ਕੈਨੇਡਾ ਤੋਂ ਪਿੰਡ ਆਇਆ ਨੌਜਵਾਨ, ਅੱਗੇ ਮੁੰਡੇ ਚੱਕੀ ਬੈਠੇ ਸੀ ਟਾਈਮ

ਤਰਨਤਾਰਨ ਦੇ ਸਭਾਵਾ ਪਿੰਡ ਦਾ ਇੱਕ ਪਰਿਵਾਰ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ। ਇਸ ਪਰਿਵਾਰ ਨੂੰ ਸ਼ਿ ਕ ਵਾ ਹੈ ਕਿ ਪੁਲਿਸ ਨਾ ਤਾਂ ਕੋਈ ਕਾਰਵਾਈ ਕਰ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਜਾਣਕਾਰੀ ਦੇ ਰਹੀ ਹੈ। ਅਸਲ ਵਿਚ ਇਸ ਪਰਿਵਾਰ ਦਾ ਨੌਜਵਾਨ ਪੁੱਤਰ ਜਤਿੰਦਰ ਸਿੰਘ ਅਜੇ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ। ਸੁਰਿੰਦਰ ਸਿੰਘ ਬੱਬੂ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਮੈਂਬਰ ਦੀ ਕਿਸੇ ਨੇ ਰਾਤ 12 ਵਜੇ ਜਾਨ ਲੈ ਲਈ ਹੈ।

12 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦਾ ਕੋਈ ਸੀਨੀਅਰ ਅਫਸਰ ਉਨ੍ਹਾਂ ਨੂੰ ਨਹੀਂ ਮਿਲਿਆ। ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸੁਰਿੰਦਰ ਸਿੰਘ ਬੱਬੂ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਸ਼ਿ ਕ ਵਾ ਹੈ ਕਿ ਪੁਲਿਸ ਉਨ੍ਹਾਂ ਨੂੰ ਨਹੀਂ ਦੱਸ ਰਹੀ ਕਿ ਘਟਨਾ ਕਿੱਥੇ ਅਤੇ ਕਿਵੇਂ ਵਾਪਰੀ ਹੈ? ਮ੍ਰਿਤਕ ਜਤਿੰਦਰ ਸਿੰਘ ਨੂੰ ਕੈਨੇਡਾ ਦੀ ਪੀ ਆਰ ਮਿਲ ਗਈ ਸੀ। ਸੁਰਿੰਦਰ ਸਿੰਘ ਬੱਬੂ ਦਾ ਕਹਿਣਾ ਹੈ ਕਿ ਪੁਲਿਸ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਕੁਝ ਬੰਦੇ ਫੜੇ ਹਨ ਪਰ ਪਰਿਵਾਰ ਨਹੀਂ ਜਾਣਦਾ ਕਿ ਫੜੇ ਗਏ ਵਿਅਕਤੀ ਕੌਣ ਹਨ?

ਉਨ੍ਹਾਂ ਦੇ ਬਿਆਨ ਕੀ ਹਨ? ਪੁਲਿਸ ਉਨ੍ਹਾਂ ਨੂੰ ਕੁਝ ਦੱਸ ਕਿਉਂ ਨਹੀਂ ਰਹੀ? ਸੁਰਿੰਦਰ ਸਿੰਘ ਬੱਬੂ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਜਤਿੰਦਰ ਸਿੰਘ ਆਪਣੇ ਦੋਸਤਾਂ ਨਾਲ ਰਾਤ ਸਮੇਂ ਬਾਜ਼ਾਰ ਵਿਚ ਘੁੰਮਣ ਆਇਆ ਸੀ। ਇਸ ਦੌਰਾਨ ਹੀ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਹੈ। ਮ੍ਰਿਤਕ ਦਾ ਅਜੇ ਵਿਆਹ ਨਹੀਂ ਸੀ ਹੋਇਆ। ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਹੈ ਕਿ ਜਤਿੰਦਰ ਸਿੰਘ ਕਨੇਡਾ ਤੋਂ ਅਜੇ 8 ਦਿਨ ਪਹਿਲਾਂ ਹੀ ਆਇਆ ਸੀ।

ਉਹ ਆਪਣੇ ਯਾਰਾਂ ਦੋਸਤਾਂ ਸਮੇਤ ਘੁੰਮਣ ਆਇਆ ਸੀ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਇਸ ਘਟਨਾ ਲਈ ਮਿ੍ਤਕ ਦੇ ਦੋਸਤ ਹੀ ਜ਼ਿੰਮੇਵਾਰ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ