ਖ਼ੁਸ਼ੀ ਖ਼ੁਸ਼ੀ ਪੁੱਤ ਨੂੰ ਵਿਦੇਸ਼ ਦਾ ਜਹਾਜ਼ ਚੜ੍ਹਾਉਣ ਗਿਆ ਸੀ ਬਾਪੂ, ਵਾਪਸੀ ਤੇ ਬੋਰੀ ਚੋਂ ਮਿਲੀ ਲਾਸ਼

ਸੁਲਤਾਨਪੁਰ ਲੋਧੀ ਦਾ ਇੱਕ ਪਰਿਵਾਰ ਆਪਣੇ ਮ੍ਰਿਤਕ ਜਵਾਨ ਪੁੱਤਰ ਲਈ ਇਨਸਾਫ਼ ਮੰਗ ਰਿਹਾ ਹੈ। ਇਸ ਨੌਜਵਾਨ ਜੁਗਰਾਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਝਾੜੀਆਂ ਵਿਚੋਂ ਮਿਲੀ ਹੈ। ਉਸ ਦੇ ਮੂੰਹ ਤੇ ਲਿਫਾਫਾ ਬੰਨ੍ਹਿਆ ਹੋਇਆ ਸੀ ਅਤੇ ਜੇਬ੍ਹ ਵਿੱਚ ਸਰਿੰਜ ਸੀ। ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਕਿਸੇ ਨੇ ਜਾਨ ਲਈ ਹੈ। ਬਜ਼ੁਰਗ ਬੂਟਾ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮਿ੍ਤਕ ਉਨ੍ਹਾਂ ਦਾ ਭਤੀਜਾ ਸੀ। ਉਹ ਵਿਦੇਸ਼ ਜਾਣ ਲਈ ਅੰਮ੍ਰਿਤਸਰ ਚੜ੍ਹਾਉਣ ਗਏ ਸਨ।

ਉਸ ਦੇ ਦੋਸਤ ਉਸ ਨੂੰ ਘਰੋਂ ਤੋਂ ਬੁਲਾ ਕੇ ਲੈ ਗਏ। ਇਨ੍ਹਾਂ ਨੇ ਆੜ੍ਹਤੀ ਤੋਂ 10 ਹਜ਼ਾਰ ਰੁਪਏ ਫੜ ਲਏ। ਚਾਂਦੀ ਦਾ ਕੜਾ ਵੀ ਬਣਨਾ ਦੇ ਦਿੱਤਾ। ਬੂਟਾ ਸਿੰਘ ਦਾ ਕਹਿਣਾ ਹੈ ਕਿ 8-10 ਮਹੀਨੇ ਪਹਿਲਾਂ ਇਸ ਲੜਕੇ ਦਾ ਪਿਤਾ ਅੱਖਾਂ ਮੀਟ ਗਿਆ ਸੀ। ਇਸ ਲੜਕੇ ਦਾ ਦੂਸਰਾ ਭਰਾ ਵਿਦੇਸ਼ ਵਿਚ ਹੈ। ਬੂਟਾ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਭਤੀਜੇ ਦੀ ਮ੍ਰਿਤਕ ਦੇਹ ਝਾੜੀਆਂ ਵਿਚੋਂ ਮਿਲੀ ਹੈ। ਉਸ ਦੇ ਮੂੰਹ ਤੇ ਲਿਫਾਫਾ ਚੜ੍ਹਿਆ ਸੀ ਅਤੇ ਜੇਬ ਵਿੱਚੋਂ ਸਰਿੰਜ ਮਿਲੀ ਹੈ। ਮ੍ਰਿਤਕ ਦੇ ਕੱਪੜੇ ਫਟੇ ਹੋਏ ਸਨ।

ਲਿਫ਼ਾਫ਼ਾ ਇਸ ਸਮੇਂ ਪੁਲਿਸ ਕੋਲ ਹੈ। ਬੂਟਾ ਸਿੰਘ ਨੇ ਦੱਸਿਆ ਹੈ ਕਿ ਉਹ ਸਾਰੀ ਰਾਤ ਫੋਨ ਕਰਦੇ ਰਹੇ ਪਰ ਫੋਨ ਬੰਦ ਸੀ। ਉਨ੍ਹਾਂ ਨੂੰ ਆੜ੍ਹਤੀ ਨੇ ਦੱਸਿਆ ਹੈ ਕਿ ਉਨ੍ਹਾਂ ਕੋਲੋਂ ਮਿ੍ਤਕ 10 ਹਜ਼ਾਰ ਰੁਪਏ ਲੈ ਗਿਆ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਪੈਸੇ ਕਾਰਨ ਹੀ ਇਹ ਕਾਰਾ ਕੀਤਾ ਗਿਆ ਹੈ। ਉਨ੍ਹਾਂ ਨੂੰ ਮ੍ਰਿਤਕ ਦੇਹ ਤੜਕੇ ਸੁੱਟੀ ਜਾਪਦੀ ਹੈ। ਬੂਟਾ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੇ 2 ਮੁੰਡੇ ਫੜਾ ਦਿੱਤੇ ਹਨ। ਉਨ੍ਹਾਂ ਨੇ ਸਰਕਾਰ ਨਾਲ ਵੀ ਨਾਰਾਜ਼ਗੀ ਜਤਾਈ ਹੈ ਜੋ ਅਮਲ ਦੀ ਵਿਕਰੀ ਨੂੰ ਠੱਲ੍ਹ ਨਹੀਂ ਪਾ ਰਹੀ। ਬੂਟਾ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ।

ਅਮਲ ਵੇਚਣ ਵਾਲਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ? ਬੂਟਾ ਸਿੰਘ ਦੇ ਦੱਸਣ ਮੁਤਾਬਕ ਮ੍ਰਿਤਕ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ। ਮ੍ਰਿਤਕ ਦਾ ਭਰਾ ਵਿਦੇਸ਼ ਵਿੱਚੋਂ ਫੋਨ ਕਰ ਰਿਹਾ ਹੈ। ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਹੀ ਅਮਲ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਅਮਲ ਦੀ ਵਿਕਰੀ ਤੇ ਰੋਕ ਲਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ? ਇਹ ਅਮਲ ਦਾ ਕਾਰੋਬਾਰ ਕਦੋਂ ਬੰਦ ਹੋਵੇਗਾ? ਕੋਈ ਨਹੀਂ ਜਾਣਦਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ