ਕਪਿਲ ਸ਼ਰਮਾ ਬਾਰੇ ਆਈ ਹੈਰਾਨ ਕਰਨ ਵਾਲੀ ਖਬਰ

ਕਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਨੂੰ ਹਰ ਕੋਈ ਜਾਣਦਾ ਹੈ। ਜਿਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਕਾਮੇਡੀਅਨ ਸ਼ੋਅ “ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ” ਰਾਹੀਂ ਕੀਤੀ ਸੀ ਅਤੇ ਵਿਜੇਤਾ ਵੀ ਰਹੇ। ਇਸ ਸ਼ੋਅ ਵਿੱਚ ਸਫਲਤਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਕਮੇਡੀਅਨ ਸ਼ੋਅ “ਦ ਕਪਿਲ ਸ਼ਰਮਾ ਸ਼ੋਅ” ਸ਼ੁਰੂ ਕੀਤਾ। ਜਿਸ ਨੂੰ ਹਰ ਇੱਕ ਵੱਲੋਂ ਖੂਬ ਪਸੰਦ ਕੀਤਾ ਗਿਆ। ਕਪਿਲ ਸ਼ਰਮਾ ਦੇ ਸ਼ੋਅ ਉੱਤੇ ਬਾਲੀਵੁੱਡ ਇੰਡਸਟਰੀ, ਪੰਜਾਬੀ ਇੰਡਸਟ੍ਰੀ, ਸੀਰੀਅਲ ਅਤੇ ਹੋਰ ਮੰਨੀਆਂ- ਪ੍ਰਮੰਨੀਆਂ ਹਸਤੀਆ ਆਪਣੇ ਪ੍ਰੋਗਰਾਮ ਜਾਂ ਫਿਲਮ ਦੇ ਪ੍ਰਮੋਸ਼ਨ ਲਈ ਪਹੁੰਚ ਦੀਆਂ ਹਨ।

ਦੱਸ ਦੇਈਏ ਕਪਿਲ ਸ਼ਰਮਾ ਕਈ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ ਅਤੇ ਹੁਣ ਤੱਕ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਹੁਣ ਕਪਿਲ ਸ਼ਰਮਾ ਨਾਲ ਸੰਬੰਧਿਤ ਇਕ ਖਬਰ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਉੱਤੇ ਇਕਰਾਰਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਹਨ। ਇਸ ਕਾਰਨ ਕਪਿਲ ਸ਼ਰਮਾ ਉੱਤੇ ਇਕਰਾਰਨਾਮੇ ਦੀ ਉਲੰਘਣਾ ਕਰਨ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਹ ਮਾਮਲਾ ਉੱਤਰੀ ਅਮਰੀਕਾ ਨਾਲ ਸਬੰਧਿਤ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਕਪਿਲ ਸ਼ਰਮਾ ਦੇ 6 ਸ਼ੋਅਜ਼ ਨਾਲ ਸਬੰਧਿਤ ਹੈ।

ਜਾਣਕਾਰੀ ਅਨੁਸਾਰ 2015 ਵਿੱਚ ਉੱਤਰੀ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਪਿਲ ਸ਼ਰਮਾ ਦੇ 6 ਸ਼ੋਅਜ਼ ਹੋਣੇ ਸਨ ਪਰ ਕਪਿਲ ਸ਼ਰਮਾ ਨੇ ਇੱਕ ਵੀ ਸ਼ੌਅ ਨਹੀਂ ਕੀਤਾ। ਇਸ ਮਾਮਲੇ ਵਿੱਚ ਜੋ ਵੀ ਪ੍ਰਬੰਧਕਾਂ ਦਾ ਨੁਕਸਾਨ ਹੋਇਆ ਸੀ, ਕਪਿਲ ਸ਼ਰਮਾ ਵੱਲੋਂ ਉਸ ਦੀ ਭਰਪਾਈ ਕਰਨ ਲਈ ਵੀ ਕਿਹਾ ਗਿਆ ਸੀ। ਜਦੋਂ ਕਪਿਲ ਸ਼ਰਮਾ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਹ ਮਾਮਲਾ ਨਿਊਯਾਰਕ ਦੀ ਅਦਾਲਤ ਵਿੱਚ ਹੈ। ਇਸ ਮਾਮਲੇ ਸਬੰਧੀ ਕਪਿਲ ਸ਼ਰਮਾ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ।