ਕਲਯੁੱਗੀ ਪਿਓ ਨੇ ਲੈ ਲਈ ਆਪਣੇ ਹੀ ਪੁੱਤ ਦੀ ਜਾਨ, ਦਾਦੇ ਨੇ ਦੱਸੀ ਪੋਤੇ ਨਾਲ ਵਾਪਰੇ ਕਾਂਡ ਦੀ ਸਾਰੀ ਕਹਾਣੀ

ਪਰਿਵਾਰ ਵਿਚ ਨਿੱਤ ਦੀ ਖਹਬਾਜ਼ੀ ਕਈ ਵਾਰ ਵੱਡਾ ਨੁਕਸਾਨ ਕਰ ਦਿੰਦੀ ਹੈ। ਜ਼ੀਰਾ ਦੇ ਥਾਣਾ ਮੱਖੂ ਅਧੀਨ ਪੈਂਦੇ ਪਿੰਡ ਕੁੱਦੂਵਾਲਾ ਵਿੱਚ ਪਿਤਾ ਕੇਹਰ ਸਿੰਘ ਅਤੇ ਉਸ ਦੇ ਪੁੱਤਰ ਪਰਮਜੀਤ ਸਿੰਘ ਦੀ ਆਪਸੀ ਖਹਬਾਜ਼ੀ ਵਿੱਚ 13 ਸਾਲਾ ਪੋਤੇ ਮਹਿਕਪ੍ਰੀਤ ਸਿੰਘ ਦੀ ਜਾਨ ਚਲੀ ਗਈ ਹੈ। ਪੁਲਿਸ ਨੇ ਪਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਹੈ। ਕੇਹਰ ਸਿੰਘ ਪੁੱਤਰ ਸੋਹਣ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪਰਮਜੀਤ ਸਿੰਘ ਲੁਧਿਆਣਾ ਵਿਖੇ 17-18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਨੌਕਰੀ ਕਰਦਾ ਹੈ।

ਉਹ ਕਦੇ 15 ਦਿਨ ਪਿੱਛੋਂ ਅਤੇ ਕਦੇ ਇੱਕ ਮਹੀਨੇ ਪਿੱਛੋਂ ਘਰ ਆਉਂਦਾ ਹੈ। ਕੇਹਰ ਸਿੰਘ ਦਾ ਕਹਿਣਾ ਹੈ ਕਿ ਘਰ ਉਹ ਆਪਣੇ ਪੋਤੇ ਨਾਲ ਮਿਲਕੇ ਕੰਮ ਕਰਦੇ ਸਨ। ਪਰਮਜੀਤ ਸਿੰਘ ਜਿਸ ਦਿਨ ਵੀ ਘਰ ਆਉਂਦਾ ਹੈ ਘਰ ਦਾ ਮਾਹੌਲ ਖ਼ਰਾਬ ਹੋ ਜਾਂਦਾ ਹੈ। ਪਰਮਜੀਤ ਸਿੰਘ ਨੇ ਕਈ ਵਾਰੀ ਉਨ੍ਹਾਂ ਦੀ ਖਿੱਚ ਧੂਹ ਕੀਤੀ ਹੈ। ਪਰਮਜੀਤ ਸਿੰਘ ਨੇ ਆਪਣੇ 13 ਸਾਲਾ ਪੁੱਤਰ ਮਹਿਕਪ੍ਰੀਤ ਸਿੰਘ ਦੀ ਜਾਨ ਲੈ ਲਈ ਹੈ। ਕੇਹਰ ਸਿੰਘ ਨੇ ਦੱਸਿਆ ਹੈ ਕਿ ਮਹਿਕਪ੍ਰੀਤ ਸਿੰਘ ਦੀ ਇਕ ਭੈਣ ਹੈ।

ਕੇਹਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 3 ਕਿੱਲੇ ਜ਼ਮੀਨ ਸੀ। ਜਿਸ ਵਿੱਚੋਂ ਉਨ੍ਹਾਂ ਨੇ ਡੇਢ ਕਿੱਲਾ ਆਪਣੇ ਕੋਲ ਰੱਖ ਕੇ ਡੇਢ ਕਿੱਲਾ ਆਪਣੇ ਪੁੱਤਰ ਨੂੰ ਦੇ ਦਿੱਤੀ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਸਵੇਰੇ 9 ਵਜੇ ਇਤਲਾਹ ਮਿਲੀ ਸੀ ਕਿ ਥਾਣਾ ਮੱਖੂ ਅਧੀਨ ਪੈਂਦੇ ਪਿੰਡ ਕੁੱਦੂਵਾਲਾ ਵਿਚ ਗੋ- ਲੀ ਚੱਲਣ ਨਾਲ ਇਕ ਵਿਅਕਤੀ ਦੀ ਜਾਨ ਗਈ ਹੈ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਾ ਕਿ ਕੇਹਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਪਰਮਜੀਤ ਸਿੰਘ ਵਿਚਕਾਰ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋਈ ਸੀ।

ਇਨ੍ਹਾਂ ਦਾ ਜ਼ਮੀਨ ਦਾ ਆਪਸੀ ਮਾਮਲਾ ਸੀ। ਪਰਮਜੀਤ ਸਿੰਘ ਨੇ ਗੋ – ਲੀ ਚਲਾ ਦਿੱਤੀ। ਜੋ ਉਸ ਦੇ 13 ਸਾਲਾ ਪੁੱਤਰ ਮਹਿਕਪ੍ਰੀਤ ਸਿੰਘ ਦੀ ਛਾਤੀ ਵਿਚ ਲੱਗ ਗਈ ਅਤੇ ਉਹ ਮੌਕੇ ਤੇ ਹੀ ਅੱਖਾਂ ਮੀਟ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ 12 ਬੋਰ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਵੱਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।