ਕਾਲਜ ਜਾ ਰਹੇ ਮੁੰਡੇ ਨਾਲ ਵਾਪਰਿਆ ਭਾਣਾ, ਦੇਖਣ ਵਾਲਿਆਂ ਦੀ ਵੀ ਕੰਬ ਗਈ ਰੂਹ

ਅੰਮ੍ਰਿਤਸਰ ਵਿਖੇ ਇੱਕ ਨੌਜਵਾਨ ਨਾਲ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਨੌਜਵਾਨ ਦੀ ਜਾਨ ਚਲੀ ਗਈ। ਨੌਜਵਾਨ ਦਾ ਨਾਮ ਬੌਬੀ ਅਤੇ ਉਹ ਸਕੂਟਰੀ ਉੱਤੇ ਸਵਾਰ ਸੀ। ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਅਜਿਹਾ ਸੀ ਦੇਖਣ ਵਾਲੇ ਦੀ ਰੂਹ ਹੀ ਕੰਬ ਗਈ। ਜਦੋਂ ਪੁਲਿਸ ਨੂੰ ਇਸ ਹਾਦਸੇ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ਤੇ ਘਟਨਾ ਸਥਾਨ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਇੱਕ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਉਨਾਂ ਨੂੰ ਫੋਨ ਰਾਹੀਂ ਇਸ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਮਿਲਣ ਦੇ ਤੁਰੰਤ ਬਾਅਦ ਹੀ ਉਹ ਘਟਨਾ ਸਥਾਨ ਉਤੇ ਪਹੁੰਚੇ। ਜਿੱਥੇ ਪਹੁੰਚ ਕੇ ਉਨ੍ਹਾਂ ਨੇ ਦੇਖਿਆ ਬੌਬੀ ਦੇ ਸਿਰ ਉੱਤੋਂ ਬੱਸ ਲੰਘੀ ਹੋਈ ਸੀ। ਨੌਜਵਾਨ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਬੌਬੀ ਨੂੰ ਟੱਕਰ ਮਾਰ ਕੇ ਉਸ ਦੇ ਸਿਰ ਉੱਤੋਂ ਦੀ ਲੰਘ ਗਈ। ਮੌਕੇ ਤੇ ਮੌਜੂਦ ਇੱਕ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਬੌਬੀ ਦੀ ਸਕੂਟਰੀ ਸੜਕ ਤੇ ਲਗਾਏ ਗਏ ਵੇਰੀਗੇਡ ਨਾਲ ਜਾ ਟਕਰਾਈ।

ਜਿਸ ਕਾਰਨ ਇਹ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਹੈ ਕਿ ਪੁਲਿਸ ਵੇਰੀਗੇਡ ਉੱਤੇ ਕਦੇ ਮੌਜੂਦ ਹੀ ਨਹੀਂ ਸੀ ਰਹਿੰਦੀ। ਉਨ੍ਹਾਂ ਨੇ ਦੱਸਿਆ ਬੌਬੀ ਕਾਲਜ ਵਿੱਚ ਹੋਟਲ ਮੈਨੇਜਮੇਂਟ ਦਾ ਕੋਰਸ ਕਰਦਾ ਸੀ। ਉਸ ਦੇ ਕੋਰਸ ਦਾ ਤੀਜਾ ਸਾਲ ਚੱਲ ਰਿਹਾ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਨੌਜਵਾਨ ਜਿਸ ਕਾਲਜ ਵਿੱਚ ਪੜ੍ਹਦਾ ਸੀ, ਬੱਸ ਵੀ ਉਸ ਕਾਲਜ ਦੀ ਹੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੱਝ ਬਿਆਨ ਸਾਹਮਣੇ ਆਏ ਹਨ।

ਜਿਸ ਵਿਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੱਸ ਨੌਜਵਾਨ ਦੇ ਉੱਤੋਂ ਦੀ ਲੰਘ ਗਈ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਉਨ੍ਹਾਂ ਵੱਲੋਂ ਬੱਸ ਅਤੇ ਬੱਸ ਦੇ ਡਰਾਈਵਰ ਦੋਨਾਂ ਨੂੰ ਹੀ ਕਾਬੂ ਵਿਚ ਕਰ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਜੋ ਵੀ ਬਿਆਨ ਸਾਹਮਣੇ ਆਉਣਗੇ, ਉਸ ਦੇ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ