ਕਨੇਡਾ ਚ ਸਿੱਖ ਨੌਜਵਾਨ ਨੇ ਗੱਡ ਦਿੱਤੇ ਝੰਡੇ, ਸਾਰਾ ਪੰਜਾਬ ਅੱਜ ਕਰ ਰਿਹਾ ਮਾਣ

ਅਸੀਂ ਆਮ ਹੀ ਸੁਣਦੇ ਹਾਂ ‘ਹਿੰਮਤ ਅੱਗੇ ਲੱਛਮੀ, ਪੱਖੇ ਅੱਗੇ ਪੌਣ’। ਮਿਹਨਤ ਦੇ ਸਹਾਰੇ ਕੋਈ ਇਨਸਾਨ ਕਿਸੇ ਵੀ ਮੁਕਾਮ ਨੂੰ ਹਾਸਿਲ ਕਰ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਸ਼ਖ਼ਸ ਬਾਰੇ ਜਾਣਕਾਰੀ ਦੇ ਰਹੇ ਹਾਂ। ਜਿਸ ਸ਼ਖ਼ਸ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕੀਤੀ ਸੀ ਪਰ ਅੱਜ ਇਹ ਗੁਰਸਿੱਖ ਸ਼ਖ਼ਸ਼ ਕੈਨੇਡਾ ਪੁਲਿਸ ਵਿੱਚ ਵੱਡੇ ਅਹੁਦੇ ਤੇ ਤਾਇਨਾਤ ਹੈ। ਇਸ ਸ਼ਖਸ਼ੀਅਤ ਦਾ ਨਾਮ ਹੈ ਸਤਿੰਦਰਪਾਲ ਸਿੰਘ।

ਸਤਿੰਦਰਪਾਲ ਸਿੰਘ ਮੂਲ ਰੂਪ ਵਿਚ ਟਾਂਡਾ ਦੇ ਰਾਮ ਸਰਾਏ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਪਰਿਵਾਰ ਨੂੰ ਇਲਾਕਾ ਵਾਸੀ ਜਥੇਦਾਰ ਦੇ ਪਰਿਵਾਰ ਵਜੋਂ ਜਾਣਦੇ ਹਨ। ਸਤਿੰਦਰਪਾਲ ਸਿੰਘ ਨੇ ਪੰਜਵੀਂ ਤਕ ਪੜ੍ਹਾਈ ਪ੍ਰਾਇਮਰੀ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹ ਅਗਲੀ ਪੜ੍ਹਾਈ ਲਈ ਮੁਕੇਰੀਆਂ ਦੇ ਸਕੂਲ ਵਿੱਚ ਪੜ੍ਹਨ ਲੱਗੇ। ਕੁਝ ਦੇਰ ਬਾਅਦ ਉਹ ਡਲਹੌਜ਼ੀ ਚਲੇ ਗਏ। ਜਿੱਥੇ ਉਨ੍ਹਾਂ ਨੇ ਦਸਵੀਂ ਜਮਾਤ ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਬਾਰ੍ਹਵੀਂ ਜਮਾਤ ਪਾਸ ਕੀਤੀ ਅਤੇ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਲਈ ਕੈਨੇਡਾ ਚਲੇ ਗਏ।

ਅਸੀਂ ਆਮ ਹੀ ਦੇਖਦੇ ਹਾਂ ਕਿ ਜਿਹੜੇ ਵੀ ਨੌਜਵਾਨ ਪੰਜਾਬ ਤੋਂ ਵਿਦੇਸ਼ ਜਾਂਦੇ ਹਨ। ਉਹ ਉੱਥੇ ਪਹੁੰਚ ਕੇ ਕੇਸ ਰੱਖਣੇ ਛੱਡ ਦਿੰਦੇ ਹਨ। ਸਤਿੰਦਰਪਾਲ ਸਿੰਘ ਨੇ ਅਜਿਹਾ ਨਹੀਂ ਕੀਤਾ। ਉਹ ਸ਼ੁਰੂ ਤੋਂ ਹੀ ਊੜੇ ਅਤੇ ਜੂੜੇ ਨਾਲ ਜੁੜੇ ਰਹੇ। ਜਥੇਦਾਰਾਂ ਦਾ ਪਰਿਵਾਰ ਹੋਣ ਕਾਰਨ ਇਸ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਝੁਕਾ ਸਿੱਖੀ ਵੱਲ ਰਿਹਾ। ਸਤਿੰਦਰਪਾਲ ਸਿੰਘ ਦੇ ਪਿਤਾ ਨੇ ਉਨ੍ਹਾਂ ਨੂੰ ਹਰ ਸਮੇਂ ਗੁਰਬਾਣੀ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਕੈਨੇਡਾ ਵਿੱਚ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਸਤਿੰਦਰਪਾਲ ਸਿੰਘ ਨੇ 6 ਸਾਲ ਸੋਸ਼ਲ ਸਰਵਿਸ ਵਿੱਚ ਕੰਮ ਕੀਤਾ।

ਅੱਜ ਉਹ ਕੈਨੇਡਾ ਪੁਲਿਸ ਵਿਚ ਉੱਚੇ ਅਹੁਦੇ ਤੇ ਤਾਇਨਾਤ ਹਨ। ਉਨ੍ਹਾਂ ਦੀ ਡਿਊਟੀ ਜੇਲ੍ਹ ਵਿੱਚ ਲੱਗੀ ਹੈ। ਜਿੱਥੇ ਸ਼ਿਫਟਾਂ ਵਿੱਚ ਡਿਊਟੀ ਕਰਨੀ ਹੁੰਦੀ ਹੈ। ਰਾਤ ਸਮੇਂ ਗਸ਼ਤ ਦਾ ਕੰਮ ਹੈ ਅਤੇ ਜੇਕਰ ਡਿਊਟੀ ਦਿਨ ਦੀ ਹੋਵੇ ਤਾਂ ਜੇਲ੍ਹ ਵਿੱਚ ਬੰਦ ਵਿਅਕਤੀਆਂ ਨੂੰ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਲਿਜਾਣਾ, ਅਦਾਲਤ ਤੱਕ ਲਿਜਾਣਾ ਜਾਂ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣਾ ਆਦਿ ਕੰਮ ਹੁੰਦੇ ਹਨ। ਉੱਚ ਪੁਲਿਸ ਅਫਸਰ ਬਣਨ ਤੋਂ ਬਾਅਦ ਸਤਿੰਦਰਪਾਲ ਸਿੰਘ ਪੰਜਾਬ ਆਪਣੇ ਪਰਿਵਾਰ ਨੂੰ ਮਿਲਣ ਪਹੁੰਚੇ।

ਉਨ੍ਹਾਂ ਦੇ ਆਉਣ ਨਾਲ ਪਰਿਵਾਰ ਵਿੱਚ ਵਿਆਹ ਵਰਗਾ ਖੁਸ਼ੀ ਦਾ ਮਾਹੌਲ ਹੈ। ਹਰ ਕੋਈ ਪਰਿਵਾਰ ਨੂੰ ਮੁਬਾਰਕਾਂ ਦੇ ਰਿਹਾ ਹੈ। ਸਤਿੰਦਰਪਾਲ ਸਿੰਘ ਦੇ ਮਾਤਾ-ਪਿਤਾ, ਭਰਾ ਅਤੇ ਤਾਇਆ ਤਾਈ ਤੋਂ ਖ਼ੁਸ਼ੀ ਸੰਭਾਲੀ ਨਹੀਂ ਜਾ ਰਹੀ। ਹਰ ਕੋਈ ਸਤਿੰਦਰਪਾਲ ਸਿੰਘ ਦੀ ਸਿਫਤ ਕਰ ਰਿਹਾ ਹੈ। ਜਿਨ੍ਹਾਂ ਨੇ ਜਿੱਥੇ ਸਖ਼ਤ ਮਿਹਨਤ ਕਰ ਕੇ ਉੱਚ ਅਹੁਦਾ ਹਾਸਲ ਕੀਤਾ ਹੈ ਉੱਥੇ ਹੀ ਗੁਰਸਿੱਖੀ ਨਾਲ ਵੀ ਜੁੜੇ ਹੋਏ ਹਨ। ਉਹ ਕੈਨੇਡਾ ਵਿਚ ਵੀ ਦਸਤਾਰ ਸਜਾਉਂਦੇ ਹਨ। ਹਰ ਕੋਈ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਿਹਾ ਹੈ।