ਕਲਯੁਗੀ ਪਤੀ ਨੇ ਲਈ ਪਤਨੀ ਦੀ ਜਾਨ, ਉਜਾੜਕੇ ਰੱਖਤਾ ਚੰਗਾ ਭਲਾ ਘਰ

ਪਤੀ ਪਤਨੀ ਵਿਚਕਾਰ ਤੂੰ ਤੂੰ ਮੈਂ ਮੈਂ ਹੋਣਾ ਇਕ ਆਮ ਜਿਹੀ ਗੱਲ ਹੈ। ਜੋ ਕੁਝ ਸਮੇਂ ਬਾਅਦ ਖ਼ਤਮ ਹੋ ਜਾਂਦੀ ਹੈ ਪਰ ਕੁਝ ਅਜਿਹੇ ਵਿਅਕਤੀ ਵੀ ਹਨ ਜੋ ਮਾਮਲਾ ਹੱ ਥੋ ਪਾ ਈ ਤੱਕ ਲੈ ਜਾਂਦੇ ਹਨ। ਕਈ ਵਾਰ ਤਾਂ ਗੱਲ ਇਸ ਤੋਂ ਵੀ ਜ਼ਿਆਦਾ ਵਧ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀ ਹੀ ਕਰਤੂਤ ਕੀਤੀ ਹੈ ਸੰਗਰੂਰ ਦੇ ਕੇਵਲ ਚੰਦ ਨਾਮ ਦੇ ਵਿਅਕਤੀ ਨੇ। ਉਸ ਨੇ ਆਪਣੀ ਪਤਨੀ ਨਾਲ ਕਿਸੇ ਮਾਮਲੇ ਤੋਂ ਨਾ ਰਾ ਜ਼ ਹੋ ਕੇ ਉਸ ਤੇ ਚਾਕੂ ਨਾਲ ਵਾਰ ਕਰ ਦਿੱਤੇ।

ਪਤਨੀ ਅਨੀਤਾ ਰਾਣੀ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ 302 ਦਾ ਮਾਮਲਾ ਦਰਜ ਕਰ ਰਹੀ ਹੈ। ਕੇਵਲ ਚੰਦ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਟਰ ਨੇ ਦੱਸਿਆ ਹੈ ਕਿ ਅਨੀਤਾ ਰਾਣੀ ਪਤਨੀ ਕੇਵਲ ਚੰਦ ਨੂੰ ਉਨ੍ਹਾਂ ਕੋਲ 6-50 ਵਜੇ ਲਿਆਂਦਾ ਗਿਆ ਸੀ। ਜੋ ਕੇ ਬੇ ਹੋ ਸ਼ ਸੀ ਅਤੇ ਸਰੀਰ ਵਿੱਚ ਕੋਈ ਹਰਕਤ ਨਹੀਂ ਸੀ। ਅਨੀਤਾ ਰਾਣੀ ਦੀ ਈ ਸੀ ਜੀ ਕਰਨ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਡਾਕਟਰ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਨ ਉਪਰੰਤ ਹੀ ਜਾਨ ਜਾਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਅਨੀਤਾ ਰਾਣੀ ਦੇ ਪਤੀ ਨੇ ਉਸ ਤੇ ਚਾਕੂ ਨਾਲ ਵਾਰ ਕਰ ਦਿੱਤੇ। ਜਿਸ ਨਾਲ ਉਸ ਦੀ ਜਾਨ ਚਲੀ ਗਈ ਹੈ। ਉਨ੍ਹਾਂ ਵੱਲੋਂ 302 ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮ੍ਰਿਤਕਾ ਦੇ ਪਤੀ ਨੂੰ ਕਾਬੂ ਕਰ ਲਿਆ ਜਾਵੇਗਾ।