ਕੋਲਡ ਡਰਿੰਕ ਪੀਣ ਵਾਲੇ ਜ਼ਰੂਰ ਪੜ੍ਹ ਲਓ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

ਗਰਮੀ ਦਾ ਮੌਸਮ ਚੱਲ ਰਿਹਾ ਹੈ। ਗਰਮੀ ਦੇ ਮੌਸਮ ਵਿੱਚ ਕੋਲਡਡ੍ਰਿੰਗ ਅਸੀਂ ਆਮ ਹੀ ਪੀਂਦੇ ਹੁੰਦੇ ਰਹਿੰਦੇ ਹਾਂ। ਕਈ ਵਾਰ ਅਸੀਂ ਕਿਸੇ ਪਾਰਟੀ ਤੇ ਜਾਂ ਫਿਰ ਕਈ ਵਾਰ ਅਸੀਂ ਆਪਣੇ ਦੋਸਤਾਂ ਨਾਲ ਮਿਲ ਕੇ ਕੋਲਡ ਡਰਿੰਕ ਦਾ ਸੇਵਨ ਕਰਦੇ ਹਾਂ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੋਲਡ ਡਰਿੰਕ ਪੀਣ ਤੋਂ 45 ਮਿੰਟ ਬਾਅਦ ਹੀ ਸਾਡੇ ਸਰੀਰ ਵਿਚ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਹਨ। ਕੋਲਡ ਡਰਿੰਕ ਪੀਣ ਤੋਂ ਦਸ ਮਿੰਟ ਬਾਅਦ ਹੀ ਸਾਡੇ ਸਰੀਰ ਵਿਚ 10 ਚਮਚ ਦੇ ਬਰਾਬਰ ਸ਼ੂਗਰ ਚਲੇ ਜਾਂਦੀ ਹੈ। ਜੇਕਰ ਅਸੀਂ ਦਸ ਚਮਚ ਚੀਨੀ ਦੇ ਖਾਈਏ ਹੋ ਸਕਦਾ ਹੈ ਸਾਡਾ ਪੇਟ ਖਰਾਬ ਹੋ ਜਾਵੇ

ਅਤੇ ਉਲਟੀਆਂ ਲੱਗ ਜਾਣਾ ਪਰ ਕੋਲਡ ਡਰਿੰਕ ਪੀਣ ਨਾਲ ਏਦਾਂ ਕੁਝ ਵੀ ਨਹੀਂ ਹੁੰਦਾ ਕਿਉਂਕਿ ਇਸ ਵਿਚ ਫਾਸਟ ਫੋਰਸ ਐਸਿਡ ਦਾ ਹੈ। ਸਰੀਰ ਵਿੱਚ ਜ਼ਿਆਦਾ ਮਾਤਰਾ ਵਿਚ ਖੰਡ ਅੰਦਰ ਜਾਣ ਕਾਰਨ ਸਾਡਾ ਲਿਵਰ ਤੇ ਫੈਟ ਜਮ੍ਹਾ ਹੁੰਦੀ ਹੈ। ਜਿਸ ਦੇ ਨਾਲ ਤੁਸੀਂ ਹੌਲੀ ਹੌਲੀ ਚਿੜਚਿੜੇ ਅਤੇ ਸੁਸਤ ਹੋਣ ਲੱਗ ਜਾਂਦੇ ਹੋ। ਤੁਹਾਡੀ ਹਾਲਤ ਖ਼ਰਾਬ ਹੋ ਜਾਂਦੀ ਹੈ।ਰੋਜ਼ਾਨਾ ਕੋਲਡ ਡਰਿੰਕ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਇਸ ਦੇ ਨਾਲ ਹੀ ਦੰਦ ਅਤੇ ਹੱਡੀਆਂ ਵੀ ਕਮਜ਼ੋਰ ਹੁੰਦੇ ਹਨ।

ਕੋਲਡ ਡਰਿੰਕ ਜ਼ਿਆਦਾ ਪੀਣ ਨਾਲ ਮੋਟਾਪਾ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਹੋਣ ਦੇ ਖ਼ਤਰੇ ਵਧ ਜਾਂਦੇ ਹਨ। ਇਕ ਕੈਨ ਕੋਲਡ ਡਰਿੰਕ 400 ਕੈਲੋਰੀ ਪੈਦਾ ਕਰਦਾ ਹੈ। ਰੋਜ਼ਾਨਾ ਕੋਲਡ ਡਰਿੰਕ ਪੀਣ ਨਾਲ ਫੈਟੀ ਲਿਵਰ ਹੋਣ ਦੀ ਬਿਮਾਰੀ ਦਾ ਖਤਰਾ ਵਧ ਜਾਂਦਾ ਹੈ। ਕੋਲਡ ਡਰਿੰਕ ਨਾਲ ਚਿਪਸ ਕਦੇ ਵੀ ਨਹੀਂ ਖਾਣੇ ਚਾਹੀਦੇ। ਇਸ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਇਸ ਲਈ ਕੋਲਡ ਡਰਿੰਕ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਤੰਦਰੁਸਤ ਰਹੀਏ।