ਕਾਲਜ ਵਾਲੀ ਦੀ ਕਰਤੂਤ ਦੇਖ ਸਾਰਾ ਪੰਜਾਬ ਹੈਰਾਨ, ਆਹ ਕਿਹੜੇ ਮਾੜੇ ਕੰਮਾਂ ਚ ਪੈ ਗਈਆਂ ਕਾਲਜ ਦੀਆਂ ਕੁੜੀਆਂ

ਪੰਜਾਬ ਵਿਚੋਂ ਅਮਲ ਦੀ ਵਿਕਰੀ ਨੂੰ ਰੋਕਣ ਲਈ ਸੂਬਾ ਸਰਕਾਰ ਬਹੁਤ ਜ਼ੋਰ ਲਗਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਅਸੀਂ ਜਾਣਦੇ ਹਾਂ ਕਿ ਹੁਣ ਤੱਕ ਅਮਲ ਦੀ ਵਰਤੋਂ ਨੇ ਅਨੇਕਾਂ ਹੀ ਘਰ ਬਰਬਾਦ ਕਰ ਦਿੱਤੇ ਹਨ। 2017 ਵਿੱਚ ਵੀ ਸੂਬੇ ਵਿਚੋਂ ਅਮਲ ਦੀ ਵਿਕਰੀ ਨੂੰ ਰੋਕਣ ਦਾ ਵਾਅਦਾ ਕਰਕੇ ਸਰਕਾਰ ਹੋਂਦ ਵਿੱਚ ਆਈ ਸੀ ਪਰ ਇਹ ਸਿਲਸਿਲਾ ਰੁਕਿਆ ਨਹੀਂ। ਇਸ ਵਾਰ ਪੰਜਾਬ ਵਾਸੀਆਂ ਨੇ ਤੀਸਰੀ ਪਾਰਟੀ ਦੀ ਸਰਕਾਰ ਬਣਾ ਦਿੱਤੀ ਹੈ।

ਅਜੇ ਵੀ ਅਮਲ ਦੀ ਵਿਕਰੀ ਦੇ ਮਾਮਲੇ ਰੁਕ ਨਹੀਂ ਰਹੇ। ਪੰਜਾਬ ਵਾਸੀ ਸਰਕਾਰ ਤੋਂ ਜਵਾਬ ਮੰਗ ਰਹੇ ਹਨ। ਅੰਮ੍ਰਿਤਸਰ ਪੁਲਿਸ ਨੇ 6 ਕਿੱਲੋ ਅਮਲ ਪਦਾਰਥ ਸਮੇਤ 2 ਮੁੰਡੇ ਅਤੇ ਇਕ ਕੁੜੀ ਨੂੰ ਕਾਬੂ ਕੀਤਾ ਹੈ। ਇਹ ਅੰਮ੍ਰਿਤਸਰ ਦੇ ਬਾਹਰਲੇ ਪਾਸੇ ਪੁਲਿਸ ਦੇ ਧੱਕੇ ਚੜ੍ਹੇ ਹਨ। ਇਹ ਗੱਡੀ ਤੇ ਸਵਾਰ ਸਨ। ਪੁਲਿਸ ਇਨ੍ਹਾਂ ਤੇ ਨਜ਼ਰ ਰੱਖ ਰਹੀ ਸੀ। ਇਹ ਲੜਕੇ ਸਰਹੱਦੀ ਇਲਾਕੇ ਦੇ ਪਿੰਡਾਂ ਨਾਲ ਸੰਬੰਧ ਰੱਖਦੇ ਹਨ। ਫੜੀ ਗਈ ਲੜਕੀ ਲਵਪ੍ਰੀਤ ਕੌਰ ਕੋਟਕਪੂਰਾ ਨਾਲ ਸਬੰਧਤ ਦੱਸੀ ਜਾਂਦੀ ਹੈ। ਉਹ ਅੰਮ੍ਰਿਤਸਰ ਦੇ ਇਕ ਪ੍ਰਸਿੱਧ ਕਾਲਜ ਦੀ ਵਿਦਿਆਰਥਣ ਹੈ।

ਇਨ੍ਹਾਂ ਨੂੰ ਪੁਲਿਸ ਦੁਆਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਨ੍ਹਾਂ ਦਾ ਰਿਮਾਂਡ ਹਾਸਲ ਕਰ ਕੇ ਮਾਮਲੇ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਰਾਤੋ ਰਾਤ ਅਮੀਰ ਹੋਣ ਦੇ ਚੱਕਰ ਵਿੱਚ ਇਹ ਗ਼ਲਤ ਰਸਤੇ ਤੇ ਚੱਲ ਪਏ। ਇਨ੍ਹਾਂ ਤੋਂ ਫੜੇ ਗਏ ਅਮਲ ਪਦਾਰਥ ਦੀ ਕੀਮਤ ਬਹੁਤ ਜ਼ਿਆਦਾ ਦੱਸੀ ਜਾਂਦੀ ਹੈ। ਇਸ ਅਮਲ ਪਦਾਰਥ ਦੀ ਵਜ੍ਹਾ ਕਾਰਨ ਹੁਣ ਤਕ ਕਿੰਨੀਆਂ ਹੀ ਜਾਨਾਂ ਜਾ ਚੁੱਕੀਆਂ ਹਨ। ਇਨ੍ਹਾਂ ਲੋਕਾਂ ਨੂੰ ਕਿਸੇ ਦੀ ਜਾਨ ਨਾਲ ਕੋਈ ਪਰਵਾਹ ਨਹੀਂ। ਉਨ੍ਹਾਂ ਦਾ ਉਦੇਸ਼ ਤਾਂ ਧਨ ਕਮਾਉਣਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ