ਕਾਰ ਤੇ ਸਕੂਟਰੀ ਦੀ ਹੋਈ ਜਬਰਦਸਤ ਟੱਕਰ, ਦੇਖਣ ਵਾਲਿਆਂ ਨੂੰ ਵੀ ਰੱਬ ਚੇਤੇ ਆ ਗਿਆ

ਸੜਕਾਂ ਤੇ ਵਧਦੀ ਆਵਾਜਾਈ ਅਤੇ ਚਾਲਕਾਂ ਦੁਆਰਾ ਕੀਤੀ ਗਈ ਲਾਪ੍ਰਵਾਹੀ ਹਾਦਸਿਆਂ ਦਾ ਕਾਰਨ ਬਣਦੀ ਹੈ। ਹਰ ਕੋਈ ਇੱਕ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਤੇਜ ਰਫਤਾਰ ਨਾਲ ਵਾਹਨ ਨੂੰ ਚਲਾਉਂਦਾ ਹੈ। ਹਰ ਕਿਸੇ ਨੂੰ ਇਕ ਦੂਸਰੇ ਨਾਲੋਂ ਕਾਹਲੀ ਹੈ ਅਤੇ ਇਹ ਕਾਹਲੀ ਹੀ ਕਈ ਵਾਰ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ। ਅਜਿਹੇ ਲੋਕ ਆਪ ਤਾਂ ਬਿਪਤਾ ਵਿੱਚ ਪੈਂਦੇ ਹੀ ਹਨ ਤੇ ਆਪਣੇ ਨਾਲ ਨਾਲ ਦੂਜਿਆਂ ਨੂੰ ਵੀ ਲੈ ਡੁੱਬਦੇ ਹਨ। ਤਾਜ਼ਾ ਮਾਮਲਾ ਫਗਵਾੜਾ ਤੋਂ ਹੀ ਸਾਹਮਣੇ ਆਇਆ ਹੈ,

ਜਦੋਂ ਮੋੜ ਕੱਟਣ ਸਮੇਂ ਗੱਡੀ ਅਤੇ ਸਕੂਟਰ ਵਿਚਕਾਰ ਆਪਸੀ ਟੱਕਰ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਸਕੂਟਰ ਸਵਾਰ ਦੋਨੋਂ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਲਈ ਦੱਸ ਦਈਏ 2 ਦਿਨ ਪਹਿਲਾਂ ਵੀ ਫਗਵਾੜਾ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕੋ ਸਮੇਂ ਵਿੱਚ 3 ਗੱਡੀਆਂ ਦੇ ਮੋੜ ਕੱਟਣ ਦੌਰਾਨ ਇਕ ਤੇਲ ਨਾਲ ਭਰਿਆ ਟੈਂਕਰ ਪਲਟ ਗਿਆ ਸੀ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਘਟਨਾ ਸਥਾਨ ਉੱਤੇ  ਪਹੁੰਚੇ। ਉਨ੍ਹਾਂ ਨੂੰ ਦੌਰਾਨੇ ਜਾਂਚ ਪਤਾ ਲੱਗਾ ਹੈ ਕਿ ਇੱਕ ਕਾਰ ਜੋ ਚੰਡੀਗੜ੍ਹ ਪਾਸੇ ਤੋਂ ਵੈਸ਼ਨੋ ਦੇਵੀ ਜਾ ਰਹੀ ਸੀ। ਇਸ ਦੌਰਾਨ ਫਗਵਾੜੇ ਵਾਲੇ ਪਾਸੇ ਤੋਂ ਆ ਰਹੇ ਸਕੂਟਰ ਸਵਾਰ 2 ਵਿਅਕਤੀਆਂ ਕਾਂਤੀਦਾਸ ਵਾਸੀ ਨਗਰ ਨੰਗਲ ਅਤੇ ਤਰਸੇਮ ਲਾਲ ਵਾਸੀ ਟੋਡਰਪੁਰ ਨਾਲ ਟੱਕਰ ਹੋ ਗਈ। ਵਿਅਕਤੀਆਂ ਨੂੰ ਮੌਕੇ ਤੇ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਨਾ-ਜ਼ੁ-ਕ ਦੱਸਦਿਆਂ ਦੋਨਾਂ ਨੂੰ ਅੱਗੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਈਵੇਅ ਤੋਂ ਟ੍ਰੈਫਿਕ ਤੇਜ਼ ਰਫਤਾਰ ਨਾਲ ਆਉਂਦੀ ਹੈ। ਜਦੋਂ ਕੋਈ ਵੀ ਵਾਹਨ ਵੱਲੋਂ ਇੱਥੇ ਮੋੜ ਕੱਟਿਆ ਜਾਂਦਾ ਹੈ ਤਾਂ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਉਨ੍ਹਾਂ ਵੱਲੋਂ ਕਾਰ ਅਤੇ ਸਕੂਟਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਜਿਸ ਤੋਂ ਬਾਅਦ ਵਾਰਸਾਂ ਅਤੇ ਮੌਕਾ ਦੇਖਣ ਵਾਲਿਆਂ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।