ਖੁਸ਼ੀ ਖੁਸ਼ੀ ਘਰ ਨੂੰ ਨਿਕਲੇ ਸਰਦਾਰ ਜੀ, ਰਸਤੇ ਚ ਮਿਲੀ ਮੋਤ, ਚਲਦੀ ਕਾਰ ਚ ਜਿਊਂਦਾ ਸੜਿਆ ਬਜ਼ੁਰਗ

ਇਨਸਾਨ ਨਾਲ ਕਦੋਂ ਕੀ ਵਾਪਰ ਜਾਵੇ? ਕੁਝ ਕਿਹਾ ਨਹੀਂ ਜਾ ਸਕਦਾ। ਇਨਸਾਨ ਵੱਡੇ ਵੱਡੇ ਦਾਅਵੇ ਕਰਦਾ ਹੈ ਪਰ ਪੈਰ ਪੁੱਟੇ ਦਾ ਭਰੋਸਾ ਨਹੀਂ। ਫ਼ਰੀਦਕੋਟ ਤੋਂ ਇਕ ਬਜ਼ੁਰਗ ਵਿਅਕਤੀ ਦੇ ਸਵਿਫਟ ਕਾਰ ਵਿਚ ਹੀ ਜ਼ਿੰਦਾ ਸਡ਼ ਜਾਣ ਦੀ ਖਬਰ ਮਿਲੀ ਹੈ। ਅੱਗ ਇਕਦਮ ਇੰਨੀ ਫੈਲ ਗਈ ਕਿ ਕਾਰ ਚਾਲਕ ਕਾਰ ਵਿਚੋਂ ਬਾਹਰ ਹੀ ਨਹੀਂ ਨਿਕਲ ਸਕਿਆ। ਮ੍ਰਿਤਕ ਦੀ ਪਛਾਣ ਹਰਮਿੰਦਰ ਸਿੰਘ ਸੰਧੂ ਵਜੋਂ ਹੋਈ ਹੈ। ਉਹ ਇਕ ਆੜ੍ਹਤੀ ਸੀ। ਸਵਰਨ ਸਿੰਘ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ

ਕਿ ਮ੍ਰਿਤਕ ਹਰਮਿੰਦਰ ਸਿੰਘ ਸੰਧੂ ਉਨ੍ਹਾਂ ਦੇ ਤਾਏ ਦਾ ਪੁੱਤਰ ਸੀ। ਉਹ ਕੋਟਕਪੂਰਾ ਵਿਖੇ ਆੜ੍ਹਤ ਦਾ ਕੰਮ ਕਰਦਾ ਸੀ। ਹਾਦਸੇ ਸਮੇਂ ਉਹ ਆਪਣੇ ਘਰ ਨੂੰ ਆ ਰਿਹਾ ਸੀ। ਸਵਰਨ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕਿਸੇ ਤੋਂ ਪਤਾ ਲੱਗਾ ਕਿ ਸ਼ੂਗਰ ਮਿੱਲ ਨੇੜੇ ਕਿਸੇ ਗੱਡੀ ਨੂੰ ਅੱਗ ਲੱਗ ਗਈ ਹੈ। ਜਿਸ ਕਰਕੇ ਉਹ ਦੇਖਣ ਲਈ ਉੱਥੇ ਜਾ ਪਹੁੰਚੇ। ਉੱਥੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਤਾਂ ਉਨ੍ਹਾਂ ਦੇ ਭਰਾ ਦੀ ਗੱਡੀ ਸੀ। ਮ੍ਰਿਤਕ ਦੀ ਉਮਰ 65-66 ਸਾਲ ਦੇ ਲਗਭਗ ਸੀ। ਸਵਰਨ ਸਿੰਘ ਨੇ ਦੱਸਿਆ ਹੈ

ਕਿ ਮ੍ਰਿਤਕ ਦਾ ਪੁੱਤਰ ਨਿਊਜ਼ੀਲੈਂਡ ਵਿੱਚ ਰਹਿੰਦਾ ਹੈ। ਮਿ੍ਤਕ ਇੱਥੇ ਆਪਣੀ ਪਤਨੀ ਸਮੇਤ ਰਹਿ ਰਿਹਾ ਸੀ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕੋਟਕਪੂਰਾ ਰੋਡ ਤੇ ਸ਼ਾਹੀ ਹਵੇਲੀ ਕੋਲ ਇਕ ਸਵਿਫਟ ਕਾਰ ਨੂੰ ਅੱਗ ਲੱਗ ਗਈ ਹੈ। ਕਾਰ ਵਿੱਚ ਇੱਕ ਆਦਮੀ ਵੀ ਹੈ। ਉਹ ਦਫ਼ਤਰ ਤੋਂ ਤੁਰੰਤ ਘਟਨਾ ਸਥਾਨ ਤੇ ਪਹੁੰਚੇ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆ ਕੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ। ਕਾਰ ਚਾਲਕ ਕਾਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ।

ਉਨ੍ਹਾਂ ਨੇ ਤਾਕੀਆਂ ਖੋਲ੍ਹ ਕੇ ਅੱਗ ਬੁਝਾਈ ਪਰ ਕਾਰ ਚਾਲਕ ਨਹੀਂ ਬਚ ਸਕਿਆ। ਤਦ ਤੱਕ ਦੇਰ ਹੋ ਚੁੱਕੀ ਸੀ ਅਤੇ ਕਾਰ ਚਾਲਕ ਕਾਰ ਅੰਦਰ ਹੀ ਅੱਖਾਂ ਮੀਟ ਚੁੱਕਾ ਸੀ। ਅਸੀਂ ਦੇਖਦੇ ਹਾਂ ਕਿ ਸਾਡੇ ਲਈ ਜਿੰਨੀਆਂ ਸੁੱਖ ਸੁਵਿਧਾਵਾਂ ਹੋਂਦ ਵਿੱਚ ਆ ਰਹੀਆਂ ਹਨ, ਉਨੇ ਹੀ ਹਾਦਸੇ ਵਧਦੇ ਜਾ ਰਹੇ ਹਨ। ਭਾਵੇਂ ਕੁਝ ਹਾਦਸੇ ਸਾਡੀ ਗ਼ਲਤੀ ਕਾਰਨ ਵਾਪਰਦੇ ਹਨ ਪਰ ਕਈ ਹਾਦਸੇ ਅਜਿਹੇ ਹਨ, ਜਿਨ੍ਹਾਂ ਦੇ ਵਾਪਰਨ ਪਿੱਛੇ ਅਸੀਂ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਹੁੰਦੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ