ਕਨੇਡਾ ਤੋਂ ਆਈ ਮਾੜੀ ਖਬਰ, ਪੰਜਾਬੀ ਮੁੰਡੇ ਦੀ ਬੁਰੇ ਤਰੀਕੇ ਨਾਲ ਲਈ ਜਾਨ

ਪੰਜਾਬੀ ਨੌਜਵਾਨ ਧੜਾ ਧੜ ਵਿਦੇਸ਼ਾਂ ਨੂੰ ਜਾ ਰਹੇ ਹਨ। ਇਹ ਲੋਕ ਐੱਨ ਆਰ ਆਈ ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਉੱਥੇ ਇਹ ਵਿਅਕਤੀ ਪੱਛਮੀ ਸੱਭਿਆਚਾਰ ਦੇ ਰੰਗ ਵਿੱਚ ਰੰਗੇ ਜਾ ਰਹੇ ਹਨ। ਕੁਝ ਲੋਕ ਮੌਜ ਮਸਤੀ ਕਰਨ ਲਈ ਨਾਈਟ ਕਲੱਬਾਂ ਵਿੱਚ ਜਾਂਦੇ ਹਨ। ਕੈਨੇਡਾ ਦੇ ਟੋਰਾਂਟੋ ਡਾਊਨ ਟਾਉਨ ਵਿਚ ਇਕ ਨਾਈਟ ਕਲੱਬ ਵਿੱਚ ਮੰਦਭਾਗੀ ਘਟਨਾ ਵਾਪਰ ਗਈ ਹੈ। ਇੱਥੇ ਇਕ ਪੰਜਾਬੀ ਨੌਜਵਾਨ ਦੀ ਜਾਨ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਘਟਨਾ ਟੋਰਾਂਟੋ ਡਾਊਨ ਟਾਊਨ ਦੇ 647 ਕਿੰਗ ਸਟਰੀਟ ਵੈਸਟ ਦੀ ਹੈ। ਜਿੱਥੇ ਐਤਵਾਰ ਨੂੰ ਸਵੇਰੇ 3-30 ਵਜੇ ਦੇ ਲਗਭਗ ਇਕ ਨਾਈਟ ਕਲੱਬ ਵਿੱਚ ਗੋ ਲੀ ਚੱਲ ਗਈ। ਜਿਸ ਦੇ ਸਿੱਟੇ ਵਜੋਂ ਇਕ ਪੰਜਾਬੀ ਨੌਜਵਾਨ ਪ੍ਰਦੀਪ ਬਰਾੜ ਅਤੇ ਇੱਕ ਲੜਕੀ ਦੇ ਸੱ ਟਾਂ ਲੱਗੀਆਂ। ਇਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਨੌਜਵਾਨ ਬਰੈਂਪਟਨ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਉਮਰ 26 ਸਾਲ ਹੈ। ਲੜਕੀ ਦੀ ਉਮਰ 24 ਸਾਲ ਦੱਸੀ ਜਾਂਦੀ ਹੈ। ਪ੍ਰਦੀਪ ਬਰਾੜ ਦੀ ਜਾਨ ਚਲੀ ਗਈ ਹੈ।

ਜਦਕਿ ਲੜਕੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਘਟਨਾ ਪਿੱਛੇ ਕੀ ਕਾਰਨ ਹਨ? ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਪੁਲਿਸ ਨੇ ਕਿਸੇ ਦਾ ਨਾਮ ਨਹੀਂ ਲਿਆ। ਪੁਲਿਸ ਦੀ ਜਾਂਚ ਤੋਂ ਬਾਅਦ ਹੀ ਅਸਲੀ ਹਕੀਕਤ ਸਾਹਮਣੇ ਆਵੇਗੀ। ਅੱਜਕੱਲ੍ਹ ਇਸ ਤਰ੍ਹਾਂ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ।