ਕੰਡਕਟਰ ਨੇ ਕੱਟ ਦਿੱਤੀ ਟਿਕਟ, ਗੁੱਸੇ ਚ ਬਜ਼ੁਰਗ ਮਾਤਾ ਬੱਸ ਅੱਗੇ ਹੀ ਪੈ ਗਈ ਲੰਮੀ

ਬਠਿੰਡਾ ਵਿੱਚ ਇੱਕ ਅਜੀਬ ਜਿਹੀ ਘਟਨਾ ਵਾਪਰ ਗਈ। ਜਿਸ ਕਾਰਨ ਕਈ ਲੋਕਾਂ ਨੂੰ ਸੜਕ ਤੇ ਖੜ੍ਹਨਾ ਪੈ ਗਿਆ। ਇੱਕ ਬਜ਼ੁਰਗ ਔਰਤ 20 ਰੁਪਏ ਪਿੱਛੇ ਸੜਕ ਉੱਤੇ ਬੱਸ ਦੇ ਅੱਗੇ ਲੰਮੀ ਪੈ ਗਈ। ਜਿਸ ਕਾਰਨ ਬੱਸ ਰੁਕ ਗਈ ਅਤੇ ਬਾਕੀ ਸਵਾਰੀਆਂ ਵੀ ਲੇਟ ਹੋ ਗਈਆਂ। ਅਸਲ ਵਿੱਚ ਪੀ.ਆਰ.ਟੀ.ਸੀ ਦੀ ਬੱਸ ਵਿੱਚ ਕੁਝ ਸਵਾਰੀਆਂ ਸਮੇਤ ਇਹ ਬਜ਼ੁਰਗ ਔਰਤ ਸਵਾਰ ਹੋਈ ਸੀ। ਕੰਡਕਟਰ ਨੇ ਇਸ ਔਰਤ ਦੇ ਨਾਲ ਦੀਆਂ ਬਾਕੀ ਸਵਾਰੀਆਂ ਸਮੇਤ ਇਸ ਔਰਤ ਦੀ ਵੀ ਟਿਕਟ ਕੱਟ ਦਿੱਤੀ।

ਜਿਸ ਪਿੱਛੇ ਪੁਆੜਾ ਪੈ ਗਿਆ। ਅਸੀਂ ਜਾਣਦੇ ਹਾਂ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਤੇ ਸਹੂਲਤ ਦਿੱਤੀ ਹੋਈ ਹੈ। ਬਜ਼ੁਰਗ ਔਰਤ ਕੰਡਕਟਰ ਨਾਲ ਨਾਰਾਜ਼ ਸੀ ਕਿ ਜਦੋਂ ਉਸ ਦੀ ਟਿਕਟ ਨਹੀਂ ਲੱਗਣੀ ਤਾਂ ਉਸ ਦੀ ਟਿਕਟ ਕੱਟੀ ਕਿਉਂ ਗਈ? ਦੂਜੇ ਪਾਸੇ ਕੰਡਕਟਰ ਦੀ ਦਲੀਲ ਸੀ ਕਿ ਟਿਕਟ ਰਿਕਾਰਡ ਵਿਚ ਚੜ੍ਹ ਚੁੱਕੀ ਹੈ। ਹੁਣ ਉਹ ਕੁਝ ਨਹੀਂ ਕਰ ਸਕਦਾ। ਇਸ ਤੇ ਮਾਮਲਾ ਵਿਗੜ ਗਿਆ ਅਤੇ ਔਰਤ ਬੱਸ ਦੇ ਅੱਗੇ ਲੰਮੀ ਪੈ ਗਈ।

ਔਰਤ ਦੀ ਦਲੀਲ ਸੀ ਕਿ ਗੱਲ 20 ਰੁਪਏ ਦੀ ਨਹੀਂ। ਗੱਲ ਤਾਂ ਅਧਿਕਾਰ ਦੀ ਹੈ। ਜਦੋਂ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਸੂਬੇ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ ਤਾਂ ਉਹ ਕਿਰਾਇਆ ਕਿਉਂ ਦੇਵੇ? ਅਖੀਰ ਕੰਡਕਟਰ ਦੁਆਰਾ 20 ਰੁਪਏ ਵਾਪਸ ਕਰਨ ਤੋਂ ਬਾਅਦ ਹੀ ਇਹ ਮਾਮਲਾ ਸੁਲਝਿਆ ਅਤੇ ਬੱਸ ਆਪਣੀ ਮੰਜ਼ਿਲ ਵੱਲ ਚਲ ਸਕੀ। ਅਸੀਂ ਦੇਖਦੇ ਹਾਂ ਕਿ ਜਿਸ ਦਿਨ ਤੋਂ ਪੰਜਾਬ ਸਰਕਾਰ ਨੇ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਹੈ ਉਸ ਦਿਨ ਤੋਂ ਹੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।

ਪਿਛਲੇ ਦਿਨੀਂ ਇਕ ਔਰਤ ਦੁਆਰਾ ਗ਼ਲਤ ਆਧਾਰ ਕਾਰਡ ਵਰਤੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਕਈ ਵਾਰ ਔਰਤਾਂ ਸ਼ਿਕਵਾ ਕਰਦੀਆਂ ਹਨ ਕਿ ਉਨ੍ਹਾਂ ਨੂੰ ਬੱਸ ਸਟੈਂਡ ਤੇ ਖੜ੍ਹੀਆਂ ਦੇਖਕੇ ਸਰਕਾਰੀ ਬੱਸਾਂ ਵਾਲੇ ਬੱਸ ਨਹੀਂ ਰੋਕਦੇ। ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਹੋਣ ਕਾਰਨ ਹੁਣ ਔਰਤ ਸਵਾਰੀਆਂ ਨਿੱਜੀ ਕੰਪਨੀ ਦੀਆਂ ਬੱਸਾਂ ਵਿਚ ਸਫਰ ਨਹੀਂ ਕਰਦੀਆਂ। ਜਿਸ ਕਰ ਕੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਵਿੱਚ ਸਵਾਰੀਆਂ ਘਟ ਗਈਆਂ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ