ਕੁੜਤੇ ਪਜਾਮੇ ਪਿੱਛੇ ਹੋ ਗਿਆ ਇੰਨਾ ਵੱਡਾ ਕਾਂਡ, ਸਾਰਾ ਮਾਮਲਾ ਹੋਇਆ ਸੀ.ਸੀ.ਟੀ.ਵੀ ਕੈਮਰੇ ਚ ਕੈਦ

ਕਈ ਵਾਰ ਨੌਜਵਾਨ ਮਾਮੂਲੀ ਗੱਲ ਪਿੱਛੇ ਉਲਝ ਜਾਂਦੇ ਹਨ। ਆਪੇ ਤੋਂ ਬਾਹਰ ਹੋ ਕੇ ਉਹ ਅਜਿਹੀ ਹਰਕਤ ਕਰ ਬੈਠਦੇ ਹਨ ਕਿ ਉਹ ਖੁਦ ਹੀ ਚੱਕਰ ਵਿਚ ਫਸ ਜਾਂਦੇ ਹਨ। ਦਸੂਹਾ ਵਿੱਚ ਸਨੀ ਕੁਮਾਰ ਨਾਮ ਦਾ ਨੌਜਵਾਨ ਕੁੜਤਾ ਪਜਾਮਾ ਖ਼ਰਾਬ ਹੋ ਜਾਣ ਕਾਰਨ ਦੁਕਾਨਦਾਰ ਨਾਲ ਉਲਝ ਗਿਆ। ਉਸ ਨੇ ਪ ਸ ਤੋ ਲ ਚਲਾ ਦਿੱਤਾ। ਪੁਲਿਸ ਨੇ ਸੰਨੀ ਕੁਮਾਰ ਅਤੇ ਉਸ ਦੇ ਸਾਥੀਆਂ ਤੇ ਮਾਮਲਾ ਦਰਜ ਕਰ ਲਿਆ ਹੈ। ਇਹ ਨੌਜਵਾਨ ਅਜੇ ਪੁਲਿਸ ਦੀ ਪਕੜ ਵਿੱਚ ਨਹੀਂ ਆਏ। ਦੁਕਾਨਦਾਰ ਨੇ ਜਾਣਕਾਰੀ ਦਿੱਤੀ ਹੈ

ਕਿ ਸਨੀ ਨੇ ਉਨ੍ਹਾਂ ਦੀ ਦੁਕਾਨ ਤੋਂ ਕੁੜਤਾ ਪਜਾਮਾ ਬਣਵਾਇਆ ਸੀ। 3-4 ਦਿਨਾਂ ਬਾਅਦ ਸਨੀ ਦੁਬਾਰਾ ਆਪਣੇ 2 ਸਾਥੀਆਂ ਸਮੇਤ ਦੁਕਾਨ ਤੇ ਆਇਆ ਅਤੇ ਕੁੜਤਾ ਪਜਾਮਾ ਖ਼ਰਾਬ ਹੋ ਜਾਣ ਦੀ ਗੱਲ ਆਖੀ। ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਨੀ ਨੂੰ ਸਮਝਾਇਆ ਕਿ ਉਹ ਕੁੜਤਾ ਪਜਾਮਾਂ ਦੁਬਾਰਾ ਬਣਵਾ ਲਵੇ ਜਾਂ ਉਹ ਪਹਿਲੇ ਕੁੜਤੇ ਪਜਾਮੇ ਦੇ ਪੈਸੇ ਨਾ ਦੇਵੇ। ਉਹ ਖ਼ੁਦ ਕੁੜਤਾ ਪਜਾਮਾ ਰੱਖ ਲੈਣਗੇ। ਦੁਕਾਨਦਾਰ ਦੇ ਦੱਸਣ ਮੁਤਾਬਕ ਸਨੀ ਆਪੇ ਤੋਂ ਬਾਹਰ ਹੋ ਗਿਆ। ਬਹਿਸਦਾ ਹੋਇਆ ਉਹ ਮੰਦਾ ਬੋਲਣ ਲੱਗਾ ਅਤੇ ਦੁਕਾਨ ਤੋਂ ਬਾਹਰ ਆ ਗਿਆ।

ਬਾਹਰ ਆ ਕੇ ਉਹ ਪ ਸ ਤੋ ਲ ਚਲਾਉਣ ਲੱਗਾ। ਉਨ੍ਹਾਂ ਨੇ ਫੜ ਕੇ ਉਸ ਦਾ ਹੱਥ ਅਸਮਾਨ ਵੱਲ ਨੂੰ ਕਰ ਦਿੱਤਾ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ। ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਦੁਕਾਨਦਾਰ ਨੇ ਦੱਸਿਆ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸਨੀ ਦਾਲੋਵਾਲ ਦਾ ਰਹਿਣ ਵਾਲਾ ਹੈ। ਦੁਕਾਨਦਾਰ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਪਠਾਨਕੋਟ ਹਾਈਵੇ ਉੱਤੇ ਦਸੂਹਾ ਵਿਖੇ ‘ਮੁਕਤਸਰੀ ਕੁੜਤਾ ਪਜਾਮਾ’ ਨਾਮ ਦੀ ਦੁਕਾਨ ਦੇ ਮਾਲਕ ਗੁਰਨਾਮ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਹੈ

ਕਿ ਪ੍ਰਾਪਰਟੀ ਡੀਲਰੀ ਦਾ ਕੰਮ ਕਰਨ ਵਾਲਾ ਸਨੀ ਨਾਮ ਦਾ ਮੁੰਡਾ ਅਤੇ ਉਸ ਦੇ 2 ਹੋਰ ਸਾਥੀ ਉਨ੍ਹਾਂ ਦੀ ਦੁਕਾਨ ਤੇ ਆ ਕੇ ਕੁੜਤਾ ਪਜਾਮਾ ਠੀਕ ਨਾ ਸਿਉੰਤਾ ਜਾਣ ਨੂੰ ਲੈ ਕੇ ਬਹਿਸ ਕਰਨ ਲੱਗੇ। ਬਹਿਸਦੇ ਹੋਏ ਇਹ ਬਾਹਰ ਆਏ ਅਤੇ ਸਨੀ ਪ ਸ ਤੋ ਲ ਚਲਾਉਣ ਲੱਗਾ। ਜਿਸ ਨੂੰ ਦੇਖ ਕੇ ਲੋਕ ਭੱਜ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੁਕਾਨਦਾਰ ਗੁਰਨਾਮ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਸਨੀ ਅਤੇ ਉਸ ਦੇ ਸਾਥੀਆਂ ਤੇ ਧਾਰਾ 307 ਅਤੇ ਹੋਰ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਨੂੰ ਫੜ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਹੇਠਾ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ