ਕਲਯੁਗੀ ਔਲਾਦ ਦਾ ਦਿਲ ਦਹਲਾਊ ਕਾਰਾ, ਪਿਓ ਨਾਲ ਦੇਖੋ ਕਿੰਨੀ ਮਾੜੀ ਕਰ ਗਿਆ ਪੁੱਤ

ਜਦੋਂ ਘਰ ਵਿੱਚ ਪੁੱਤਰ ਜਨਮ ਲੈਂਦਾ ਹੈ ਤਾਂ ਮਾਤਾ ਪਿਤਾ ਬਹੁਤ ਖ਼ੁਸ਼ੀ ਮਨਾਉਂਦੇ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਦਾ ਬੁਢਾਪੇ ਦਾ ਸਹਾਰਾ ਬਣ ਗਿਆ ਹੈ ਪਰ ਆਉਣ ਵਾਲੇ ਸਮੇਂ ਵਿੱਚ ਜੋ ਹੋਣਾ ਹੈ ਉਸ ਬਾਰੇ ਕੋਈ ਨਹੀਂ ਜਾਣਦਾ। ਫਿਰੋਜ਼ਪੁਰ ਵਿਚ ਇਕ ਪੁੱਤਰ ਵੱਲੋਂ ਹੀ ਆਪਣੇ ਪਿਤਾ ਦੀ ਜਾਨ ਲੈ ਲਈ ਗਈ ਹੈ। ਪੁਲਿਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕ ਦੇ ਰਿਸ਼ਤੇਦਾਰ ਅਮਰ ਸਿੰਘ ਨੇ ਦੱਸਿਆ ਹੈ ਕਿ ਪਿਤਾ ਅਤੇ ਪੁੱਤਰ ਵਿਚਕਾਰ ਕਿਸੇ ਗੱਲੋਂ ਤੂੰ ਤੂੰ ਮੈਂ ਮੈਂ ਹੋ ਗਈ।

ਮਿ੍ਤਕ ਗੁਰਮੁਖ ਸਿੰਘ ਕੰਬਾਈਨ ਦੀ ਡਰਾਈਵਰੀ ਕਰਦਾ ਸੀ ਅਤੇ 3 ਮਹੀਨੇ ਪਿੱਛੋਂ 5 ਦਿਨਾਂ ਤੋਂ ਘਰ ਆਇਆ ਸੀ। ਅਮਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਪਣਾ ਘਰ ਤਾਂ ਮ੍ਰਿਤਕ ਦੇ ਘਰ ਤੋਂ 5-7 ਕਿਲੋਮੀਟਰ ਦੂਰ ਹੈ। ਉਨ੍ਹਾਂ ਨੂੰ ਪਿੰਡ ਵਿੱਚੋਂ ਹੀ ਪਤਾ ਲੱਗਾ ਹੈ ਕਿ ਗੁਰਮੁਖ ਸਿੰਘ ਦੇ ਪੁੱਤਰ ਨੇ ਆਪਣੇ ਪਿਤਾ ਦੇ ਸਰੀਰ ਤੇ ਤ ਲ ਵਾ ਰ ਦੇ ਕਈ ਵਾਰ ਕੀਤੇ ਹਨ। ਜਿਸ ਨਾਲ ਗੁਰਮੁਖ ਸਿੰਘ ਅੱਖਾਂ ਮੀਟ ਗਿਆ। ਅਮਰ ਸਿੰਘ ਦੇ ਦੱਸਣ ਮੁਤਾਬਕ ਗੁਰਮੁਖ ਸਿੰਘ ਦੀ ਪਤਨੀ ਨੇ ਆਪਣੇ ਪੁੱਤਰ ਨੂੰ ਕੱਪੜਾ ਲੀੜਾ ਦੇ ਕੇ ਭਜਾ ਦਿੱਤਾ ਹੈ।

ਅਮਰ ਸਿੰਘ ਦਾ ਕਹਿਣਾ ਹੈ ਕਿ ਗੁਰਮੁਖ ਸਿੰਘ ਦੀ ਪਤਨੀ ਨੇ ਹੀ ਇਹ ਕਰਵਾਇਆ ਹੈ। ਅਮਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਨੂੰ ਫੜ ਲਿਆ ਹੈ ਅਤੇ ਪੁੱਤਰ ਦੌੜ ਗਿਆ ਹੈ। ਗੁਰਮੀਤ ਸਿੰਘ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਪੁੱਤਰ ਨੇ ਹੀ ਪਿਤਾ ਦੀ ਜਾਨ ਲਈ ਹੈ। ਪੁੱਤਰ ਨੇ ਬੁੱਢਾ ਦਲ ਜਥੇਬੰਦੀ ਤੋਂ ਅੰਮ੍ਰਿਤ ਛਕਿਆ ਹੋਇਆ ਹੈ। ਉਸ ਨੇ ਘਟਨਾ ਨੂੰ ਅੰਜਾਮ ਦੇਣ ਲਈ ਤ ਲ ਵਾ ਰ ਦੀ ਵਰਤੋਂ ਕੀਤੀ ਹੈ। ਘਟਨਾ ਦੇ ਕਾਰਨ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕੁਲਵੀਰ ਸਿੰਘ ਨੇ ਇਤਲਾਹ ਦਿੱਤੀ ਸੀ

ਕਿ ਗੁਰਮੁਖ ਸਿੰਘ ਪੁੱਤਰ ਮੇਵਾ ਸਿੰਘ ਜੋ ਪਲਾਟਾਂ ਵਿਚ ਰਹਿੰਦਾ ਸੀ। ਉਸ ਦੀ ਜਾਨ ਲੈ ਲਈ ਗਈ ਹੈ। ਇਹ ਪਰਿਵਾਰਕ ਮਸਲਾ ਸੀ। ਮ੍ਰਿਤਕ ਗੁਰਮੁੱਖ ਸਿੰਘ ਦੀ ਪਤਨੀ ਜਸਵਿੰਦਰ ਕੌਰ, ਪੁੱਤਰ ਗੁਰਸੇਵਕ ਸਿੰਘ ਅਤੇ ਮ੍ਰਿਤਕ ਗੁਰਮੁਖ ਸਿੰਘ ਵਿਚਕਾਰ ਕਿਸੇ ਗੱਲੋਂ ਤੂੰ ਤੂੰ ਮੈਂ ਮੈਂ ਹੋਈ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਪੁੱਤਰ ਗੁਰਸੇਵਕ ਸਿੰਘ ਨੇ ਤ ਲ ਵਾ ਰ ਦੀ ਮਦਦ ਨਾਲ ਇਹ ਕਾਰਾ ਕਰ ਦਿੱਤਾ। ਗੁਰਮੁਖ ਸਿੰਘ ਨੇ ਥਾਂ ਤੇ ਹੀ ਅੱਖਾਂ ਮੀਟ ਲਈਆਂ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਦੌੜ ਗਏ ਹਨ। ਪੁਲਿਸ ਭਾਲ ਕਰ ਰਹੀ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ ਅਤੇ ਕਾਰਵਾਈ ਜਾਰੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ