ਕਿਸੇ ਦੀ ਜਾਨ ਲੈਣਾ ਇਨ੍ਹਾਂ ਲਈ ਚੁਟਕੀ ਦਾ ਕੰਮ, ਕਾਰਨਾਮੇ ਦੇਖ ਪੁਲੀਸ ਦੇ ਵੀ ਉੱਡ ਗਏ ਹੋਸ਼

ਫਤਹਿਗੜ੍ਹ ਸਾਹਿਬ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸਾਮਾਨ ਝਪਟਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਭੱਜੇ ਜਾਂਦੇ 2 ਨੌਜਵਾਨ ਪੁਲਿਸ ਦੇ ਅੜਿੱਕੇ ਆ ਗਏ। ਪੁੱਛ ਗਿੱਛ ਦੌਰਾਨ ਇਨ੍ਹਾਂ ਤੋਂ ਜੋ ਖੁਲਾਸੇ ਹੋਏ ਉਸ ਨੇ ਸਭ ਨੂੰ ਸੋਚੀਂ ਪਾ ਦਿੱਤਾ। ਸੀਨੀਅਰ ਮਹਿਲਾ ਪੁਲਿਸ ਅਧਿਕਾਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਹੈ ਕਿ ਥਾਣਾ ਫਤਿਹਗਡ਼੍ਹ ਸਾਹਿਬ ਦੀ ਪੁਲਿਸ ਨੇ 23 ਜੂਨ ਨੂੰ ਦੇਰ ਰਾਤ ਇਕ ਮਾਮਲਾ ਦਰਜ ਕੀਤਾ ਸੀ। 2 ਨੌਜਵਾਨਾਂ ਨੂੰ ਕਿਸੇ ਦਾ ਸਾਮਾਨ ਝਪਟ ਕੇ ਭੱਜੇ ਜਾਂਦਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ।

ਇਨ੍ਹਾਂ ਤੋਂ ਇੱਕ ਮੋਬਾਈਲ ਮਿਲਿਆ ਸੀ। ਪੁੱਛ ਗਿੱਛ ਦੌਰਾਨ ਪਤਾ ਲੱਗਾ ਕਿ ਜੋ 23 ਅਤੇ 24 ਮਈ ਦੀ ਵਿਚਕਾਰਲੀ ਰਾਤ ਫਤਹਿਗੜ੍ਹ ਸਾਹਿਬ ਵਿਖੇ ਬਬਲੀ ਨਾਮ ਦੇ ਮੋਚੀ ਦੀ ਜਾਨ ਲੈ ਲਈ ਗਈ ਸੀ, ਉਹ ਵੀ ਇਨ੍ਹਾਂ ਦਾ ਹੀ ਕੰਮ ਸੀ। ਮੋਚੀ ਦੇ ਖੋਖੇ ਵਿੱਚੋਂ ਕੁਝ ਸਾਮਾਨ ਚੋ ਰੀ ਹੋਇਆ ਸੀ। ਉਸ ਦੇ ਗਲੇ ਵਿਚ ਪਰਨਾ ਪਾਇਆ ਗਿਆ ਸੀ। ਉਸ ਸਮੇਂ ਪੁਲਿਸ ਨੇ ਫਿੰਗਰ ਪ੍ਰਿੰਟਸ ਲਏ ਸਨ। ਇਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਕਿਸੇ ਗੱਲੋਂ ਮੋਚੀ ਨਾਲ ਬਹਸ ਹੋ ਗਈ ਸੀ।

ਸੀਨੀਅਰ ਮਹਿਲਾ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਦੀ ਪਛਾਣ ਸਤਪਾਲ ਉਰਫ ਕਾਲਾ ਵਾਸੀ ਸੰਗਰੂਰ ਅਤੇ ਸੋਨੂ ਉਰਫ ਗੁੱਜਰ ਵਾਸੀ ਹਰਦੋਈ ਵਜੋਂ ਹੋਈ ਹੈ। ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਹੋਰ ਵੀ ਕਈ ਵਿਅਕਤੀਆਂ ਦੀ ਜਾਨ ਲਈ ਹੈ। ਇਨ੍ਹਾਂ ਨੇ ਮੰਨਿਆ ਹੈ ਕਿ 2016 ਵਿੱਚ ਰੇਲਵੇ ਸਟੇਸ਼ਨ ਸਰਹਿੰਦ ਵਿਖੇ ਟੁਆਇਲਟ ਵਿੱਚ ਇਕ ਵਿਅਕਤੀ ਦੀ ਜਾਨ ਲੈ ਲਈ ਗਈ ਸੀ। ਇਸ ਤੋਂ ਬਿਨਾਂ ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਵਿੱਚ ਵੀ ਅਜਿਹਾ ਹੀ ਕਾਰਾ ਕਰ ਚੁੱਕੇ ਹਨ।

ਇਹ ਲੋਕ ਬਿਨਾਂ ਕਿਸੇ ਖ਼ਾਸ ਵਜ੍ਹਾ ਦੇ ਹੀ ਵਿਅਕਤੀ ਦੀ ਜਾਨ ਲੈ ਲੈਂਦੇ ਸਨ। ਸੀਨੀਅਰ ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਪਰੋਕਤ ਜਾਨ ਲੈਣ ਦੇ ਮਾਮਲਿਆਂ ਤੋਂ ਬਿਨਾਂ ਇਨ੍ਹਾਂ ਤੇ ਅਕਸਾਈਜ਼ ਨਾਲ ਸਬੰਧਤ ਮਾਮਲੇ ਵੀ ਦਰਜ ਹਨ। ਪੁਲਿਸ ਵੱਲੋਂ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋ ਸਕਣ। ਇਨ੍ਹਾਂ ਵਿਅਕਤੀਆਂ ਦਾ ਫੜਿਆ ਜਾਣਾ ਪੁਲੀਸ ਦੀ ਇਕ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।