ਕੁੜੀਆਂ ਦੀ ਆਈਡੀ ਬਣਾਕੇ ਮੁੰਡਿਆਂ ਨੂੰ ਬਣਾਉਂਦੇ ਸੀ ਸ਼ਿਕਾਰ, ਦੇਖੋ ਤੁਹਾਨੂੰ ਵੀ ਤਾਂ ਨਹੀਂ ਆਈ ਫਰੈਂਡ ਰਿਕਵੈਸਟ

ਸ਼ਾ-ਤ-ਰ ਵਿਅਕਤੀਆਂ ਨੇ ਲੋਕਾਂ ਕੋਲੋਂ ਪੈਸੇ ਹਥਿਆਉਣ ਦੇ ਨਵੇਂ ਨਵੇਂ ਤਰੀਕੇ ਲੱਭ ਰਹੇ ਹਨ। ਆਮ ਆਦਮੀ ਇਨ੍ਹਾਂ ਦੀ ਚਾਲ ਨੂੰ ਸਮਝ ਵੀ ਨਹੀਂ ਸਕਦਾ। ਇਸ ਰਾਹੀਂ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੇ ਹਨ। ਮਾਮਲਾ ਅਬੋਹਰ ਦਾ ਹੈ, ਜਿੱਥੇ ਪੁਲਿਸ ਨੇ 2 ਨੌਜਵਾਨ ਬਲਜੀਤ ਸਿੰਘ ਜੀਤਾ ਪੁੱਤਰ ਰਾਜ ਸਿੰਘ ਅਤੇ ਸਖਦੇਵ ਸਿੰਘ ਉਰਫ਼ ਜੌਨੀ ਪੁੱਤਰ ਰੇਸ਼ਮ ਸਿੰਘ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਾਰਨਾਮੇ ਸੁਣ ਕੇ ਹਰ ਕੋਈ ਦੰਦਾਂ ਹੇਠ ਉਂਗਲਾਂ ਦਬਾ ਲੈਂਦਾ ਹੈ।

ਅਸਲ ਵਿੱਚ ਇਨ੍ਹਾਂ ਨੇ ਆਪਣੇ ਮੋਬਾਇਲ ਵਿਚ ਲੋਕੈੰਟੋ ਐਪ ਲੋਡ ਕੀਤੀ ਹੋਈ ਸੀ। ਇਹ ਕੁੜੀਆਂ ਦੇ ਨਾਮ ਤੇ ਜੀਮੇਲ ਆਈਡੀ ਬਣਾ ਕੇ ਬੰਦਿਆਂ ਨਾਲ ਸੰਪਰਕ ਕਰਦੇ ਸਨ। ਇਨ੍ਹਾਂ ਦੁਆਰਾ ਬੰਦਿਆਂ ਨਾਲ ਚੈਟਿੰਗ ਕੀਤੀ ਜਾਂਦੀ ਸੀ। ਜਦੋਂ ਵਿਅਕਤੀ ਇਨ੍ਹਾਂ ਦੇ ਜਾਲ ਵਿੱਚ ਫਸ ਜਾਂਦਾ ਸੀ ਤਾਂ ਇਹ ਲੋਕ ਇਨ੍ਹਾਂ ਦੀਆਂ ਵੀਡੀਓਜ਼ ਇਨ੍ਹਾਂ ਨੂੰ ਭੇਜ ਕੇ ਇਨ੍ਹਾਂ ਤੋਂ ਪੈਸੇ ਮੰਗਦੇ ਸਨ। ਇਹ ਬੰਦਿਆਂ ਨੂੰ ਕਹਿੰਦੇ ਸਨ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਇਹ ਵੀਡੀਓਜ਼ ਵਾਇਰਲ ਕਰ ਦਿੱਤੀਆਂ ਜਾਣਗੀਆਂ।

ਇਸ ਤਰ੍ਹਾਂ ਇਹ ਗੂਗਲ ਪੇ ਰਾਹੀਂ ਆਪਣੇ ਖਾਤੇ ਵਿੱਚ ਪੈਸੇ ਪਵਾ ਲੈਂਦੇ ਸਨ। ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਇਨ੍ਹਾਂ ਦੀਆਂ ਚਾਲਾਂ ਦਾ ਪਰਦਾਫ਼ਾਸ਼ ਕੀਤਾ ਹੈ। ਇਨ੍ਹਾਂ ਤੇ ਮਾਮਲਾ ਦਰਜ ਹੋ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਇਨ੍ਹਾਂ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾਵੇਗੀ ਜੇ ਇਨ੍ਹਾਂ ਨੇ ਹੁਣ ਤਕ ਕਿੰਨੀਆਂ ਕਾਰਵਾਈਆਂ ਵਿਚ ਹਿੱਸਾ ਲਿਆ ਹੈ ਅਤੇ ਕਿੰਨੇ ਪੈਸੇ ਹੜੱਪੇ ਹਨ।