ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ, ਵਿਆਹ ਤੋਂ 15 ਦਿਨ ਪਹਿਲਾਂ ਲਾੜੇ ਦੀ ਹੋਈ ਮੋਤ

ਰਾਜਸਥਾਨ ਦੇ ਜੈਪੁਰ ਕੋਟਾ ਰੋਡ ਤੇ ਵਾਪਰੇ ਇੱਕ ਹਾਦਸੇ ਵਿੱਚ 3 ਘਰਾਂ ਦੇ ਚਿਰਾਗ ਬੁਝ ਗਏ। ਘਟਨਾ ਬੂੰਦੀ ਜ਼ਿਲ੍ਹੇ ਦੇ ਹਿੰਦੋਲੀ ਥਾਣੇ ਅਧੀਨ ਨੈਸ਼ਨਲ ਹਾਈਵੇ ਨੰਬਰ 52 ਉੱਤੇ ਕੱਚੀ ਘਾਟੀ ਨੇੜੇ ਵਾਪਰੀ ਹੈ। ਜਿੱਥੇ 3 ਨੌਜਵਾਨ ਹਾਦਸੇ ਦੀ ਲਪੇਟ ਵਿਚ ਆਉਣ ਕਾਰਨ ਅੱਖਾਂ ਮੀਟ ਗਏ ਹਨ। ਇਨ੍ਹਾਂ ਦੀ ਪਛਾਣ 25 ਸਾਲਾ ਪ੍ਰੇਮ ਚੰਦ ਕਹਾਰ, 17 ਸਾਲਾ ਪਰਦੀਪ ਕਹਾਰ ਅਤੇ 20 ਸਾਲਾ ਨਿਤੇਸ਼ ਕਹਾਰ ਵਜੋਂ ਹੋਈ ਹੈ। ਨਿਤੇਸ਼ ਕਹਾਰ   ਝਲਜਿਕਾ ਦਾ ਰਹਿਣ ਵਾਲਾ ਸੀ

ਜਦਕਿ ਪ੍ਰੇਮ ਚੰਦ ਕਹਾਰ ਦੋਦੂੰਆਂ ਦਾ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਹੀ ਨੌਜਵਾਨ ਇਕ ਮੋਟਰਸਾਈਕਲ ਉੱਤੇ ਸਵਾਰ ਸਨ। 15 ਮਈ ਨੂੰ ਪ੍ਰੇਮ ਚੰਦ ਕਹਾਰ ਦਾ ਵਿਆਹ ਸੀ। ਇਹ 3 ਦੋਸਤ ਵਿਆਹ ਦੇ ਸਬੰਧ ਵਿੱਚ ਹਿੰਦੌਲੀ ਤੋਂ ਸਾਮਾਨ ਖ਼ਰੀਦ ਕੇ ਆਪਣੇ ਪਿੰਡ ਨੂੰ ਵਾਪਸ ਆ ਰਹੇ ਸਨ। ਜਦੋਂ ਇਹ ਕੱਚੀ ਘਾਟੀ ਨੇੜੇ ਪਹੁੰਚੇ ਤਾਂ ਜੈਪੁਰ ਤੋਂ ਕੋਟਾ ਨੂੰ ਜਾ ਰਹੀ ਕਾਰ ਨਾਲ ਇਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਜਿਸ ਕਰਕੇ ਇਨ੍ਹਾਂ ਦੇ ਸੱਟਾਂ ਲੱਗੀਆਂ। ਜਿਉਂ ਹੀ ਹਾਦਸੇ ਦੀ ਖਬਰ ਪੁਲਿਸ ਨੂੰ ਪਹੁੰਚੀ

ਤਾਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਨੌਜਵਾਨਾਂ ਨੂੰ ਨੇੜਲੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ। ਇਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਕੋਟਾ ਰੈਫਰ ਕਰ ਦਿੱਤਾ ਗਿਆ। ਜਦੋਂ ਕੋਟਾ ਵਿਖੇ ਹਸਪਤਾਲ ਵਿਚ ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਸੀ ਤਾਂ ਇਸ ਦੌਰਾਨ ਹੀ ਇਹ ਤਿੰਨੇ ਅੱਖਾਂ ਮੀਟ ਗਏ। ਪਰਿਵਾਰਾਂ ਲਈ ਇਹ ਹਾਦਸਾ ਅਸਹਿ ਹੈ। ਵਿਆਹ ਦੀ ਖੁਸ਼ੀ ਵਿਚ ਜਿਹੜੇ ਰਿਸ਼ਤੇਦਾਰ ਮਿੱਤਰ ਚਾਈਂ ਚਾਈਂ ਭੱਜੇ ਫਿਰ ਰਹੇ ਸਨ

ਅੱਜ ਉਨ੍ਹਾਂ ਦੇ ਹੌਸਲੇ ਜਵਾਬ ਦੇ ਗਏ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਿਸਮਤ ਉਨ੍ਹਾਂ ਨਾਲ ਕੀ ਚਾਲ ਖੇਡ ਗਈ। ਉਨ੍ਹਾਂ ਦਾ ਰੋ ਰੋ ਬੁਰਾ ਹਾਲ ਹੈ। ਵਿਆਹ ਤੋਂ ਮਹਿਜ਼ ਕੁਝ ਹੀ ਦਿਨ ਪਹਿਲਾਂ ਵਾਪਰੀ ਇਸ ਘਟਨਾ ਨੇ ਇਨ੍ਹਾਂ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿੱਥੇ ਤਾਂ ਪਰਿਵਾਰ ਨੂੰਹ ਲਿਆਉਣ ਦੀ ਤਿਆਰੀ ਕਰ ਰਿਹਾ ਸੀ ਪਰ ਉਹ ਨਹੀਂ ਸੀ ਜਾਣਦੇ ਕਿ ਉਨ੍ਹਾਂ ਦੇ ਪੁੱਤਰ ਨੇ ਵੀ ਉਨ੍ਹਾਂ ਕੋਲੋਂ ਸਦਾ ਲਈ ਤੁਰ ਜਾਣਾ ਹੈ।