ਕਰੈਡਿਟ ਕਾਰਡ ਵਰਤਣ ਵਾਲੇ ਭੁੱਲਕੇ ਨਾ ਕਰ ਲਿਓ ਅਜਿਹੀ ਗਲਤੀ

ਨਵੀਂਆਂ ਨਵੀਂਆਂ ਤਕਨੀਕਾਂ ਵਿਕਸਤ ਹੋ ਰਹੀਆਂ ਹਨ। ਸਰਕਾਰ ਡਿਜੀਟਲ ਭਾਰਤ ਬਣਾਉਣ ਦੀ ਗੱਲ ਕਰ ਰਹੀ ਹੈ। ਕਿਸੇ ਹੱਦ ਤਕ ਇਹ ਸਹੂਲਤਾਂ ਲਾਭਦਾਇਕ ਹਨ ਪਰ ਕਈ ਵਿਅਕਤੀ ਅਣਜਾਣੇ ਵਿਚ ਨੁਕਸਾਨ ਵੀ ਉਠਾ ਰਹੇ ਹਨ। ਅੱਜ ਅਸੀਂ ਗੱਲ ਕਰ ਰਹੇ ਹਾਂ ਕਰੈਡਿਟ ਕਾਰਡ ਦੀ। ਕਾਫ਼ੀ ਜ਼ਿਆਦਾ ਲੋਕ ਖਰੀਦੋ ਫਰੋਖਤ ਕਰਨ ਸਮੇਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ ਪਰ ਕਈ ਲੋਕ ਇਸ ਦੀ ਵਰਤੋਂ ਕਰਦੇ ਸਮੇਂ ਗਲਤੀ ਕਰ ਜਾਂਦੇ ਹਨ।

ਕਈ ਕਰੈਡਿਟ ਕਾਰਡਾਂ ਰਾਹੀਂ 3 ਮਹੀਨਿਆਂ ਤਕ ਵਿਆਜ ਮੁਕਤ ਕਰੈਡਿਟ ਦੀ ਸੁਵਿਧਾ ਮਿਲਦੀ ਹੈ। ਜਿਹੜੇ ਵਿਅਕਤੀ ਕਰੈਡਿਟ ਸੀਮਾ ਦੀ ਪੂਰੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। ਕਰੈਡਿਟ ਸੀਮਾ ਉਹ ਸੀਮਾ ਹੈ ਜਿਸ ਤੱਕ ਕ੍ਰੈਡਿਟ ਕਾਰਡ ਧਾਰਕ ਆਪਣੇ ਕਾਰਡ ਤੋਂ ਵੱਧ ਤੋਂ ਵੱਧ ਰਕਮ ਖਰਚ ਕਰ ਸਕਦਾ ਹੈ। ਇਸ ਤੋਂ ਬਿਨਾਂ ਕਰੈਡਿਟ ਸੀਮਾ ਵਾਂਗ ਹੀ ਕਰੈਡਿਟ ਕਾਰਡ ਦੀ ਵੀ ਨਕਦ ਸੀਮਾ ਹੁੰਦੀ ਹੈ। ਜਿਸ ਦਾ ਭਾਵ ਹੈ ਕਿ ਕਾਰਡਧਾਰਕ ਕਿੰਨੀ ਰਕਮ ਖ਼ਰਚ ਸਕਦਾ ਹੈ? ਉਸ ਨੂੰ ਬੈਲੇਂਸ ਜ਼ੀਰੋ ਨਹੀਂ ਕਰਨਾ ਚਾਹੀਦਾ।

ਜੇਕਰ ਕਰੈਡਿਟ ਕਾਰਡ ਧਾਰਕ ਵਾਰ ਵਾਰ ਬੈਲੇਂਸ ਜ਼ੀਰੋ ਕਰਦਾ ਹੈ ਤਾਂ ਬੈਂਕ ਦੁਆਰਾ ਅਜਿਹੇ ਕਾਰਡ ਧਾਰਕ ਦੀ ਲਿਮਿਟ ਵੀ ਘਟਾਈ ਜਾ ਸਕਦੀ ਹੈ। ਬੈਂਕ ਸਮਝਦਾ ਹੈ ਕਿ ਇਹ ਵਿਅਕਤੀ ਕਰਜ਼ਾ ਨਹੀਂ ਮੋੜ ਸਕੇਗਾ। ਇਸ ਤਰ੍ਹਾਂ ਜੇਕਰ ਕਰੈਡਿਟ ਸੀਮਾ ਘਟਾ ਦਿੱਤੀ ਗਈ ਤਾਂ ਕ੍ਰੈਡਿਟ ਸਕੋਰ ਦਾ ਘਟਣਾ ਕੁਦਰਤੀ ਹੈ। ਵਾਰ ਵਾਰ ਪੂਰੀ ਕਰੈਡਿਟ ਸੀਮਾ ਦੀ ਵਰਤੋਂ ਕਰਨ ਨਾਲ ਕਰੈਡਿਟ ਸਕੋਰ ਖਰਾਬ ਹੋ ਜਾਂਦਾ ਹੈ। ਜਿਸ ਨਾਲ ਭਵਿੱਖ ਵਿਚ ਦੁਬਾਰਾ ਕਰਜ਼ਾ ਲੈਣਾ ਸੌਖਾ ਨਹੀਂ ਰਹਿੰਦਾ।