ਕਿਡਨੀ ਦੀਆਂ ਬਿਮਾਰੀਆਂ ਦੂਰ ਕਰਨ ਲਈ ਇੱਕ ਵਾਰ ਜਰੂਰ ਪੜ੍ਹੋ

ਕਿਡਨੀ ਸਾਡੇ ਸਰੀਰ ਦਾ ਮੁੱਖ ਅੰਗ ਹੈ ਜੋ ਕਿ ਸਰੀਰ ਵਿੱਚੋਂ ਖ਼ੂਨ ਨੂੰ ਛਾਣ ਕੇ ਸਰੀਰ ਵਿਚ ਮੌਜੂਦ ਖਰਾਬ ਪਦਾਰਥ ਹੁੰਦੇ ਹਨ। ਉਨ੍ਹਾਂ ਨੂੰ ਬਾਹਰ ਕੱਢਦੀ ਹੈ। ਕਿਡਨੀ ਵਿੱਚ ਇਨਫੈਕਸ਼ਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਗੰਦਾ ਪਾਣੀ ਪੀ ਲੈਣਾ ਜਾਂ ਫਿਰ ਕੁਝ ਅਜਿਹਾ ਗੰਦਾ ਖਾਣਾ ਖਾ ਲੈਣਾ ਜਿਸ ਵਿੱਚ ਬੈਕਟੀਰੀਆ ਹੋਣ ਇਸ ਤੋਂ ਇਲਾਵਾ ਕਈ ਦਵਾਈਆਂ ਖਾਣ ਨਾਲ ਵੀ ਕਿਡਨੀ ਦੀ ਇਨਫੈਕਸ਼ਨ ਹੋ ਸਕਦੀ ਹੈ। ਗਲਤ ਖਾਣ ਪੀਣ ਦੇ ਕਾਰਨ ਕਈ ਵਾਰ ਬਲੈਡਰ ਇੰਫੈਕਸ਼ਨ ਅਤੇ ਯੂਰੀਨ ਬਾਹਰ ਕੱਢਣ ਵਾਲੀ ਟਿਊਬ ਵਿੱਚ ਇਨਫੈਕਸ਼ਨ ਵੀ ਹੋ ਸਕਦੀ ਹੈ।

ਜਦੋਂ ਸਾਡੀ ਕਿਡਨੀ ਵਿੱਚ ਇਨਫੈਕਸ਼ਨ ਇਸ ਤਰ੍ਹਾਂ ਦੇ ਸੰਕੇਤ ਦਿਖਾਈ ਦਿੰਦੇ ਹਨ ਜਿਵੇਂ ਕਿ ਜਲਦੀ ਪਿਸ਼ਾਬ ਆਉਣਾ, ਪਿਸ਼ਾਬ ਵਿੱਚੋਂ ਬਦਬੂ ਆਉਣੀ, ਕਮਰ ਦਰਦ ਹੋਣਾ, ਪਿਸ਼ਾਬ ਨਾਲ ਖੂਨ ਆਉਣਾ ਬੁਖ਼ਾਰ ਹੋ ਜਾਣਾ ਜਾਂ ਫਿਰ ਚੱਕਰ ਆਉਣੇ ਆਦਿ, ਜੇਕਰ ਤੁਹਾਡੇ ਨਾਲ ਇਸ ਤਰਾਂ ਹੋ ਰਿਹਾ ਤਾਂ ਤੁਸੀਂ  ਬੇਕਿੰਗ ਸੋਡੇ ਨੂੰ ਇੱਕ ਗਲਾਸ ਪਾਣੀ ਵਿਚ ਇੱਕ ਚੁਥਾਈ ਚਮਚ ਬੇਕਿੰਗ ਸੋਡਾ ਮਿਲਾ ਕੇ ਇਸ ਦਾ ਸੇਵਨ ਕਰੋ। ਇਸ ਦੇ ਨਾਲ ਸੇਵਨ ਕਰਨ ਨਾਲ ਤੁਹਾਡੀ ਕਿਡਨੀ ਇਨਫੈਕਸ਼ਨ ਹੋਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ।

ਇਸ ਦੇ ਨਾਲ ਨਾਲ ਇੱਕ ਕਟੋਰੀ ਦਹੀਂ ਜ਼ਰੂਰ ਖਾਓ, ਇਹ ਖਾਣ ਨਾਲ ਸਾਡੇ ਸਰੀਰ ਅੰਦਰ ਕਿਡਨੀ ਇਨਫੈਕਸ਼ਨ ਹੋਣ ਦਾ ਖਤਰਾ ਘਟ ਜਾਂਦਾ ਹੈ। ਦਿਨ ਵਿੱਚ 2 ਵਾਰ ਤੁਸੀਂ ਇਕ ਕਟੋਰੀ ਦਹੀਂ ਦਾ ਸੇਵਨ ਜਰੂਰ ਕਰੋ। ਇਸ ਦੇ ਨਾਲ ਨਾਲ ਦਿਨ ਚ 1-12 ਪਾਣੀ ਪੀਓ ਅਤੇ ਇਕ ਗਲਾਸ ਨਿੰਬੂ ਪਾਣੀ ਦਾ ਸੇਵਨ ਵੀ ਜ਼ਰੂਰ ਕਰੋ। ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟ ਕਿਡਨੀ ਦੀ ਇਨਫੈਕਸ਼ਨ ਨੂੰ ਦੂਰ ਕਰਦੇ ਹਨ। ਕਿਡਨੀ ਦੀ ਇਨਫੈਕਸ਼ਨ ਹੋਣ ਤੇ ਸਵੇਰੇ ਖਾਲੀ ਪੇਟ ਐਲੋਵੇਰਾ ਦਾ ਜੂਸ ਪੀਣਾ ਚਾਹੀਦਾ ਹੈ।

ਰੋਜ਼ਾਨਾ ਖਾਲੀ ਪੇਟ ਲਸਣ ਦੀਆਂ 2-3 ਕਲੀਆਂ ਚਬਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਵਿੱਚ ਐਂਟੀ ਬੈਕਟੀਰੀਅਲ ਐਂਟੀ ਇਨਫਲਾਮੈਂਟਰੀ ਐਂਟੀ ਫੰਗਲ ਅਤੇ ਹੋਰ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਜੋ ਕਿ ਕਿਡਨੀ ਦੀ ਇਨਫੈਕਸ਼ਨ ਨੂੰ ਬਹੁਤ ਜਲਦ ਹੀ ਠੀਕ ਕਰ ਦਿੰਦੇ ਹਨ। ਇਸ ਦੇ ਨਾਲ ਨਾਲ ਤੁਸੀਂ ਆਪਣੀ ਡਾਈਟ ਵਿਚ ਹਲਦੀ ਦਾ ਸੇਵਨ ਵੀ ਜ਼ਰੂਰ ਕਰੋ। ਹਲਦੀ ਵਿੱਚ ਮੌਜੂਦ ਐਂਟੀ ਫੰਗਲ ਐਂਟੀ ਬੈਕਟੀਰੀਅਲ ਗੁਣ ਸਾਡੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਦੇ ਹਨ ਅਤੇ ਕਿਡਨੀ ਦੀ ਇਨਫੈਕਸ਼ਨ ਹੋਣ ਦਾ ਖਤਰਾ ਵੀ ਬਿਲਕੁਲ ਘਟਾ ਦਿੰਦੇ ਹਨ।