ਕੌਣ ਕਰ ਗਿਆ 70 ਸਾਲਾ ਬਜ਼ੁਰਗ ਨਾਲ ਇੰਨਾ ਮਾੜਾ ਕੰਮ, ਦੁਕਾਨ ਚੋਂ ਮਿਲੀ ਬਜ਼ੁਰਗ ਦੀ ਲਾਸ਼

ਫਗਵਾੜਾ ਵਿਖੇ 70 ਸਾਲ ਦੇ ਇੱਕ ਬਜ਼ੁਰਗ ਦੁਕਾਨਦਾਰ ਦੀ ਜਾਨ ਜਾਣ ਦਾ ਮਾਮਲਾ ਭੇਤ ਬਣਿਆ ਹੋਇਆ ਹੈ। ਦੁਕਾਨਦਾਰ ਕ੍ਰਿਸ਼ਨ ਕੁਮਾਰ ਭੱਲਾ ਦੀ ਮ੍ਰਿਤਕ ਦੇਹ ਦੁਕਾਨ ਵਿੱਚੋਂ ਹੀ ਮਿਲੀ ਹੈ। ਉਸ ਦੀ ਗਰਦਨ ਉਤੇ ਤਿੱਖੀ ਚੀਜ਼ ਦੇ ਨਿਸ਼ਾਨ ਦੱਸੇ ਜਾਂਦੇ ਹਨ। ਪੁਲਿਸ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕ ਦੇ ਜਵਾਈ ਅੰਕੁਸ਼ ਚੱਢਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ 5 ਵਜੇ ਲੁਧਿਆਣਾ ਤੋਂ ਵਾਪਸ ਆਏ। ਉਨ੍ਹਾਂ ਨੇ ਆਪਣੇ ਸਹੁਰੇ ਨਾਲ ਕਿਤੇ ਜਾਣਾ ਸੀ।

ਜਿਸ ਕਰਕੇ ਉਨ੍ਹਾਂ ਨੂੰ 4-45 ਵਜੇ ਤੋਂ ਫੋਨ ਕਰ ਰਹੇ ਸੀ ਪਰ ਉਹ ਫੋਨ ਨਹੀਂ ਸੀ ਸੁਣ ਰਹੇ। ਉਨ੍ਹਾਂ ਨੇ ਆਪਣੀ ਪਤਨੀ ਤੋਂ ਆਪਣੀ ਸੱਸ ਨੂੰ ਫੋਨ ਕਰਵਾਇਆ ਪਰ ਕ੍ਰਿਸ਼ਨ ਕੁਮਾਰ ਨੇ ਉਨ੍ਹਾਂ ਦੀ ਸੱਸ ਦਾ ਫੋਨ ਵੀ ਨਹੀਂ ਚੁੱਕਿਆ। ਅੰਕੁਸ਼ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਚਾਚੇ ਨੂੰ ਫੋਨ ਕੀਤਾ। ਉਨ੍ਹਾਂ ਨੇ ਜਾ ਕੇ ਦੁਕਾਨ ਤੇ ਦੇਖਿਆ ਕਿ ਕ੍ਰਿਸ਼ਨ ਕੁਮਾਰ ਮ੍ਰਿਤਕ ਹਾਲਤ ਵਿੱਚ ਡਿੱਗੇ ਪਏ ਸੀ। ਅੰਕੁਸ਼ ਕੁਮਾਰ ਦੇ ਦੱਸਣ ਮੁਤਾਬਕ ਉਹ ਨਹੀਂ ਜਾਣਦੇ ਕਿ ਦੁਕਾਨ ਵਿੱਚੋਂ ਕੀ ਕੁਝ ਗਾਇਬ ਹੋਇਆ ਹੈ?

ਉਨ੍ਹਾਂ ਨੂੰ ਦੁਕਾਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ। ਕ੍ਰਿਸ਼ਨ ਕੁਮਾਰ ਜ਼ਿਆਦਾਤਰ ਰਕਮ ਆਪਣੀ ਜੇਬ ਵਿੱਚ ਹੀ ਰੱਖਦੇ ਸੀ। ਉਹ ਗੱਲੇ ਵਿੱਚ ਪੈਸੇ ਘੱਟ ਰੱਖਦੇ ਸੀ। ਅੰਕੁਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲਿਸ ਨੂੰ 5 ਵਜੇ ਮਾਮਲੇ ਦੀ ਇਤਲਾਹ ਮਿਲੀ ਸੀ। ਕਿਸੇ ਨੇ 70 ਸਾਲਾ ਬਜ਼ੁਰਗ ਕ੍ਰਿਸ਼ਨ ਕੁਮਾਰ ਭੱਲਾ ਦੀ ਜਾਨ ਲੈ ਲਈ ਹੈ। ਉਹ ਮੌਕੇ ਤੇ ਪਹੁੰਚੇ ਹਨ।

ਉਨ੍ਹਾਂ ਨੂੰ ਸ਼ੁਰੂ ਵਿੱਚ ਦੇਖਣ ਤੇ ਲੱਗਿਆ ਕਿ ਕਿਸੇ ਨੇ ਕੋਈ ਚੀਜ਼ ਹਥਿਆਉਣ ਦੀ ਕੋਸ਼ਿਸ਼ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਪਰ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ। ਮ੍ਰਿਤਕ ਦਾ ਮੋਬਾਈਲ ਗਾਇਬ ਹੈ। ਉਸ ਦੀ ਗਰਦਨ ਦੇ ਉੱਤੇ ਤਿੱਖੀ ਚੀਜ਼ ਦੇ ਨਿਸ਼ਾਨ ਹਨ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮਾਮਲਾ ਦਰਜ ਕਰ ਰਹੇ ਹਨ। ਉਹ ਜਲਦੀ ਹੀ ਇਸ ਨੂੰ ਟ੍ਰੇਸ ਕਰ ਲੈਣਗੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ