ਕਈ ਸਾਲ ਕੁੜੀ ਨੂੰ ਲਾਈ ਰੱਖਿਆ ਪਿੱਛੇ, ਜਦੋਂ ਆਈ ਵਿਆਹ ਦੀ ਵਾਰੀ ਤਾਂ ਦੇ ਗਿਆ ਜਵਾਬ

ਨੌਜਵਾਨ ਮੁੰਡਿਆਂ ਦੁਆਰਾ ਕੁੜੀਆਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਉਨ੍ਹਾਂ ਨਾਲ ਧੋ ਖਾ ਕਰਨ ਦੀਆਂ ਘਟਨਾਵਾਂ ਹਰ ਰੋਜ਼ ਹੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਹਨ। ਨਿਊ ਅੰਮ੍ਰਿਤਸਰ ਦੀ ਇੱਕ ਲੜਕੀ ਵੀ ਇਸ ਮਾਮਲੇ ਵਿੱਚ ਇਨਸਾਫ਼ ਮੰਗ ਰਹੀ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਮਾਮਲਾ ਥਾਣਾ ਮਕਬੂਲਪੁਰਾ ਅਧੀਨ ਇਲਾਕੇ ਵਿੱਚ ਪੈਂਦਾ ਹੈ। ਇਨਸਾਫ਼ ਦੀ ਮੰਗ ਕਰ ਰਹੀ ਲੜਕੀ ਨੇ ਦੱਸਿਆ ਹੈ ਕਿ ਲੜਕੇ ਦੇ ਉਸ ਨਾਲ 9 ਸਾਲ ਤੋਂ ਸੰਬੰਧ ਹਨ। ਲੜਕੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਪਰਸੋਂ ਪਤਾ ਲੱਗਾ ਹੈ

ਕਿ ਲੜਕੇ ਦਾ ਵਿਆਹ ਹੋ ਰਿਹਾ ਹੈ। ਸ਼ਗਨ ਲੱਗ ਚੁੱਕਾ ਹੈ ਅਤੇ ਅੱਜ ਬਰਾਤ ਹੈ। ਲੜਕੀ ਨੇ ਦੱਸਿਆ ਕਿ ਉਹ ਕੱਲ੍ਹ ਤੋਂ ਥਾਣੇ ਚੌਕੀਆਂ ਵਿੱਚ ਧੱਕੇ ਖਾ ਰਹੀ ਹੈ। ਪੁਲਿਸ ਸੁਣਵਾਈ ਨਹੀਂ ਕਰ ਰਹੀ ਅਤੇ ਨਾ ਹੀ ਮੁੰਡੇ ਨੂੰ ਪੇਸ਼ ਕਰ ਰਹੀ ਹੈ। ਲੜਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯੂ ਟਿਊਬ ਤੇ ਵੀਡੀਓ ਦੇਖੀ ਸੀ। ਜੋ ਹੁਣ ਡਿਲੀਟ ਕਰ ਦਿੱਤੀ ਗਈ ਹੈ। ਮੁੰਡੇ ਨੇ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦਿੱਤਾ ਸੀ। ਲੜਕੀ ਨੇ ਦੱਸਿਆ ਹੈ ਕਿ ਮੁੰਡਾ ਕੱਕੜ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਮੰਗ ਹੈ ਕਿ ਵਿਆਹ ਰੋਕਿਆ ਜਾਵੇ ਕਿਉਂਕਿ ਉਸ ਨਾਲ ਧੋਖਾ ਹੋਇਆ ਹੈ।

ਲੜਕੀ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ 6-7 ਸਾਲ ਤੋਂ ਮੁੰਡਾ ਉਨ੍ਹਾਂ ਦੀ ਧੀ ਨੂੰ ਗੁੰਮਰਾਹ ਕਰ ਰਿਹਾ ਸੀ। ਲੜਕਾ ਉਨ੍ਹਾਂ ਦੀ ਧੀ ਨੂੰ ਕਹਿ ਰਿਹਾ ਸੀ ਕਿ ਉਹ ਉਸ ਨਾਲ ਹੀ ਵਿਆਹ ਕਰਵਾਏਗਾ ਅਤੇ ਲੜਕੀ ਵੀ ਹੋਰ ਕਿਤੇ ਵਿਆਹ ਨਹੀਂ ਕਰਵਾਏਗੀ। ਮੁੰਡਾ ਅਤੇ ਕੁੜੀ ਦੋਵੇਂ ਆਪਸ ਵਿਚ ਸਹਿਮਤ ਸਨ। ਮੁੰਡਾ ਕੁੜੀ ਨੂੰ ਨੌਕਰੀ ਤੋਂ ਹਟਾ ਕੇ ਲੈ ਆਇਆ। ਲੜਕੀ ਦੀ ਮਾਂ ਨੇ ਦੱਸਿਆ ਕਿ ਇਸ ਕਾਰਨ ਹੀ ਉਨ੍ਹਾਂ ਦਾ ਪਤੀ ਮੰਜੇ ਤੇ ਪੈ ਗਿਆ ਹੈ। ਲੜਕਾ ਉਨ੍ਹਾਂ ਦੀ ਧੀ ਤੋਂ ਪੈਸੇ ਖਾਂਦਾ ਰਿਹਾ ਹੈ। ਉਹ ਲੜਕੀ ਨੂੰ ਕਹਿ ਰਿਹਾ ਸੀ

ਕਿ ਜੇਕਰ ਉਹ ਵਿਆਹ ਕਰਵਾਏਗੀ ਤਾਂ ਉਹ ਲੜਕੀ ਦੀ ਜਾਨ ਲੈ ਲਵੇਗਾ ਅਤੇ ਆਪਣੀ ਵੀ ਜਾਨ ਦੇ ਦੇਵੇਗਾ। ਲੜਕੀ ਦੀ ਮਾਂ ਨੇ ਦੱਸਿਆ ਕਿ 10 ਦਿਨ ਪਹਿਲਾਂ ਮੁੰਡਾ ਕੁੜੀ ਨੂੰ ਮਿਲ ਕੇ ਗਿਆ ਹੈ। ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਤਬੀਅਤ ਖ਼ਰਾਬ ਹੈ। ਲੜਕਾ ਉਸ ਨੂੰ ਕੋਈ ਜਵਾਬ ਦੇਵੇ। ਲੜਕਾ ਕਹਿੰਦਾ ਕੋਈ ਗੱਲ ਨਹੀਂ। ਲੜਕੀ ਦੀ ਮਾਂ ਦੇ ਦੱਸਣ ਮੁਤਾਬਕ ਲੜਕਾ 2-3 ਦਿਨਾਂ ਦੇ ਅੰਦਰ ਵਿਆਹ ਕਰਵਾਉਣ ਲੱਗਾ ਸੀ। ਪੁਲਿਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਉਹ ਰਾਤ ਦੇ ਥਾਣੇ ਵਿੱਚ ਬੈਠੇ ਹਨ। ਉਨ੍ਹਾਂ ਦੀ ਮੰਗ ਹੈ ਕਿ ਮੁੰਡਾ ਉਨ੍ਹਾਂ ਦੇ ਸਾਹਮਣੇ ਆਵੇ

ਅਤੇ ਉਸ ਤੇ ਬਣਦੀ ਕਾਰਵਾਈ ਹੋਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ 112 ਨੰਬਰ ਤੋਂ ਮਾਮਲੇ ਦੀ ਇਤਲਾਹ ਮਿਲੀ ਸੀ ਕਿ ਨਿਊ ਅੰਮ੍ਰਿਤਸਰ ਦੀ ਰਹਿਣ ਵਾਲੀ ਲੜਕੀ ਦੇ ਕਿਸੇ ਮੁੰਡੇ ਨਾਲ ਸਬੰਧ ਸਨ। ਮੁੰਡਾ ਉਸ ਨੂੰ ਧੋਖਾ ਦੇ ਕੇ ਵਿਆਹ ਕਰਵਾਉਣ ਜਾ ਰਿਹਾ ਹੈ। ਉਨ੍ਹਾਂ ਨੇ ਦਰਖਾਸਤ ਲੈ ਲਈ ਹੈ। ਪੁਲਿਸ ਅਧਿਕਾਰੀ ਮੁਤਾਬਕ ਉਨ੍ਹਾਂ ਨੇ ਲੜਕੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਦੋਵੇਂ ਧਿਰਾਂ ਨੂੰ ਬਿਠਾ ਕੇ ਇਨ੍ਹਾਂ ਦੀ ਗੱਲ ਸੁਣ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਿਸ ਅਧਿਕਾਰੀ ਮੁਤਾਬਕ ਵਿਆਹ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।