ਵੱਲੋਂ ਔਰਤ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਹੁਸ਼ਿਆਰਪੁਰ ਡਿਪੂ ਬ੍ਰਾਂਚ ਦੇ ਪ੍ਰਧਾਨ ਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਗੱਡੀ 7-45 ਵਜੇ ਜਲੰਧਰ ਨੂੰ ਜਾ ਰਹੀ ਸੀ।

ਗੱਡੀ ਕਾਊਂਟਰ ਤੇ ਲੱਗੀ ਸੀ ਅਤੇ ਅੱਡਾ ਇੰਚਾਰਜ ਟਿਕਟਾਂ ਦੇ ਰਿਹਾ ਸੀ। ਆਧਾਰ ਕਾਰਡ ਵਾਲਿਆਂ ਨੂੰ ਟਿਕਟਾਂ ਦੇਣ ਲਈ ਕੰਡਕਟਰ ਬੱਸ ਵਿੱਚ ਚੜ੍ਹਿਆ ਤਾਂ ਕੰਡਕਟਰ ਨੇ ਇਕ ਔਰਤ ਨੂੰ ਪੁੱਛਿਆ ਕਿ ਉਸ ਨੇ ਕਿੱਥੇ ਜਾਣਾ ਹੈ? ਰਮਿੰਦਰ ਸਿੰਘ ਦੇ ਦੱਸਣ ਮੁਤਾਬਕ ਇਹ ਔਰਤ ਕੰਡਕਟਰ ਨੂੰ ਗ਼ਲਤ ਬੋਲ ਪਈ। ਜਦੋਂ ਬੱਸ ਵਿੱਚ ਬੈਠੇ ਇਕ ਪੁਲਿਸ ਅਧਿਕਾਰੀ ਨੇ ਇਸ ਔਰਤ ਸਵਾਰੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਔਰਤ ਉਸ ਪੁਲਿਸ ਅਧਿਕਾਰੀ ਨਾਲ ਵੀ ਬਹਿਸ ਪਈ।

ਇਹ ਔਰਤ ਇਸ ਅਧਿਕਾਰੀ ਦੇ ਗਲ ਪੈ ਗਈ। ਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਅੱਡਾ ਬੰਦ ਕੀਤਾ ਤਾਂ ਜਿਹੜਾ ਵੀ ਵਿਅਕਤੀ ਇਸ ਔਰਤ ਨੂੰ ਸਮਝਾਉਂਦਾ ਸੀ। ਉਹ ਉਸ ਦੇ ਹੀ ਗਲ ਪੈ ਜਾਂਦੀ ਸੀ। ਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਦਿੱਲੀ ਦੀ ਤਰਜ਼ ਤੇ ਜੋ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ, ਉਨ੍ਹਾਂ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਪਰ ਦਿਨ ਪ੍ਰਤੀ ਦਿਨ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਪੀ.ਆਰ.ਟੀ.ਸੀ ਵਿੱਚ ਵੀ ਕੰਡਕਟਰਾਂ ਦੀ ਔਰਤਾਂ ਦੁਆਰਾ ਖਿੱਚ ਧੂਹ ਕੀਤੀ ਜਾ ਚੁੱਕੀ ਹੈ। ਮੁਫ਼ਤ ਸਫ਼ਰ ਦੀ ਸਹੂਲਤ ਹੋਣ ਕਾਰਨ ਬੱਸਾਂ ਵਿੱਚ ਜ਼ਿਆਦਾ ਸਵਾਰੀਆਂ ਚੜ੍ਹ ਜਾਂਦੀਆਂ ਹਨ। ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਵੀ ਡਰਾਈਵਰ ਕੰਡਕਟਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਮੁਫ਼ਤ ਸਫ਼ਰ ਦੀ ਸਹੂਲਤ ਬੰਦ ਹੋਣੀ ਚਾਹੀਦੀ ਹੈ ਜਾਂ ਕਿਰਾਇਆ ਅੱਧਾ ਕਰ ਦਿੱਤਾ ਜਾਵੇ। ਰਮਿੰਦਰ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਇਸ ਔਰਤ ਦੀ ਵੀਡੀਓ ਵੀ ਹੈ।

ਜੋ ਕਹਿ ਰਹੀ ਹੈ ਕਿ ਉਹ ਨੌਕਰੀ ਕਰਦੀ ਹੈ। ਇਸ ਆਗੂ ਨੇ ਔਰਤਾਂ ਤੇ ਧੱਕਾ ਕਰਨ ਦੇ ਦੋਸ਼ ਲਗਾਏ ਹਨ। ਇਸ ਆਗੂ ਦੇ ਦੱਸਣ ਮੁਤਾਬਕ ਉਹ ਕਾਰਵਾਈ ਕਰਵਾਉਣਗੇ ਅਤੇ ਹੋਏ ਨੁਕਸਾਨ ਦੀ ਭਰਪਾਈ ਵੀ ਕਰਵਾਉਣਗੇ। ਉਨ੍ਹਾਂ ਨੇ ਦੱਸਿਆ ਕਿ ਹੁਸ਼ਿਆਰਪੁਰ ਡਿਪੂ ਵਿੱਚ ਪ੍ਰਤੀ ਦਿਨ 8 ਲੱਖ ਰੁਪਏ ਤੋਂ ਵੱਧ ਰਕਮ ਦਾ ਡੀਜ਼ਲ ਲੱਗ ਜਾਂਦਾ ਹੈ। ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਹੋਣ ਕਾਰਨ ਆਮਦਨ ਸਿਰਫ਼ ਢਾਈ ਲੱਖ ਰੁਪਏ ਹੈ। ਪੰਜਾਬ ਸਰਕਾਰ ਨੇ ਹੁਣ ਤੱਕ ਵਿਭਾਗ ਨੂੰ ਕੋਈ ਰਕਮ ਜਾਰੀ ਨਹੀਂ ਕੀਤੀ।

ਉਨ੍ਹਾਂ ਨੇ ਪਿਛਲੀ ਸਰਕਾਰ ਅਤੇ ਮੌਜੂਦਾ ਸਰਕਾਰ ਵੱਲ ਖਡ਼੍ਹੀ ਰਕਮ ਦਾ ਵੇਰਵਾ ਵੀ ਦਿੱਤਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਮੁਫ਼ਤ ਸਫ਼ਰ ਦੀ ਸਹੂਲਤ ਬੰਦ ਕੀਤੀ ਜਾਵੇ ਜਾਂ ਕਿਰਾਇਆ ਅੱਧਾ ਕੀਤਾ ਜਾਵੇ। ਇਸ ਔਰਤ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਨੁਕਸਾਨ ਦੀ ਭਰਪਾਈ ਵੀ ਕਰਵਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿੱਚ ਵੀ ਔਰਤਾਂ ਮੁਫ਼ਤ ਸਫ਼ਰ ਕਰਨ ਲਈ ਕੰਡਕਟਰਾਂ ਨਾਲ ਬਹਿਸਦੀਆਂ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ