ਕੀ ਆਉਣ ਵਾਲੇ 5 ਸਾਲਾਂ ਵਿਚ ਮੁਲਕ ਚੋਂ ਖਤਮ ਜੋ ਜਾਵੇਗਾ ਪੈਟਰੋਲ

ਆਉਣ ਵਾਲੇ ਸਮੇਂ ਵਿੱਚ ਨਵੀਂ ਦਿੱਲੀ ਵਿੱਚ ਪੈਟਰੋਲ ਤੇ ਪਾਬੰਦੀ ਲੱਗ ਸਕਦੀ ਹੈ। ਇਸ ਗੱਲ ਤੇ ਯਕੀਨ ਕਰਨਾ ਔਖਾ ਹੈ ਪਰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਦਾਅਵਾ ਹੈ ਕਿ ਆਉਣ ਵਾਲੇ 5 ਸਾਲਾਂ ਵਿੱਚ ਪੈਟਰੋਲ ਤੇ ਪਾਬੰਦੀ ਲੱਗ ਜਾਵੇਗੀ ਅਤੇ ਪੈਟਰੋਲ ਦੀ ਲੋੜ ਵੀ ਨਹੀਂ ਰਹੇਗੀ। ਮਿਲੀ ਅਨੁਸਾਰ ਵੀਰਵਾਰ ਨੂੰ ਅਕੋਲਾ ਵਿਚ ਡਾ. ਪੰਜਾਬ ਰਾਓ ਦੇਸ਼ਮੁਖ ਐਗਰੀਕਲਚਰਲ ਯੂਨੀਵਰਸਿਟੀ ਦੇ 36ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਦਾਅਵਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਪੈਟਰੋਲ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।

ਇਸ ਸਮਾਰੋਹ ਮੌਕੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਿਤਿਨ ਗਡਕਰੀ ਨੂੰ ” ਡਾਕਟਰ ਆਫ ਸਾਇੰਸ ” ਦੀ ਡਿਗਰੀ ਵੀ ਦਿੱਤੀ ਗਈ। ਕੇਂਦਰੀ ਮੰਤਰੀ ਗਡਕਰੀ ਦਾ ਕਹਿਣਾ ਹੈ ਕਿ ਹੁਣ ਵਿਦਰਭ ਵਿੱਚ ਬਣੇ ਬਾਇਓ-ਇਥਾਨੋਲ ਦੀ ਵਰਤੋਂ ਵਾਹਨ ਵਿੱਚ ਕੀਤੀ ਜਾ ਰਹੀ ਹੈ। ਖੂਹ ਦੇ ਪਾਣੀ ਤੋਂ ਗ੍ਰੀਨ ਹਾਇਡਰੋਜਨ ਬਣਾਈ ਜਾ ਸਕਦੀ ਹੈ ਅਤੇ ਇਸ ਨੂੰ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਸਕਦਾ ਹੈ। ਜਿਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਫਸਲਾਂ ਉਗਾਉਣ ਨਾਲ ਕਿਸਾਨਾਂ ਦਾ ਭਵਿੱਖ ਉਜਵਲ ਨਹੀਂ ਹੋ ਸਕਦਾ। ਇਸ ਕਰਕੇ ਕਿਸਾਨਾ ਹੁਣ ਅੰਨਦਾਤਾ ਦੇ ਨਾਲ ਨਾਲ ਉਰਜਾ ਦਾਨੀ ਬਣਨ ਦੀ ਲੋੜ ਹੈ।

ਮਿਲੀ ਜਾਣਕਾਰੀ ਮੁਤਾਬਿਕ ਗਡਕਰੀ ਅਨੁਸਾਰ ਇਥੇਨੋਲ ਦੇ ਫੈਸਲੇ ਨਾਲ ਦੇਸ਼ ਨੂੰ 20,000 ਕਰੋੜ ਰੁਪਏ ਦੀ ਬੱਚਤ ਹੋਈ ਹੈ। ਆਉਣ ਵਾਲੇ ਸਮੇਂ ਵਿੱਚ 2 ਪਹੀਆ ਅਤੇ 4 ਪਹਿਆ ਵਾਹਨ ਹਾਈਡਰੋਜਨ, ਇਥੇਨੋਲ ਅਤੇ ਸੀਐਨਜੀ ਗੈਸ ਨਾਲ ਚੱਲਣਗੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਦਰਭ ਤੋਂ ਬੰਗਲਾਦੇਸ਼ ਨੂੰ ਕਪਾਹ ਨਿਰਯਾਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਮੁਹਿੰਮ ਲਈ ਯੂਨੀਵਰਸਿਟੀਆਂ ਦੇ ਸਹਿਯੋਗ ਦੀ ਲੋੜ ਹੈ।